ਐਨਜੀਓ ਦ ਪੀਪਲਜ਼ ਫਰਸਟ ਨੇ ਸਾਈਂ ਪਬਲਿਕ ਸੀਨੀਅਰ ਸਕੈਂਡਰੀ ਸਕੂਲ ‘ਚ ਬੱਚਿਆਂ ਨੂੰ ਵੰਡੇ ਬੂਟੇ

– ਜੀਵਨ ‘ਚ ਇਕ ਬੂਟਾ ਲਗਾ ਕੇ ਉਸਨੂੰ ਵੱਡਾ ਕਰਨ ‘ਚ ਯੋਗਦਾਨ ਦੇਣ: ਦੀਵਾਨ
ਨਿਊਯਾਰਕ/ਲੁਧਿਆਣਾ, 11 ਅਗਸਤ —ਐਨਜੀਓ ਦ ਪੀਪਲਜ਼ ਫਰਸਟ ਨੇ ਧਰਤੀ ਨੂੰ ਹਰਾ ਭਰਾ ਕਰਨ ਵਾਸਤੇ ਵੱਧ ਤੋਂ ਵੱਧ ਬੂਟੇ ਲਗਾਉਣ ਸਬੰਧੀ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਦੀ ਦਿਸ਼ਾ ‘ਚ ਇਕ ਹੋਰ ਕਦਮ ਵਧਾਉਂਦਿਆਂ, ਬਰੋਟਾ ਰੋਡ ਸਥਿਤ ਸਾਈਂ ਪਬਲਿਕ ਸੀਨੀਅਰ ਸਕੈਂਡਰੀ ਸਕੂਲ ‘ਚ ਬੱਚਿਆਂ ਨੂੰ ਬੂਟੇ ਵੰਡੇ। ਜਿਥੇ ਐਨਜੀਓ ਦੇ ਫਾਉਂਡਰ ਪ੍ਰਧਾਨ ਪਵਨ ਦੀਵਾਨ ਨੇ ਬੱਚਿਆਂ ਨੂੰ ਬੂਟੇ ਲਗਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਵੱਡਾ ਕਰਨ ਦਾ ਜਿੰਮਾ ਲੈਣ ਲਈ ਵੀ ਪ੍ਰੇਰਿਆ।
IMG_2614
ਦੀਵਾਨ ਨੇ ਕਿਹਾ ਕਿ ਅੱਜ ਅਸੀਂ ਪ੍ਰਦੂਸ਼ਣ ਦੀ ਸਮੱਸਿਆ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ, ਜਮੀਨ ਹੇਠਾਂ ਪਾਣੀ ਦੇ ਡਿੱਗਦੇ ਪੱਧਰ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ, ਜਿਨ੍ਹਾਂ ਤੋਂ ਛੁਟਕਾਰਾ ਪਾਉਣ ਵਾਸਤੇ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਪੈਣਗੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਕਰੀਬ 125 ਕਰੋੜ ਅਬਾਦੀ ‘ਚ ਹਰੇਕ ਵਿਅਕਤੀ ਵੀ ਜੇਕਰ ਆਪਣੇ ਜੀਵਨ ‘ਚ ਇਕ ਬੂਟਾ ਲਗਾ ਕੇ ਉਸਨੂੰ ਵੱਡਾ ਕਰਨ ‘ਚ ਯੋਗਦਾਨ ਦੇਵੇ, ਤਾਂ ਇਸ ਧਰਤੀ ਨੂੰ ਇਕ ਵਾਰ ਫਿਰ ਤੋਂ ਹਰਾ ਭਰਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਆਪਣੀ ਆਸਟ੍ਰੇਲੀਆ ਫੇਰੀ ਦਾ ਜਿਕਰ ਕੀਤਾ, ਜਿਥੇ ਬਹੁਤ ਸਾਰੀ ਹਰਿਆਲੀ ਹੈ।
ਜਦਕਿ ਸਕੂਲ ਦੇ ਪ੍ਰਧਾਨ ਦੀਪਕ ਮਾਨਨ ਨੇ ਕਿਹਾ ਕਿ ਸਕੂਲ ਵਲੋਂ ਤੀਜ ਦਾ ਤਿਊਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਐਨਜੀਓ ਦ ਪੀਪਲਜ਼ ਫਰਸਟ ਦੇ ਸਹਿਯੋਗ ਨਾਲ ਬੱਚਿਆਂ ਨੂੰ ਬੂਟੇ ਵੰਡ ਕੇ ਤਿਊਹਾਰ ਨੂੰ ਇਕ ਯਾਦਗਾਰ ਬਣਾਇਆ ਜਾ ਰਿਹਾ ਹੈ, ਤਾਂ ਜੋ ਬੱਚੇ ਕੁਦਰਤ ਦੀ ਸੰਭਾਲ ‘ਚ ਵੀ ਆਪਣਾ ਯੋਗਦਾਨ ਦੇ ਸਕਣ।
IMG_2616
ਇਸ ਮੌਕੇ ਹੋਰਨਾਂ ਤੋਂ ਇਲਾਵਾ, ਮੈਡਮ ਸਰੋਜ ਮਾਨਨ, ਪਲਵਿੰਦਰ ਤੱਗੜ, ਸੁਨੀਲ ਸ਼ੁਕਲਾ, ਇੰਦਰਜੀਤ ਕਪੂਰ, ਬ੍ਰਿਜਮੋਹਨ ਸ਼ਰਮਾ, ਦਿਨੇਸ਼ ਰਾਏ, ਹਰਪਾਲ ਸੈਨੀ, ਨਰਿੰਦਰ ਸੁਰਾ, ਡਾ. ਓਂਕਾਰ ਚੰਦ ਸ਼ਰਮਾ, ਰਜਨੀਸ਼ ਚੋਪੜਾ, ਬਲਜੀਤ ਅਹੂਜਾ, ਮਦਨ ਲਾਲ ਮਧੂ, ਮਨੀ ਖੀਵਾ, ਗੋਬਿੰਦ ਸ਼ਰਮਾ, ਪੰਕਜ ਸ਼ਰਮਾ ਵੀ ਮੌਜ਼ੂਦ ਰਹੇ।

Install Punjabi Akhbar App

Install
×