ਆਓ ਵਿਚਾਰ ਕਰੀਏ -ਪੰਜਾਬ ਦਾ ਅਗਲਾ ਮੁੱਖ ਮੰਤਰੀ ਅਤੇ ਇੰਡੀਆ ਦਾ ਪ੍ਰਧਾਨ ਮੰਤਰੀ ਕੋਣ….?

ਸਾਡੇ ਮੁਲਕ ਵਿਚ ਇਹ ਜਿਹੜਾ ਵੀ ਚੋਣਾਂ ਦਾ ਸਿਲਸਿਲਾ ਬਣ ਆਇਆ ਹੈ ਅਸੀਂ ਵਿਧਾਇਕ ਤਾਂ ਚੁਣਦੇ ਹਾਂ, ਪਰ ਹਾਲਾਂ ਤਕ ਅਸੀਂ ਆਪਣੇ ਪ੍ਰਤੀਨਿਧਾਂ ਦੀ ਚੋਣ ਨਹੀਂ ਕਰ ਪਾਏ ਹਾਂ।ਅਸੀਂ ਕਿਸੇ ਨਾਂ ਕਿਸੇ ਸੰਭਾਵੀ ਪ੍ਰਧਾਨ ਮੰਤਰੀ ਜਾਂ ਸੰਭਾਵੀ ਮੁੱਖ ਮੰਤਰੀ ਵੱਲੋਂ ਸਾਡੇ ਸਾਹਮਣੇ ਕੀਤੇ ਕਿਸੇ ਉਮੀਦਵਾਰ ਨੂੰ ਵੋਟਾਂ ਪਾਉਂਦੇ ਹਾਂ ਅਤੇ ਇਹ ਜਿਹੜੀਆਂ ਅਗਲੇ ਸਾਲ ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ, ਇਸ ਵਿਚ ਅਗਲਾ ਮੁੱਖ ਮੰਤਰੀ ਕੋਣ ਹੈ ਇਹ ਗੱਲ ਇਸ ਵਕਤ ਸਾਫ਼ ਨਹੀਂ ਹੋਈ ਹੈ। ਜਿਤਨੇ ਵੀ ਸੰਭਾਵੀ ਮੁੱਖ ਮੰਤਰੀ ਸਨ ਉਹ ਸੂਚੀ ਇਸ ਵਾਰੀ ਬਣ ਨਹੀਂ ਪਾ ਰਹੀ ਹੈ।ਪੰਜਾਬ ਦੀਆਂ ਰਾਜਸੀ ਪਾਰਟੀਆਂ ਇਸ ਵਕਤ ਆਪੋ ਵਿਚ ਹੀ ਉਲਝੀਆਂ ਪਈਆਂ ਹਨ ਅਤੇ ਹਾਲਾਂ ਤਕ ਰਾਜਸੀ ਪਾਰਟੀਆਂ ਹੀ ਫ਼ੈਸਲਾ ਨਹੀਂ ਕਰ ਪਾਈਆਂ ਕਿ ਉਨ੍ਹਾਂ ਦਾ ਅਗਲਾ ਮੁੱਖ ਮੰਤਰੀ ਕੋਣ ਹੈ।
ਵੱਡੀ ਪਾਰਟੀ ਕਾਂਗਰਸ ਹੈ ਅਤੇ ਕਾਂਗਰਸ ਦੀ ਹਾਈ ਕਮਾਨ ਅਰਥਾਤ ਮੈਡਮ ਸੋਨੀਆ ਗਾਂਧੀ ਜੀ ਨੇ ਤਾਂ ਬਹੁਤ ਸੋਚਣ ਬਾਅਦ ਫ਼ੈਸਲਾ ਕਰ ਹੀ ਲਿਆ ਹੈ। ਇਹ ਜਿਹੜੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਆਏ ਹਨ ਇਹ ਕਾਂਗਰਸ ਵੱਲੋਂ ਇੱਕ ਤਰ੍ਹਾਂ ਨਾਲ ਅਗਲੇ ਮੁੱਖ ਮੰਤਰੀ ਹਨ ਅਤੇ ਇਸ ਨਿਯੁਕਤੀ ਨਾਲ ਬਾਕੀ ਦੇ ਜਿਤਨੇ ਵੀ ਸੰਭਾਵੀ ਸ਼ੇਰ ਸਨ ਪਿੱਛੇ ਕਰ ਦਿੱਤੇ ਗਏ ਹਨ। ਬਾਕੀ ਦੀਆਂ ਰਾਜਸੀ ਪਾਰਟੀਆਂ ਜਾਂ ਵਿਅਕਤੀ ਵਿਸ਼ੇਸ਼ਾਂ ਦੇ ਜਿਹੜੇ ਵੀ ਧੜੇ ਸਨ ਇਹ ਸੋਚ ਹੀ ਰਹੇ ਸਨ ਕਿ ਅਗਲਾ ਮੁੱਖ ਮੰਤਰੀ ਕੋਈ ਦਲਿਤ ਹੋਣਾ ਚਾਹੀਦਾ ਹੈ। ਮੈਡਮ ਸੋਨੀਆ ਗਾਂਧੀ ਜੀ ਨੇ ਇਸ ਪਾਸੇ ਪਹਿਲ ਕਰ ਦਿਖਾਈ ਹੈ ਅਤੇ ਕਾਂਗਰਸੀਆਂ ਦੀ ਇਸ ਵਕਤ ਦੀ ਆਪਸੀ ਜੰਗ ਉਤੇ ਪੜਦਾ ਪਾ ਦਿੱਤਾ ਹੈ। ਇਹ ਤਾਂ ਹੁਣ ਸਾਫ਼ ਹੀ ਹੋ ਗਿਆ ਹੈ ਕਿ ਕਾਂਗਰਸ ਦੀ ਅਗਰ ਵਾਗਡੋਰ ਸੋਨੀਆ ਗਾਂਧੀ ਜੀ ਪਾਸ ਹੀ ਰਹਿੰਦੀ ਹੈ ਤਾਂ ਸਰਦਾਰ ਚਰਨਜੀਤ ਸਿੰਘ ਚੰਨੀ ਹੀ ਅਗਲਾ ਸੰਭਾਵੀ ਮੁੱਖ ਮੰਤਰੀ ਹੈ। ਬਾਕੀ ਦੀਆਂ ਪਾਰਟੀਆਂ ਤਾਂ ਇਤਨੀ ਦਲੇਰੀ ਕਰ ਹੀ ਨਹੀਂ ਸਕਦੀਆਂ ਕਿ ਉਹ ਆਪਣੀ ਸਰਦਾਰੀ ਛੱਡ ਕੇ ਕਿਸੇ ਦਲਿਤ ਨੂੰ ਦੇ ਦੇਣ।
ਆਜ਼ਾਦੀ ਤੋਂ ਬਾਅਦ ਹੁਣ ਤਕ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਚੁਕਾ ਹੈ ਅਤੇ ਹੁਣ ਉਹ ਕੋਈ ਵੀ ਮਾਈ ਕਾ ਲਾਲ ਇਹ ਦਾਅਵਾ ਨਹੀਂ ਕਰ ਸਕਦਾ ਕਿ ਮੁੜ ਮਹਾਂ ਪੰਜਾਬ ਬਣ ਜਾਵੇਗਾ ਅਤੇ ਪੰਜਾਬ ਨੂੰ ਪਹਾੜ, ਡੈਮ, ਬਿਜਲੀ-ਘਰ, ਰਾਜਧਾਨੀ ਜੰਗਲ, ਖਣਿਜ ਪਦਾਰਥ ਅਤੇ ਸਾਰੇ ਪੰਜਾਬੀ ਬੋਲਦੇ ਇਲਾਕੇ ਮਿਲ ਜਾਣਗੇ। ਇਸ ਲਈ ਕੋਈ ਵੀ ਪਾਰਟੀ ਇਹ ਦਾਅਵਾ ਕਰਕੇ ਮੈਦਾਨ ਵਿਚ ਨਹੀਂ ਆਵੇਗੀ ਕਿ ਇਹ ਜਿਹੜੇ ਨੁਕਸਾਨ ਪੰਜਾਬ ਦੇ ਰਾਜਸੀ ਲੋਕਾਂ ਨੇ ਹੀ ਪੰਜਾਬ ਦੇ ਕਰਵਾ ਦਿੱਤੇ ਹਨ ਇਹ ਠੀਕ ਕਰ ਪਾਵੇਗਾ, ਇਸ ਲਈ ਇਸ ਵਾਰੀਂ ਕਿਸੇ ਨੇ ਇਹ ਅਗਲਾ ਮੁੱਖ ਮੰਤਰੀ ਦਲਿਤ ਬਣਾਉਣ ਦਾ ਸ਼ੋਸ਼ਾ ਛੱਡ ਦਿੱਤਾ ਸੀ ਅਤੇ ਬਾਕੀ ਹਾਲਾਂ ਸੋਚ ਹੀ ਰਹੇ ਸਨ ਕਿ ਮੈਡਮ ਸੋਨੀਆ ਗਾਂਧੀ ਜੀ ਨੇ ਪਹਿਲ ਕਰਕੇ ਪੰਜਾਬ ਨੂੰ ਵਰਤਮਾਨ ਅਤੇ ਸੰਭਾਵੀ ਮੁੱਖ ਮੰਤਰੀ ਦੇ ਹੀ ਦਿੱਤਾ ਹੈ। ਇਸ ਵਕਤ ਪੰਜਾਬ ਦੀਆਂ ਬਾਕੀ ਦੀਆਂ ਪਾਰਟੀਆਂ ਦਾ ਕੀ ਹਾਲ ਹੈ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਅਤੇ ਉਹ ਚੋਣਾਂ ਵਿਚ ਕੀ ਨਵਾਂ ਲੋਕਾਂ ਸਾਹਮਣੇ ਰੱਖਣਗੇ ਇਹ ਵੀ ਲੋਕਾਂ ਦੀ ਸਮਝ ਵਿਚ ਹੈ ਕਿ ਇਹ ਸਾਰਾ ਕੁੱਝ ਝੂਠੇ ਵਾਅਦੇ ਹੀ ਹਨ ਅਤੇ ਹੋਰ ਕੁੱਝ ਵੀ ਨਹੀਂ ਹੈ।
ਕਾਂਗਰਸ ਦੀ ਆਕਾ ਸ੍ਰੀਮਤੀ ਸੋਨੀਆ ਗਾਂਧੀ ਨੇ ਇਹ ਜਿਹੜੀ ਨਵੀਂ ਪਿਰਤ ਪਾ ਦਿੱਤੀ ਹੈ ਕਿ ਅਗਲਾ ਮੁੱਖ ਮੰਤਰੀ ਕੋਈ ਦਲਿਤ ਜਾਂ ਗ਼ਰੀਬ ਵਰਗ ਦਾ ਬਣੇਗਾ, ਇਸ ਨਾਲ ਵੀ ਪੰਜਾਬ ਦੇ ਰਾਜਸੀ ਲੋਕਾਂ ਵਿਚ ਬਹੁਤ ਹੀ ਫ਼ਿਕਰ ਪਾ ਦਿੱਤਾ ਹੈ। ਪੰਜਾਬ ਵਿਚ ਜਿਤਨੇ ਵੀ ਆਦਮੀ ਸੰਭਾਵੀ ਮੁੱਖ ਮੰਤਰੀ ਬਣਨ ਵਾਲੇ ਹਨ ਉਨ੍ਹਾਂ ਵਿਚ ਕੋਈ ਵੀ ਦਲਿਤ ਨਹੀਂ ਹੈ ਅਤੇ ਨਾਂ ਹੀ ਗ਼ਰੀਬਾਂ ਵਿਚੋਂ ਹੀ ਹੈ। ਇਹ ਪੰਜਾਬ ਅੰਦਰ ਜਿਹੜੇ ਨਵੀਂ ਭੱਜ ਦੋੜ ਆ ਬਣੀ ਹੈ ਇਹ ਵੀ ਸਾਫ਼ ਦਿਖਾਈ ਦੇ ਰਿਹਾ ਹੈ ਕਿ ਹੁਣ ਅਗਲਾ ਮੁੱਖ ਮੰਤਰੀ ਦਲਿਤ ਹੀ ਬਣਾਉਣਾ ਪਵੇਗਾ ਅਤੇ ਇਸ ਲਈ ਇਹ ਜਿਹੜੇ ਆਦਮੀ ਪਹਿਲਾਂ ਹੀ ਆਪੇ ਆਪ ਨੂੰ ਮੁੱਖ ਮੰਤਰੀ ਸਮਝੀ ਬੈਠੇ ਹਨ ਇਹ ਵਿਚਾਰੇ ਕੀ ਕਰਨਗੇ, ਇਹ ਗੱਲਾਂ ਹੁਣ ਰੱਬ ਹੀ ਦਸ ਸਕਦਾ ਹੈ। ਕੁੱਝ ਆਦਮੀ ਤਾਂ ਇਹ ਆਖ ਰਹੇ ਸਨ ਕਿ ਉਹ ਅਗਰ ਮੁੱਖ ਮੰਤਰੀ ਬਣ ਗਏ ਤਾਂ ਉਹ ਉਪ ਮੁੱਖ ਮੰਤਰੀ ਕੋਈ ਦਲਿਤ ਬਣਾ ਦੇਣਗੇ ਅਤੇ ਇਹ ਗੱਲਾਂ ਵੀ ਕਲ ਦੀਆਂ ਰਹਿ ਗਈਆਂ ਹਨ ਕਿਉਂਕਿ ਸ੍ਰੀਮਤੀ ਸੋਨੀਆ ਗਾਂਧੀ ਜੀ ਨੇ ਸਿਰਫ਼ ਅਤੇ ਸਿਰਫ਼ ਦਲਿਤ ਹੀ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਕਰ ਲਿਆ ਹੈ।ਉਸ ਦੇ ਇਸ ਫ਼ੈਸਲੇ ਨਾਲ ਕਈ ਵੱਡੀਆਂ ਹਸਤੀਆਂ ਵੀ ਕਾਂਗਰਸ ਛੱਡ ਜਾਣਗੀਆਂ, ਪਰ ਸੋਨੀਆ ਜੀ ਚੋਣਾ ਜਿੱਤਣ ਦੇ ਮੂਡ ਵਿਚ ਹੈ ਅਤੇ ਇਹ ਵੀ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਹ ਅਗਲਾ ਪ੍ਰਧਾਨ ਮੰਤਰੀ ਵੀ ਕੋਈ ਦਲਿਤ ਹੀ ਰੱਖੇਗੀ ਅਤੇ ਅਗਰ ਇਹ ਸਰਦਾਰ ਚੰਨੀ ਜੀ ਹੀ ਠੀਕ ਬੈਠਿਆ ਤਾਂ ਸਾਡੇ ਮੁਲਕ ਦਾ ਅਗਲਾ ਪ੍ਰਧਾਨ ਮੰਤਰੀ ਸਾਡਾ ਸਰਦਾਰ ਚਰਨਜੀਤ ਸਿੰਘ ਚੰਨੀ ਵੀ ਹੋ ਸਕਦਾ ਹੈ। ਅਤੇ ਇਸ ਨਾਲ ਇਹ ਜਿਤਨੇ ਵੀ ਆਦਮੀ ਪਿੜ ਵਿਚ ਹਨ ਇਹ ਕੀ ਕਰਨਗੇ ਅਤੇ ਇੰਡੀਆ ਦਾ ਭਵਿੱਖ ਕੀ ਹੈ, ਇਹ ਹੁਣ ਰੱਬ ਹੀ ਦੱਸੇਗਾ।
ਮੈਡਮ ਸੋਨੀਆ ਜੀ ਨੇ ਇਹ ਜਿਹੜਾ ਨਵਾਂ ਮੁਹਾਜ਼ ਖੋਲ੍ਹ ਦਿੱਤਾ ਹੈ ਕਿ ਹੁਣ ਦਲਿਤਾਂ ਦੀ ਵਾਰੀ ਹੈ ਇਹ ਆਪਣੇ ਆਪ ਵਿਚ ਵੱਡਾ ਇਤਿਹਾਸਿਕ ਫ਼ੈਸਲਾ ਹੈ ਅਤੇ ਅਸਾਂ ਦੇਖ ਹੀ ਲਿਆ ਹੈ ਕਿ ਪਿਛਲੀ ਪੋਣੀ ਸਦੀ ਵਿਚ ਉਚੇਰੀਆਂ ਜਾਤੀਆਂ ਨੇ ਰਲ ਕੇ ਇਸ ਮੁਲਕ ਦੀ ਪੋਣੀ ਆਬਾਦੀ ਗ਼ਰੀਬ ਕਰਕੇ ਰੱਖ ਦਿੱਤੀ ਹੈ ਅਤੇ ਹੁਣ ਦਲਿਤਾਂ ਅਤੇ ਗ਼ਰੀਬਾਂ ਦੀ ਵਾਰੀ ਆ ਗਈ ਹੈ ਅਤੇ ਅਸੀਂ ਇਹ ਆਸ ਰੱਖਦੇ ਪਏ ਹਾਂ ਕਿ ਹੋਰ ਕੁੱਝ ਵੀ ਨਾ ਪਿਆ ਹੋਵੇਗਾ ਅਗਰ ਮੁਲਕ ਦੀ ਗ਼ੁਰਬਤ ਹੀ ਖ਼ਤਮ ਕਰ ਦਿੱਤੀ ਜਾਵੇ ਤਾਂ ਵੀ ਅਸੀਂ ਮੁਲਕਾਂ ਦੀ ਕਤਾਰ ਵਿਚ ਕਿਧਰੇ ਤਾਂ ਖਲੋਣ ਜੋਗੇ ਹੋ ਹੀ ਜਾਵਾਂਗੇ।ਸੋਨੀਆ ਜੀ ਨੇ ਇਹ ਪੰਜਾਬ ਦਾ ਜਿਹੜਾ ਆਦਮੀ ਵੀ ਮੁੱਖ ਮੰਤਰੀ ਬਣਾ ਦਿੱਤਾ ਹੈ ਇਹੀ ਕਲ ਦਾ ਪ੍ਰਧਾਨ ਮੰਤਰੀ ਵੀ ਹੋ ਸਕਦਾ ਹੈ, ਪਰ ਇਹ ਗਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਅਗਲਾ ਪੰਜਾਬ ਦਾ ਮੁੱਖ ਮੰਤਰੀ ਕੋਈ ਦਲਿਤ ਹੀ ਬਣੇਗਾ।
ਕਾਂਗਰਸ ਪਾਸ ਅਗਲੀਆਂ ਚੋਣਾਂ ਲਈ ਲੋਕਾਂ ਸਾਹਮਣੇ ਕੋਈ ਵੀ ਮੁੱਦਾ ਰੱਖਣ ਵਾਲਾ ਨਹੀਂ ਹੈ ਅਤੇ ਸੋਨੀਆ ਜੀ ਨੇ ਇਹ ਦਲਿਤ ਵਾਲਾ ਨੁਕਤਾ ਲਗਾ ਕੇ ਜਿਹੜੀ ਪਹਿਲ ਕਦਮੀ ਕਰ ਦਿੱਤੀ ਹੈ ਇਹੀ ਸਾਰੀਆਂ ਪਾਰਟੀਆਂ ਅਤੇ ਧੜਿਆਂ ਨੂੰ ਅਗਰ ਅਪਣਾਉਣੀ ਪੈ ਜਾਂਦੀ ਹੈ ਤਾਂ ਇਹ ਸੰਭਾਵੀ ਬਣੇ ਬੈਠੇ ਮੁੱਖ ਮੰਤਰੀਆਂ ਦਾ ਬਣੇਗਾ ਕੀ…? ਪਰ ਅਗਰ ਸੋਨੀਆ ਜੀ ਦਾ ਚਲਾਇਆ ਇਹ ਵਾਲਾ ਪੈਂਤੜਾ ਕਾਮਯਾਬ ਹੋ ਜਾਂਦਾ ਹੈ ਤਾਂ ਅਸੀਂ ਇਹ ਉਮੀਦਾਂ ਕਰ ਸਕਦੇ ਹਾਂ ਕਿ ਮੁਲਕ ਵਿਚ ਇਹ ਜਿਹੜੀ ਗ਼ਰੀਬਾਂ ਦੀ ਗਿਣਤੀ ਅੱਜ ਤਕ ਵਧਦੀ ਰਹੀ ਹੈ ਇਸ ਉਤੇ ਰੋਕ ਪੱਕਾ ਲੱਗ ਸਕਦੀ ਹੈ ਅਤੇ ਸਾਡੇ ਮੁਲਕ ਵਿਚ ਇਹ ਜਿਹੜਾ ਵੀ ਰਾਜਸੀ ਲੋਕਾਂ ਨੇ ਪਰਜਾਤੰਤਰ ਬਣਾ ਰੱਖਿਆ ਹੈ ਇਸ ਵਿਚ ਵੀ ਤਬਦਲੀਆਂ ਆ ਸਕਦੀਆਂ ਹਨ ਅਤੇ ਅਸੀਂ ਬਿਹਤਰ ਭਵਿੱਖ ਦੀ ਆਸ ਕਰ ਸਕਦੇ ਹਾਂ।

(ਦਲੀਪ ਸਿੰਘ ਵਾਸਨ, ਐਡਵੋਕੇਟ)
0175 5191856

Install Punjabi Akhbar App

Install
×