ਨਿਰਭਆ ਕੇਸ ਦੇ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਦਿੱਤੀ ਜਾਵੇਗੀ ਫ਼ਾਂਸੀ, ਜਾਰੀ ਹੋਇਆ ਨਵਾਂ ਡੇਥ ਵਾਰੰਟ

ਨਿਰਭਆ ਗੈਂਗਰੇਪ ਅਤੇ ਹੱਤਿਆ ਮਾਮਲੇ ਦੇ ਚਾਰੋਂ ਦੋਸ਼ੀਆਂ ਲਈ ਦਿੱਲੀ ਦੇ ਇੱਕ ਕੋਰਟ ਨੇ ਸੋਮਵਾਰ ਨੂੰ ਨਵਾਂ ਡੇਥ ਵਾਰੰਟ ਜਾਰੀ ਕੀਤਾ, ਜਿਸਦੇ ਮੁਤਾਬਕ ਹੁਣ ਉਨ੍ਹਾਂਨੂੰ 3 ਮਾਰਚ ਨੂੰ ਸਵੇਰੇ 6 ਵਜੇ ਫ਼ਾਂਸੀ ਦਿੱਤੀ ਜਾਵੇਗੀ। ਇਹ ਤੀਜਾ ਡੇਥ ਵਾਰੰਟ ਹੈ ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਦੋਸ਼ੀਆਂ ਨੂੰ 22 ਜਨਵਰੀ ਅਤੇ 1 ਫਰਵਰੀ ਨੂੰ ਫ਼ਾਂਸੀ ਦੇਣ ਲਈ 2 ਵਾਰੰਟ ਜਾਰੀ ਹੋਏ ਸਨ।

Install Punjabi Akhbar App

Install
×