ਵਿਸਾਖੀ ਵਾਲੇ ਦਿਹਾੜੇ ਤੇ ਨਿਊਜ਼ੀਲੈਂਡ ਖੋਲ੍ਹਣ ਜਾ ਰਿਹਾ ਅੰਤਰ ਰਾਸ਼ਟਰੀ ਬਾਰਡਰ

ਸਮੁੱਚੇ ਸੰਸਾਰ ਅੰਦਰ, ਬੀਤੇ ਦੋ ਸਾਲਾਂ ਵਿੱਚ ਕਰੋਨਾ ਦੀ ਮਾਰ ਕਾਰਨ ਨਿਊਜ਼ੀਲੈਂਡ ਨੂੰ ਵੀ ਸਾਰੀ ਦੁਨੀਆਂ ਨਾਲੋਂ ਆਪਣੇ ਬਾਰਡਰਾਂ ਨੂੰ ਬੰਦ ਕਰਨਾ ਪਿਆ ਸੀ ਅਤੇ ਹੁਣ ਵਿਸਾਖੀ ਵਾਲੇ ਦਿਹਾੜੇ (13 ਅਪ੍ਰੈਲ) ਨੂੰ ਇਹ ਬੰਦ ਪਏ ਬਾਰਡਰਾਂ ਨੂੰ ਅੰਤਰ ਰਾਸ਼ਟਰੀ ਯਾਤਰੀਆਂ ਦੀ ਆਮਦ ਲਈ ਖੋਲ੍ਹਿਆ ਜਾ ਰਿਹਾ ਹੈ ਜਿਸ ਦੇ ਤਹਿਤ ਆਸਟ੍ਰੇਲੀਆਈ ਲੋਕਾਂ ਨੂੰ ਬਿਨ੍ਹਾਂ ਕੁਆਰਨਟੀਨ ਜਾਂ ਆਈਸੋਲੇਸ਼ਨ ਦੇ, ਨਿਊਜ਼ੀਲੈਂਡ ਵਿੱਚ ਆਉਣ ਦੀ ਇਜਾਜ਼ਤ ਹੋਵੇਗੀ ਜਦੋਂ ਕਿ ਹੋਰ 60 ਦੇਸ਼ਾਂ ਦੇ ਅਜਿਹੇ ਨਾਗਰਿਕ ਜਿਨ੍ਹਾਂ ਨੂੰ ਕਿ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀਆਂ ਪੂਰਨ ਡੋਜ਼ਾਂ ਲੱਗੀਆਂ ਹੋਣਗੀਆਂ (ਅਤੇ ਵੀਜ਼ਾ ਵੇਵਰ ਲਿਸਟ ਧਾਰਕ), ਮਈ 02, 2022 ਤੋਂ ਨਿਊਜ਼ੀਲੈਂਡ ਵਿੱਚ ਆਪਣੇ ਚਰਨ ਪਾ ਸਕਣਗੇ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਹੁਣ ਵਿੱਛੜੇ ਹੋਏ ਪਰਿਵਾਰ ਆਦਿ ਕਾਫੀ ਵਕਫ਼ੇ ਅਲੱਗ ਰਹਿਣ ਤੋਂ ਬਾਅਦ ਇਕੱਠੇ ਹੋ ਸਕਣਗੇ।

Install Punjabi Akhbar App

Install
×