ਫਿਲੀਪੀਨਜ਼ ਵਿੱਚ, ਬੱਚਿਆਂ ਦੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਵਿੱਚ ਫਸੇ ਵਿਕਟੋਰੀਆਈ ਵਿਅਕਤੀ ਕੋਲੋਂ ਬਚਾਏ ਗਏ 9 ਬੱਚੇ

(ਦ ਏਜ ਮੁਤਾਬਿਕ) ਫਿਲੀਪੀਨਜ਼ ਦੀ ਪੁਲਿਸ ਵੱਲੋਂ ਇੱਕ 61 ਸਾਲਾਂ ਦੇ ਵਿਕਟੋਰੀਆ (ਆਸਟ੍ਰੇਲੀਆ) ਦੇ ਵਿਅਕਤੀ ਜੋ ਕਿ ਕਈ ਸਾਲ ਪਹਿਲਾਂ ਆਸਟ੍ਰੇਲੀਆ ਵਿੱਚ ਵੀ ਬੱਚਿਆਂ ਦੇ ਸਰੀਰਿਕ ਸ਼ੋਸ਼ਣ ਦੇ ਕਈ ਇਲਜ਼ਾਮਾਂ ਦਾ ਧਾਰਕ ਹੈ, ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸਦੇ ਚੁੰਗਲ ਵਿੱਚੋਂ 9 ਬੱਚਿਆਂ ਜਿਨ੍ਹਾਂ ਦੀ ਉਮਰ 2 ਤੋਂ 16 ਸਾਲਾਂ ਤੱਕ ਦੀ ਹੈ, ਨੂੰ ਛੁਡਾਇਆ ਗਿਆ ਹੈ। ਉਕਤ ਵਿਅਕਤੀ ਉਪਰ ਨਵੰਬਰ 2019 ਵਿੱਚ ਆਸਟ੍ਰੇਲੀਆਈ ਫੈਡਰਲ ਪੁਲਿਸ ਨੇ ਵੀ ਅਜਿਹੇ ਹੀ ਇਲਜ਼ਾਮ ਲਗਾਏ ਸਨ ਅਤੇ ਉਸਦੇ ਕੋਲੋਂ ਅਜਿਹਾ ਇਤਰਾਜ਼ ਯੋਗ ਮਟੀਰੀਅਲ ਵੀ ਬਰਾਮਦ ਕੀਤਾ ਗਿਆ ਸੀ। ਇਸੇ ਮਾਮਲੇ ਨੂੰ ਉਦੋਂ ਫਿਲੀਪੀਨਜ਼ ਇੰਟਰਨੈਟ ਕਰਾਈਮ ਨੂੰ ਵੀ ਸੌਂਪਿਆ ਗਿਆ ਸੀ ਜਿਹੜਾ ਕਿ ਬੱਚਿਆਂ ਦੇ ਸਰੀਰਕ ਸ਼ੋਸ਼ਣ ਦੇ ਖ਼ਿਲਾਫ਼ ਕੰਮ ਕਰਦਾ ਹੈ ਅਤੇ ਇਸੇ ਸੈਂਟਰ ਦੀ ਟੀਮ ਨੇ ਉਕਤ ਮਾਮਲੇ ਵਿੱਚ ਜਦੋਂ ਏਂਜਲਸ ਸਿਟੀ (ਉਤਰੀ ਮਨੀਲਾ) ਵਿੱਚ ਫਰਵਰੀ ਦੀ 3 ਤਾਰੀਖ ਨੂੰ ਰੇਡ ਮਾਰੀ ਤਾਂ ਉਥੋਂ ਵੀ ਅਜਿਹੇ ਮਾਮਲੇ ਪਾਏ ਗਏ ਅਤੇ ਪੁਲਿਸ ਵੱਲੋਂ ਉਕਤ ਬੱਚਿਆਂ ਨੂੰ ਇਸ ਨਰਕ ਵਿੱਚੋਂ ਆਜ਼ਾਦੀ ਦਿਵਾਈ ਗਈ। ਇਸ ਮਾਮਲੇ ਵਿੱਚ ਇੱਕ 42 ਸਾਲਾਂ ਦੀ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਫਿਲੀਪੀਨਜ਼ ਨੈਸ਼ਨਲ ਪੁਲਿਸ ਮੁੱਖੀ (ਔਰਤਾਂ ਅਤੇ ਬੱਚਿਆਂ ਸਬੰਧੀ ਅਪਰਾਧ ਅਤੇ ਬਚਾਉ ਸੈਂਟਰ) ਬ੍ਰਿਗੇਡੀਅਰ ਜਨਰਲ ਐਲੇਸੈਂਡਰੋ ਅਬੇਲਾ ਨੇ ਕਿਹਾ ਕਿ ਉਕਤ ਕਾਰਵਾਈ ਆਸਟ੍ਰੇਲੀਆਈ ਫੈਡਰਲ ਪੁਲਿਸ ਦੀ ਸੂਚਨਾ ਉਪਰ ਹੀ ਕੀਤੀ ਗਈ ਸੀ ਅਤੇ ਇਨ੍ਹਾਂ ਗੈਰ-ਸਮਾਜਿਕ ਅਜੰਸੀਆਂ ਦਾ ਭਾਂਡਾਫੋੜ ਕੀਤਾ ਗਿਆ ਹੈ। ਉਕਤ 2019 ਵਾਲੇ ਮਾਮਲੇ ਹਾਲੇ ਵੀ ਆਸਟ੍ਰੇਲੀਆਈ ਅਦਾਲਤ ਵਿੱਚ ਲੰਬਿਤ ਹਨ ਅਤੇ ਉਨ੍ਹਾਂ ਉਪਰ ਕਾਰਵਾਰੀ ਜਾਰੀ ਹੈ।

Install Punjabi Akhbar App

Install
×