ਨਿਰਭਇਆ ਡਾਕੂਮੈਂਟਰੀ ਨਹੀਂ ਹੋਣ ਦਿੱਤੀ ਜਾਵੇਗੀ ਪ੍ਰਸਾਰਿਤ, ਪੂਰੇ ਮਾਮਲੇ ਦੀ ਹੋਵੇਗੀ ਜਾਂਚ- ਗ੍ਰਹਿ ਮੰਤਰੀ

rajnathਨਿਰਭਇਆ ਕਾਂਡ ਦੇ ਇਕ ਦੋਸ਼ੀ ਦੀ ਇੰਟਰਵਿਊ ਨੂੰ ਲੈ ਕੇ ਰਾਜ ਸਭਾ ‘ਚ ਅੱਜ ਜਮ ਕੇ ਹੰਗਾਮਾ ਹੋਇਆ। ਅੱਜ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ 16 ਦਸੰਬਰ ਦੇ ਇਕ ਦੋਸ਼ੀ ਦੇ ਬੀ.ਬੀ.ਸੀ. ਵਲੋਂ ਇੰਟਰਵਿਊ ਕੀਤੇ ਜਾਣ ‘ਤੇ ਵਿਰੋਧੀ ਧਿਰ ਨੇ ਜਮ ਕੇ ਹੰਗਾਮਾ ਕੀਤਾ। ਇਸ ਦੌਰਾਨ, ਸਰਕਾਰ ਨੇ ਇਸ ਮਾਮਲੇ ‘ਚ ਸਖਤ ਕਾਰਵਾਈ ਅਤੇ ਜਾਂਚ ਦਾ ਭਰੋਸਾ ਦਿੱਤਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਮਾਮਲੇ ‘ਚ ਅੱਜ ਰਾਜ ਸਭਾ ‘ਚ ਸਫਾਈ ਦਿੰਦੇ ਹੋਏ ਕਿਹਾ ਕਿ ਨਿਰਭਇਆ ਕਾਂਡ ਦੇ ਦੋਸ਼ੀ ਦੀ ਡਾਕੂਮੈਂਟਰੀ ‘ਤੇ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਬੀ.ਬੀ.ਸੀ. ਦੀ ਇਹ ਡਾਕੂਮੈਂਟਰੀ ਕਿਸੇ ਵੀ ਹਾਲ ‘ਚ ਪ੍ਰਸਾਰਿਤ ਨਹੀਂ ਕੀਤੀ ਜਾਵੇਗੀ। ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਖੁਦ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਇਕ ਜਬਰ ਜਨਾਹੀ ਦੇ ਇੰਟਰਵਿਊ ਲੈਣ ਦੀ ਇਜਾਜ਼ਤ ਕਿਸ ਤਰ੍ਹਾਂ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਜੇਲ੍ਹ ‘ਚ ਬੰਦ ਦੋਸ਼ੀ ਦੇ ਇੰਟਰਵਿਊ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ ‘ਚ ਵੀ ਇਸ ਇੰਟਰਵਿਊ ਦਾ ਪ੍ਰਸਾਰਨ ਰੋਕਣ ਲਈ ਯਤਨ ਕੀਤੇ ਜਾਣਗੇ।

Install Punjabi Akhbar App

Install
×