‘ਨੈਕਸਟਸੈਂਸ’ ਨੂੰ ਮਿਲੇਗੀ ਮੈਕੁਐਰੀ ਯੂਨੀਵਰਸਿਟੀ ਵਿੱਚ ਨਵੀਂ ਥਾਂ, ਨਿਊ ਸਾਊਥ ਵੇਲਜ਼ ਸਰਕਾਰ ਨੇ ਦਿੱਤੀ ਇਜਾਜ਼ਤ

ਨੈਕਸਟਸੈਂਸ ਸੰਸਥਾ, ਜੋ ਕਿ ਅਜਿਹੀਆਂ ਵੱਡੀਆ ਸੰਸਥਾਵਾਂ ਵਿੱਚੋਂ ਇੱਕ ਹੈ ਜੋ ਕਿ ਸੁਣਨ ਜਾਂ ਦੇਖਣ ਦੀ ਸ਼ਕਤੀ ਤੋਂ ਨਾਦਾਰਦ ਲੋਕਾਂ ਦੀ ਸੇਵਾ ਵਿੱਚ ਕਾਰਜਰਤ ਹੈ ਅਤੇ ਉਕਤ ਸੰਸਥਾ ਨੂੰ ਮੇਕੁਐਰੀ ਯੂਨੀਵਰਸਿਟੀ ਵਿੱਚ ਆਪਣਾ ਮੁੱਖ ਕੇਂਦਰ ਬਣਾਉਣ ਦੀ ਇਜਾਜ਼ਤ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ ਰਾਜ ਅੰਦਰ ਚਲ ਰਹੇ ਸਟੇਟ ਆਫ ਦਾ ਆਰਟ ਪ੍ਰਾਜੈਕਟਾਂ ਤਹਿਤ ਇਸ ਵਾਸਤੇ 74.5 ਮਿਲੀਅਨ ਦੀ ਰਾਸ਼ੀ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
ਪਲਾਨਿੰਗ ਅਤੇ ਜਨਤਕ ਥਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਰਾਬ ਸਟੋਕਸ ਨੇ ਸਾਂਝੀ ਕੀਤੀ ਉਕਤ ਜਾਣਕਾਰੀ ਰਾਹੀਂ ਦੱਸਿਆ ਕਿ ਉਕਤ ਸੰਸਥਾ ਨੂੰ ਪਹਿਲਾਂ ਰਾਇਲ ਇੰਸਟੀਚਿਊਟ ਫਾਰ ਡੈਫ ਐਂਡ ਬਿਲਾਇੰਡ ਚਿਲਡਰਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਉਕਤ ਸੰਸਥਾ ਨੂੰ ਯੂਨੀਵਰਸਿਟੀ ਵਿੱਚ ਥਾਂ ਦਿੱਤੇ ਜਾਣ ਨਾਲ ਸੰਸਥਾ ਵਿੱਚ ਨਵੀਆਂ ਖੋਜਾਂ, ਆਡਾਆਲੋਜੀ ਅਤੇ ਸਿਹਤ ਸੰਭਾਲ ਸੁਵਿਧਾਵਾਂ ਆਦਿ ਵਿੱਚ ਚੋਖਾ ਵਾਧਾ ਹੋਵੇਗਾ ਅਤੇ ਇਸ ਦਾ ਸਿੱਧਾ ਲਾਭ ਅਜਿਹੇ ਬੱਚਿਆਂ ਅਤੇ ਲੋਕਾਂ ਨੂੰ ਮਿਲੇਗਾ ਜੋ ਕਿ ਉਪਰੋਕਤ ਸਰੀਰਿਕ ਅਤੇ ਮਾਨਸਿਕ ਪ੍ਰਤਾੜਨਾ ਝੇਲ ਰਹੇ ਹਨ।

ਰਾਇਡ ਤੋਂ ਐਮ.ਪੀ. -ਵਿਕਟਰ ਡੋਮੀਨੈਲੋ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਬਹੁਤ ਹੀ ਉਤਮ ਕਦਮ ਹੈ ਅਤੇ ਇਸ ਨਾਲ ਭਵਿੱਖ ਵਿੱਚ ਬਹੁਤ ਫਾਇਦਾ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ 74.5 ਮਿਲੀਅਨ ਡਾਲਰਾਂ ਦੇ ਉਕਤ ਪ੍ਰਾਜੈਕਟ ਨਾਲ 300 ਦੇ ਕਰੀਬ ਰੌਜ਼ਗਾਰ ਉਤਪੰਨ ਹੋਣਗੇ ਅਤੇ ਇਸਤੋਂ ਪਹਿਲਾਂ 250 ਦੇ ਕਰੀਬ ਉਸਾਰੀ ਅਧੀਨ ਰੌਜ਼ਗਾਰ ਮੁਹੱਈਆ ਕਰਵਾਏ ਜਾਣਗੇ। ਉਕਤ ਪ੍ਰਾਜੈਕਟ ਵਿੱਚ ਇੱਕ ਪ੍ਰੀ ਸਕੂਲ, ਇੱਕ ਪ੍ਰਾਇਮਰੀ ਸਕੂਲ ਅਤੇ ਬੱਚਿਆਂ ਅਤੇ ਵੱਡਿਆਂ ਵਾਸਤੇ ਕਲਿਨਿਕਲ ਸੇਵਾਵਾਂ ਆਦਿ ਮੁਹੱਈਆ ਕਰਵਾਈਆਂ ਜਾਣਗੀਆਂ।
ਇਹ ਸਾਰਾ ਕੁੱਝ ਸਾਲ 2023 ਤੱਕ ਸ਼ੁਰੂ ਹੋ ਜਾਵੇਗਾ ਅਤੇ ਇਸ ਨਾਲ ਯੂਨੀਵਰਸਿਟੀ ਨੂੰ ਵੀ ਹੋਰ ਜ਼ਿਆਦਾ ਮਾਣ ਹਾਸਿਲ ਹੋਵੇਗਾ।
ਨੈਕਸਟਸੈਂਸ ਦੇ ਮੁੱਖ ਕਾਰਜਕਰਤਾ ਕ੍ਰਿਸ ਰੇਅਨ ਨੇ ਕਿਹਾ ਕਿ ਇਸ ਨਾਲ ਅਦਾਰੇ ਦੀ ਚੜ੍ਹਤ ਹੋਰ ਵੀ ਮਜ਼ਬੂਤੀ ਨਾਲ ਹੋਵੇਗੀ ਅਤੇ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕੀਤੀ ਜਾ ਸਕੇਗੀ ਕਿਉਂਕਿ ਉਚਿਤ ਅਤੇ ਸੰਸਾਰ ਪੱਧਰ ਦੀਆਂ ਨਵੀਆਂ ਖੋਜਾਂ ਆਦਿ ਕਰਨ ਦਾ ਮੌਕਾ ਵੀ ਅਦਾਰੇ ਨੂੰ ਮਿਲੇਗਾ ਅਤੇ ਇਸ ਦਾ ਸਿੱਧਾ ਲਾਭ ਅਜਿਹੇ ਵਿਅਕਤੀਆਂ ਨੂੰ ਹੋਵੇਗਾ ਜੋ ਕਿ ਸੁਣਨ ਅਤੇ ਦੇਖਣ ਆਦਿ ਤੋਂ ਅਸਮਰਥ ਹੁੰਦੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks