ਨਿਸ਼ਕਾਮ ਵੱਲੋਂ ਵਜ਼ੀਫੇ ਲਈ ਇੰਟਰਵਿਊ ਕੀਤੀ

14gsc
ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ, ਅਮਰੀਕਾ ਦੇ ਸਹਿਯੋਗ ਨਾਲ ਨਿਸ਼ਕਾਮ ਸਿੱਖ ਵੈੱਲਫੇਅਰ ਕੋਂਸਲ ਨਵੀਂ ਦਿੱਲੀ ਵੱਲੋਂ ਪੰਜਾਬ ਦੇ ਪ੍ਰੋਫੈਸਨਲ ਕਾਲਜਾਂ ਵਿੱਚ ਪੜ੍ਹਦੇ ਲੋੜਵੰਦ ਪਰ ਹੁਸ਼ਿਆਰ ਵਿਦਿਆਰਥੀਆਂ ਨੂੰ ਵਜੀਫੇ ਲਈ ਇੰਟਰਵਿਊ ਸਥਾਨਕ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਵਿਖੇ ਕੀਤੀ ਗਈ।ਦਸ਼ਮੇਸ਼ ਸਿੱਖਿਆ ਸੰਸਥਾਵਾਂ ਦੇ ਡਾਇਰੈਕਟਰ ਡਾ ਗੁਰਸੇਵਕ ਸਿੰਘ ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਖਾਲਸਾ ਅਤੇ ਇੰਜ. ਮਨਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਮਈ ਮਹੀਨੇ ਪੰਜਾਬ ਦੇ ਪ੍ਰੋਫੈਸ਼ਨਲ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਕੋਲੋਂ ਵਜੀਫੇ ਲਈ ਅਰਜੀਆਂ ਦੀ ਮੰਗ ਕੀਤੀ ਗਈ ਸੀ ਅਤੇ ਪਿਛਲੇ ਸਮੇਂ ਵਿਦਿਆਰਥੀਆਂ ਦਾ ਮੁੱਢਲਾ ਇਮਤਿਹਾਨ ਲਿਆ ਗਿਆ ਸੀ। ਮੈਰਿਟ ਵਿੱਚ ਆਏ ਫਰੀਦਕੋਟ ਸੈਂਟਰ ਦੇ 160 ਵਿਦਿਆਰਥੀਆਂ ਦੀ ਅੱਜ ਇੰਟਰਵਿਊ ਵੱਖ ਵੱਖ ਵਿਸ਼ਿਆਂ ਦੇ ਮਾਹਿਰਾਂ ‘ਤੇ ਅਧਾਰਿਤ ਪੈਨਲ ਵੱਲੋਂ ਕੀਤੀ ਗਈ।ਇਸ ਉਪਰੰਤ ਵਿਦਿਆਰਥੀਆਂ ਦੇ ਘਰ ਦੀ ਹਾਲਤ ਦੀ ਚੰਗੀ ਤਰ੍ਹਾਂ ਪੁਣ ਛਾਣ ਕਰਕੇ ਹੀ ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਰੁਪਏ 30,000 ਪ੍ਰਤੀ ਵਿਦਿਆਰਥੀ ਵਜੀਫਾ ਦਿੱਤਾ ਜਾਵੇਗਾ। ਹੋਰ ਜਾਣਕਾਰੀ ਦਿੰਦਿਆਂ ਸ਼ਿਵਜੀਤ ਸਿੰਘ ਅਤੇ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪਿਛਲੀ ਵਾਰ ਲੱਗਭਗ 700 ਵਿਦਿਆਰਥੀਆਂ ਨੂੰ ਦੋ ਕਰੋੜ ਰੁਪਏ ਦੀ ਵਜ਼ੀਫਾ ਰਾਸ਼ੀ ਵੰਡੀ ਗਈ ਅਤੇ ਇਸ ਵਾਰ ਵਿਦਿਆਰਥੀਆਂ ਦੀ ਗਿਣਤੀ ਅਤੇ ਵਜ਼ੀਫਾ ਰਕਮ ਵੀ ਵਧਣ ਦੀ ਸੰਭਾਵਨਾ ਹੈ। ਫਰੀਦਕੋਟ ਤੋਂ ਇਲਾਵਾ ਮੋਹਾਲੀ, ਲੁਧਿਆਣਾ, ਮੋਗਾ ਅਤੇ ਅੰਮ੍ਰਿਤਸਰ ਵਿਖੇ ਵੀ ਇੰਟਰਵਿਊ ਲਈ ਗਈ ਹੈ। ਬਠਿੰਡਾ ਸੈਂਟਰ ਦੀ ਇੰਟਰਵਿਊ ਅਗਲੇ ਹਫਤੇ ਕੀਤੀ ਜਾ ਰਹੀ ਹੈ।ਇਸ ਮੌਕੇ ‘ਤੇ ਪ੍ਰੋ. ਅੰਗਰੇਜ ਸਿੰਘ, ਧਰਮਵੀਰ ਸਿੰਘ ਉੱਪ ਜਿਲ੍ਹਾ ਸਿੱਖਿਆ ਅਫਸਰ (ਐਲੀ.) ਫਰੀਦਕੋਟ, ਸੁਖਬੀਰ ਇੰਦਰ ਸਿੰਘ ਲੈਕਚਰਾਰ, ਸ਼ਵਿੰਦਰਜੀਤ ਸਿੰਘ ਕੋਹਲੀ, ਡਾ ਅਵੀਨਿੰਦਰਪਾਲ ਸਿੰਘ, ਡਾ ਗੁਰਪ੍ਰੀਤ ਸਿੰਘ ਅਤੇ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ (ਰਜਿ) ਦੇ ਜਨਰਲ ਸਕੱਤਰ ਮੱਘਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜਰ ਰਹੇ।
ਫੋਟੋ- ਵਿਦਿਆਰਥੀ ਦੀ ਇੰਟਰਵਿਊ ਲੈ ਰਿਹਾ ਪੈਨਲ।

Install Punjabi Akhbar App

Install
×