ਨਿਊਜ਼ੀਲੈਂਡ ਪਾਰਲੀਮੈਂਟ ‘ਚ ਅਗਲੇ ਹਫਤੇ ਪਰਤੇਗੀ ਰੌਣਕ

7 ਨੂੰ ਕਮਿਸ਼ਨ ਓਪਨਿੰਗ ਬਾਅਦ ਸੰਸਦ ਮੈਂਬਰ ਚੁੱਕਣਗੇ ਸਹੁੰ, 8 ਨੂੰ ਸਟੇਟ ਓਪਨਿੰਗ ਬਾਅਦ ਗਵਰਨਰ ਜਨਰਲ ਦਾ ਭਾਸ਼ਣ

nz parliament

ਔਕਲੈਂਡ -ਨਵੀਂ ਸਰਕਾਰ ਦੇ ਗਠਨ ਦੇ ਬਾਅਦ ਨਿਊਜ਼ੀਲੈਂਡ ਸੰਸਦ ਭਵਨ ਦੇ ਵਿਚ ਰੌਣਕ ਪਰਤਣ ਵਾਲੀ ਹੈ। ਅਗਲੇ ਹਫਤੇ 7 ਨਵੰਬਰ ਨੂੰ ਕਮਿਸ਼ਨ ਓਪਨਿੰਗ ਸਮਾਗਮ ਹੋਵੇਗਾ ਜਿਸ ਦੌਰਾਨ 11 ਵਜੇ ਚੀਫ ਜਸਟਿਸ (ਰਾਇਲ ਕਮਿਸ਼ਨਰ ਵਜੋਂ) ਪਾਰਲੀਮੈਂਟ ਦਾ ਉਦਘਾਟਨ ਕਰੇਗਾ। ਨਵੇਂ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਤੋਂ ਅਗਲੇ ਦਿਨ 8 ਨਵੰਬਰ ਨੂੰ ਸੰਸਦ ਦੀ ਸਟੇਟ ਓਪਨਿੰਗ ਹੋਵੇਗੀ ਜਿਸ ਦੌਰਾਨ ਗਵਰਨਰ ਜਨਰਲ ਡੈਮ ਪੈਟਸੀ ਰੈਡੀ ਪੂਰੇ ਸਦਨ ਨੂੰ ਸੰਬੋਧਨ ਕਰੇਗੀ। ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਆਪਣਾ ਪਹਿਲਾ ਭਾਸ਼ਣ ਦੇਵੇਗੀ ਅਤੇ ਸਰਕਾਰ ਦੀਆਂ ਪਹਿਲਕਦਮੀਆਂ ਉਤੇ ਚਾਨਣਾ ਪਾਵੇਗੀ।

Install Punjabi Akhbar App

Install
×