‘ਜੱਜ ਦਾ ਅਰਦਲੀ’ ਬੀ ਏ ਵਿਚ ਸ਼ਾਮਿਲ

ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਵਲੋਂ ਉਘੇ ਲੇਖਕ ਨਿੰਦਰ ਘੁਗਿਆਣਵੀ  ਦੀ ਬਹੁ ਚਰਚਿਤ ਸਵੈ ਜੀਵਨੀ ਪੁਸਤਕ ‘ਮੈਂ ਸਾਂ ਜੱਜ ਦਾ ਅਰਦਲੀ’ ਨੂੰ ਬੀ ਏ (ਪੰਜਾਬੀ) ਤੀਜੇ ਸਮੈਸਟਰ  ਲਈ  ਸ਼ਾਮਿਲ ਕੀਤਾ ਗਿਆ ਹੈ। ਇਸ  ਪੁਸਤਕ  ਦੇ ਹੁਣ ਤੀਕ ਡੇਢ ਦਰਜਨ ਤੋਂ  ਵਧੇਰੇ ਐਡੀਸ਼ਨ  ਛਪ ਚੁਕੇ ਹਨ।   ਯੂਨੀਵਰਸਿਟੀ  ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ  ਡਾ ਕੁਲਦੀਪ ਸਿੰਘ  ਨੇ ਦੱਸਿਆ ਕਿ ਨਿੰਦਰ ਘੁਗਿਆਣਵੀ  ਦੀ ਇਸ ਪੁਸਤਕ  ਦਾ ਅਨੁਵਾਦ  ਹਿੰਦੀ,ਅੰਗਰੇਜੀ,ਤੇਲਗੂ,ਮਲਿਆਲਮ,ਸਿੰਧੀ,ਮੈਥਿਲੀ,ਸ਼ਾਹਮੁਖੀ, ਉਰਦੂ ਤੇ ਕੰਨੜ ਵਿਚ ਵੀ ਹੋ ਚੁਕਾ ਹੈ। 2005 ਵਿਚ ਇਸੇ ਪੁਸਤਕ ਉਤੇ ਅਧਾਰਤ  ਲਘੂ ਫਿਲਮ ਦਾ ਨਿਰਮਾਣ ਵੀ ਹੋਇਆ ਸੀ। ਇਸ ਤੋ ਪਹਿਲਾਂ  ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ  ਨੇ ਇਸ ਪੁਸਤਕ  ਉਤੇ ਐਮ ਫਿਲ ਪੱਧਰ ਤੱਕ ਦੇ ਖੋਜ ਕਾਰਜ ਵੀ ਕੀਤੇ ਹੋਏ ਹਨ। ਕਿਸੇ ਵਕਤ ਖੁਦ  ਜੱਜਾਂ ਦੇ ਅਰਦਲੀ ਰਹੇ ਨਿੰਦਰ ਘੁਗਿਆਣਵੀ  ਨੇ ਦਸਿਆ ਕਿ ਉਨਾ ਨੇ ਆਪਣੀ ਸਵੈ ਜੀਵਨੀ  ਸਹਿਜ ਸੁਭਾਓ ਹੀ ਲਿਖੀ ਸੀ। ਉਹ ਨਹੀਂ  ਸੀ ਜਾਣਦੇ ਕਿ ਇਹ ਕਿਤਾਬ ਏਨੀ ਮਸ਼ਹੂਰ  ਹੋਵੇਗੀ। ਵਰਣਨਯੋਗ  ਹੈ ਕਿ  ਮੈਟਿਰਕ ਤੋਂ ਵੀ ਘਟ ਪੜੇ ਨਿੰਦਰ ਘੁਗਿਆਣਵੀ  ਹੁਣ ਤੀਕ  49 ਪੁਸਤਕਾਂ ਲਿਖ ਚੁਕੇ ਹਨ,  ਜਿੰਨਾ ਵਿਚੋਂ ਕਈ ਪੁਸਤਕਾਂ  ਵਖ ਵਖ ਯੂਨੀਵਰਸਿਟੀਆਂ ਨੇ ਪ੍ਰਕਾਸ਼ਤ  ਕੀਤੀਆਂ ਹਨ।

Install Punjabi Akhbar App

Install
×