”ਬੱਚੇ ਦੇ ਚਰਿੱਤਰ ਨਿਰਮਾਣ ਵਿਚ ਬਾਲ-ਸਾਹਿਤ ਦਾ ਅਹਿਮ ਯੋਗਦਾਨ”- ਡਾ. ਦਰਸ਼ਨ ਸਿੰਘ ‘ਆਸ਼ਟ’

  • ਲੇਖਿਕਾ ਵੀਨਾ ਸਾਮਾ ਦੀ ਬਾਲ ਪੁਸਤਕ ‘ਨਿੱਕੇ ਬਾਲ ਕਰਨ ਕਮਾਲ’ ਦਾ ਲੋਕ-ਅਰਪਣ
(ਲੇਖਿਕਾ ਵੀਨਾ ਸਾਮਾ ਦੀ ਪੁਸਤਕ ਦਾ ਲੋਕ ਅਰਪਣ ਕਰਦੇ ਹੋਏ ਸ਼੍ਰੋਮਣੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ 'ਆਸ਼ਟ' ਅਤੇ ਅਧਿਆਪਕਾਵਾਂ ਆਦਿ)
(ਲੇਖਿਕਾ ਵੀਨਾ ਸਾਮਾ ਦੀ ਪੁਸਤਕ ਦਾ ਲੋਕ ਅਰਪਣ ਕਰਦੇ ਹੋਏ ਸ਼੍ਰੋਮਣੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਅਤੇ ਅਧਿਆਪਕਾਵਾਂ ਆਦਿ)

ਪਟਿਆਲਾ – ਬੱਚੇ ਦੇ ਚਰਿੱਤਰ ਨਿਰਮਾਣ ਵਿਚ ਬਾਲ-ਸਾਹਿਤ ਦਾ ਅਹਿਮ ਯੋਗਦਾਨ ਹੁੰਦਾ ਹੈ ਜੋ ਬੱਚੇ ਨੂੰ ਉਸਾਰੂ ਨੈਤਿਕ ਕਦਰਾਂ ਦੀ ਸੋਝੀ ਕਰਵਾਉਂਦਾ ਹੋਇਆ ਉਹਨਾਂ ਨੂੰ ਕੌਮ ਦੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਦਾ ਹੈ।” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਐਸ.ਡੀ.ਕੇ.ਐਸ.ਸ਼ਕੁੰਤਲਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਪੰਜਾਬੀ ਬਾਲ ਸਾਹਿਤ ਦੇ ਖੇਤਰ ਵਿਚ ਪਛਾਣ ਬਣਾ ਚੁੱਕੀ ਅਧਿਆਪਕਾ ਲੇਖਿਕਾ ਵੀਨਾ ਸਾਮਾ ਦੀ ਪਲੇਠੀ ਬਾਲ ਕਾਵਿ ਪੁਸਤਕ ‘ਨਿੱਕੇ ਬਾਲ ਕਰਨ ਕਮਾਲ’ ਦੇ ਲੋਕ ਅਰਪਣ ਮੌਕੇ ਸਾਂਝੇ ਕੀਤੇ। ਡਾ. ‘ਆਸ਼ਟ’ ਨੇ ਇਸ ਗੱਲ ਉਪਰ ਬਲ ਦਿੱਤਾ ਕਿ ਪੰਜਾਬੀ ਬੱਚੇ ਆਪਣੀ ਮਾਂ ਬੋਲੀ,ਸਾਹਿਤ ਅਤੇ ਸਭਿਆਚਾਰ ਨਾਲੋਂ ਟੁੱਟਦੇ ਜਾ ਰਹੇ ਹਨ। ਅਜਿਹੀ ਸਥਿਤੀ ਵਿਚ ਉਹਨਾਂ ਨੂੰ ਆਪਣੀ ਵਿਰਾਸਤ ਅਤੇ ਮੁੱਲਵਾਨ ਜੀਵਨ ਮੁੱਲਾਂ ਤੋਂ ਚੇਤੰਨ ਕਰਨ ਲਈ ਚੰਗਾ ਸਾਹਿਤ ਕਾਰਗਰ ਸਾਬਿਤ ਹੋ ਸਕਦਾ ਹੈ ਜੋ ਉਹਨਾਂ ਨੂੰ ਦੀ ਸਿੱਖਿਆ ਦੇ ਨਾਲ ਨਾਲ ਸਿਰਜਣਾਤਮਕ ਖੇਤਰ ਨੂੰ ਵੀ ਵਿਕਸਿਤ ਕਰ ਸਕਦਾ ਹੈ।ਪੁਸਤਕ ਦੀ ਲੇਖਿਕਾ ਵੀਨਾ ਸਾਮਾ ਨੇ ਕਿਹਾ ਕਿ ਉਹਨਾਂ ਨੇ ਆਪਣੀ ਇਸ ਬਾਲ ਪੁਸਤਕ ਵਿਚ ਬੱਚਿਆਂ ਦੀਆਂ ਮਾਸੂਮ ਭਾਵਨਾਵਾਂ ਨੂੰ ਕਾਵਿਮਈ ਅੰਦਾਜ਼ ਵਿਚ ਪ੍ਰਗਟਾ ਕੇ ਸਿੱਖਿਆ ਪ੍ਰਦਾਨ ਕਰਨ ਦਾ ਯਤਨ ਕੀਤਾ ਹੈ ਤਾਂ ਜੋ ਬੱਚਿਆਂ ਵਿਚ ਰਚਨਾਤਮਕ ਮਾਹੌਲ ਪੈਦਾ ਕੀਤਾ ਜਾ ਸਕੇ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਨੀਲਮ ਸਾਰਵਲ ਦੀ ਸੁਯੋਗ ਰਹਿਨੁਮਾਈ ਅਧੀਨ ਆਯੋਜਿਤ ਹੋਏ ਇਸ ਸਮਾਗਮ ਵਿਚ ਸਕੂਲ ਦੇ ਅਧਿਆਪਕ ਅਵਨਿੰਦਰ ਕੌਰ, ਪੁਸ਼ਪਿੰਦਰ ਕੌਰ, ਨਿਸ਼ਾ, ਬੰਦਨਾ ਖੰਨਾ ਤੋਂ ਇਲਾਵਾ ਰਾਜਿੰਦਰ ਸੋਢੀ,ਹਰਪ੍ਰੀਤ ਕੌਰ, ਸ਼ੈਫ਼ੀ ਅਤੇ ਪੂਜਾ ਆਦਿ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।

Welcome to Punjabi Akhbar

Install Punjabi Akhbar
×