ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਨਿਰਭੈਆ ਜਬਰ ਜਨਾਹ ਕੇਸ ਦੇ ਇੱਕ ਦੋਸ਼ੀ ਨੇ ਨਿਰਭੈਆ ਨੂੰ ਹੀ ਜਬਰ ਜਨਾਹ ਲਈ ਜ਼ਿੰਮੇਵਾਰ ਠਹਿਰਾਇਆ ਹੈ। ਤਿਹਾੜ ਜੇਲ੍ਹ ‘ਚ ਬੰਦ ਮੁਕੇਸ਼ ਸਿੰਘ ਨੇ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ‘ਚ ਕਿਹਾ ਹੈ ਕਿ ਜੇਕਰ ਨਿਰਭੈਆ ਚੁੱਪ ਰਹਿੰਦੀ, ਵਿਰੋਧ ਨਾ ਕਰਦੀ ਤਾਂ ਉਸਦੀ ਜਾਨ ਨਾ ਜਾਂਦੀ। ਮੁਕੇਸ਼ ਸਿੰਘ ਨੇ ਕਿਹਾ ਕਿ ਜੋ ਔਰਤਾਂ ਰਾਤ ਨੂੰ ਬਾਹਰ ਨਿਕਲਦੀਆਂ ਹਨ, ਉਹ ਬਦਮਾਸ਼ਾਂ ਦਾ ਧਿਆਨ ਆਕਰਸ਼ਤ ਕਰਨ ਲਈ ਖ਼ੁਦ ਹੀ ਜ਼ਿੰਮੇਵਾਰ ਹੁੰਦੀਆਂ ਹਨ। ਇੱਕ ਲੜਕੀ ਆਪਣੇ ਜਬਰ ਜਨਾਹ ਲਈ ਦੋਸ਼ੀ ਲੜਕੇ ਤੋਂ ਕਿਤੇ ਜ਼ਿਆਦਾ ਜ਼ਿੰਮੇਵਾਰ ਹੁੰਦੀ ਹੈ। ਉੱਧਰ, ਗ੍ਰਹਿ ਮੰਤਰਾਲੇ ਨੇ ਇਸ ਇੰਟਰਵਿਊ ‘ਤੇ ਕੜਾ ਰੁਖ਼ ਅਖ਼ਤਿਆਰ ਕੀਤਾ ਹੈ। ਮੰਤਰਾਲੇ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਹੈ ਕਿ ਕਿਵੇਂ ਜਬਰ ਜਨਾਹ ਦੇ ਦੋਸ਼ੀ ਦੇ ਇੰਟਰਵਿਊ ਦੀ ਇਜਾਜ਼ਤ ਦਿੱਤੀ ਗਈ।