ਸਰਕਾਰ ਸਾਨੂੰ ਵਾਰ ਵਾਰ ਦੋਸ਼ੀਆਂ ਅੱਗੇ ਝੁਕਾ ਰਹੀ ਹੈ – ਨਿਰਭੈਆ ਦੀ ਮਾਂ

ਫਾਂਸੀ ਮੁਲਤਵੀ ……

ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਦੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਇਕ ਵਾਰ ਫਿਰ ਟੱਲ ਗਈ। ਜਿਸ ‘ਤੇ ਨਿਰਭੈਆ ਦਾ ਮਾਂ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਦੋਸ਼ੀਆਂ ਦੇ ਵਕੀਲ ਏ.ਪੀ. ਸਿੰਘ ਨੇ ਉਨ੍ਹਾਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਸੀ ਫਾਂਸੀ ਅਣਮਿਥੇ ਸਮੇਂ ਤੱਕ ਨਹੀਂ ਹੋਵੇਗੀ। ਨਿਰਭੈਆ ਦੀ ਮਾਂ ਨੇ ਕਿਹਾ ਕਿ ਸਰਕਾਰ ਤੇ ਕੋਰਟ ਵਾਰ ਵਾਰ ਉਨ੍ਹਾਂ ਨੂੰ ਦੋਸ਼ੀਆਂ ਖਿਲਾਫ ਝੁਕਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਲੜਾਈ ਜਾਰੀ ਰੱਖਣਗੇ। ਪੱਤਰਕਾਰਾਂ ਨੇ ਗੱਲ ਕਰਦੇ ਹੋਏ ਨਿਰਭੈਆ ਦੀ ਮਾਂ ਦੀਆਂ ਅੱਖਾਂ ਵਿਚ ਅੱਥਰੂ ਸਨ।

ਜ਼ਿਕਰਯੋਗ ਹੈ ਕਿ ਨਿਰਭੈਆ ਦੇ ਦੋਸ਼ੀਆਂ ਦੀ ਇਕ ਵਾਰ ਫਿਰ ਫਾਂਸੀ ਮੁਲਤਵੀ ਕਰ ਦਿੱਤੀ ਗਈ ਹੈ। ਜਿਸ ਤਹਿਤ ਅਗਲੇ ਆਦੇਸ਼ਾਂ ਤੱਕ ਫਾਂਸੀ ਨਹੀਂ ਹੋਵੇਗਾ। ਇਸ ਤੋਂ ਪਹਿਲਾ ਦੋਸ਼ੀਆਂ ਨੂੰ ਭਲਕੇ ਫਾਂਸੀ ਦਿੱਤੀ ਜਾਣੀ ਸੀ।

ਧੰਨਵਾਦ ਸਹਿਤ (ਅਜੀਤ)

Welcome to Punjabi Akhbar

Install Punjabi Akhbar
×
Enable Notifications    OK No thanks