ਫੈਡਰਲ ਸਰਕਾਰ ਨੂੰ ਕੁਆਲਾ ਪ੍ਰਜਾਤੀ ਲਈ ਖ਼ਤਰਾ ਸਬੰਧੀ ਪ੍ਰਾਜੈਕਟਾਂ ਨੂੰ ਕਰਨਾ ਚਾਹੀਦਾ ਹੈ ਬੰਦ -ਮਾਹਿਰ

(ਐਸ.ਬੀ.ਐਸ.) ਕੁਆਲਾ ਪ੍ਰਜਾਤੀ ਨੂੰ ਦੇਖਣ ਪ੍ਰਖਣ ਵਾਲੇ ਮਾਹਿਰਾਂ (ਨਿਊ ਕਾਸਲ ਯੂਨੀ. ਡਾ. ਰਿਆਨ ਵਿਟ ਅਤੇ ਸਹਾਇਕ ਪ੍ਰੋ. ਜੋਹਨ ਕਲੂਲੋ) ਵੱਲੋਂ ਫੈਡਰਲ ਸਰਕਾਰ ਨੂੰ ਚਿਤਾਵਨੀ ਭਰਿਆ ਖ਼ਤ ਲਿਖਿਆ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜੇ ਸਰਕਾਰ ਨੇ ਨਿਊ ਸਾਊਥ ਵੇਲਜ਼ ਵਿਚਲੇ, ਬਰੈਂਡੀ ਹਿਲ ਕੁਐਰੀ (ਪੋਰਟ ਮੈਕੁਆਇਰ) ਦੇ 52 ਹੈਕਟੇਅਰ ਵਾਲੇ ਵਾਧੇ ਲਈ ਚਲਣ ਵਾਲਾ ਪ੍ਰਾਜੈਕਟ ਫੌਰਨ ਬੰਦ ਨਾ ਕੀਤਾ ਤਾਂ ਕੁਆਲਾ ਜਾਨਵਰਾਂ ਦੀ ਜਾਨ ਨੂੰ ਖ਼ਤਰਾ ਹੈ। ਖ਼ਤ ਰਾਹੀਂ ਦਰਸਾਇਆ ਗਿਆ ਹੈ ਕਿ ਇਸ ਪ੍ਰਾਜੈਕਟ ਨਾਲ ਕੁਆਲਾ ਪ੍ਰਜਾਤੀ ਨੂੰ ਸਿੱਧੇ ਤੌਰ ਤੇ ਖ਼ਤਰਾ ਹੈ ਅਤੇ ਇਸ ਨਾਲ ਉਨ੍ਹਾਂ ਦੀ ਪ੍ਰਜਾਤੀ ਅੰਦਰ ਜਣਨ ਕਿਰਿਆ ਵਿੱਚ ਬਹੁਤ ਜ਼ਿਆਦਾ ਅੰਤਰ ਆ ਜਾਵੇਗਾ ਜੋ ਕਿ ਭਵਿੱਖ ਵਿੱਚ ਬਹੁਤ ਜ਼ਿਆਦਾ ਮਾਰੂ ਹੋਵੇਗਾ। ਉਨ੍ਹਾਂ ਨੇ ਆਪਣੀ 24 ਪੇਜਾਂ ਦੀ ਇਸ ਰਿਪੋਰਟ ਰਾਹੀਂ ਫੈਡਰਲ ਵਾਤਾਵਰਣ ਮੰਤਰੀ ਸੁਸਾਨ ਲੇਅ ਨੂੰ ਇਹ ਦਰਸਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਬੀਤੇ ਸਮੇਂ ਦੀ ਜੰਗਲ ਦੀ ਅੱਗ ਨੇ ਕਿਵੇਂ ਇਸ ਪ੍ਰਜਾਤੀ ਦਾ ਨੁਕਸਾਨ ਕੀਤਾ ਅਤੇ ਹੁਣ ਭਵਿੱਖ ਵਿੱਚ ਅਜਿਹੇ ਪ੍ਰਾਜੈਕਟਾਂ ਅਧੀਨ ਜੰਗਲਾਂ ਦੀ ਸਫਾਈ ਕਰਨ ਨਾਲ ਇਸ ਦਾ ਸਿੱਧਾ ਪ੍ਰਭਾਵ ਇਸੇ ਪ੍ਰਜਾਤੀ ਤੇ ਫੇਰ ਤੋਂ ਪੈਣ ਵਾਲਾ ਹੈ। ਜਾਣਕਾਰੀ ਮੁਤਾਬਿਕ, ਹੁਣ ਮੰਤਰੀ ਜੀ ਇਸ ਪ੍ਰਾਜੈਕਟ ਦੀ ਜਾਂਚ ਕਰਨਗੇ ਅਤੇ 8 ਸਤੰਬਰ ਨੂੰ ਆਪਣਾ ਫੈਸਲਾ ਸੁਣਾਉਣਗੇ।

Install Punjabi Akhbar App

Install
×