ਨਿਊਜ਼ੀਲੈਂਡ ਪੁਲਿਸ ਨੂੰ ਦਿਵਾਲੀ ਦਾ ਚਾਅ: ਕਾਊਂਟੀਜ਼ ਮੈਨੁਕਾਓ ਪੁਲਿਸ ਸਟੇਸ਼ਨ ਵਿਖੇ ਸਾਊਥ ਏਸ਼ੀਅਨ ਭਾਈਚਾਰੇ ਨੇ ਮਨਾਈ ਦਿਵਾਲੀ

(ਸ਼ਮਾ ਰੌਸ਼ਨ ਕਰਦੇ ਹੋਏ ਮਹਿਮਾਨ ਤੇ ਗੋਰੇ-ਗੋਰੇ ਮੁਖੜਿਆਂ ਤੇ ਗੁਲਾਬੀ-ਗੁਲਾਬੀ ਪੱਗਾਂ)
(ਸ਼ਮਾ ਰੌਸ਼ਨ ਕਰਦੇ ਹੋਏ ਮਹਿਮਾਨ ਤੇ ਗੋਰੇ-ਗੋਰੇ ਮੁਖੜਿਆਂ ਤੇ ਗੁਲਾਬੀ-ਗੁਲਾਬੀ ਪੱਗਾਂ)

ਦੇਸ਼-ਵਿਦੇਸ਼ ਵਸਦੇ ਭਾਰਤੀਆਂ ਨੂੰ ਰੋਸ਼ਨੀਆਂ ਦੇ ਤਿਉਹਾਰ ‘ਦਿਵਾਲੀ’ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਜਿਸ ਕਰਕੇ ਉਹ ਦਿਵਾਲੀ ਦੀ ਅਸਲ ਤਰੀਕ ਦੀ ਵੀ ਉਡੀਕ ਨਹੀਂ ਕਰਦੇ ਸਗੋਂ ਦੋ ਹਫਤੇ ਪਹਿਲਾਂ ਹੀ ਦਿਵਾਲੀ ਮਨਾਉਣੀ ਸ਼ੁਰੂ ਕਰ ਦਿੰਦੇ ਹਨ। ਨਿਊਜ਼ੀਲੈਂਡ ਦੇ ਵਿਚ ਜਿੱਥੇ ਸਥਾਨਕ ਕੌਂਸਿਲਾਂ ਅਤੇ ਭਾਰਤੀ ਸੰਸਥਾਵਾਂ ਦੇ ਨਾਲ ਮਿਲ ਕੇ ਦਿਵਾਲੀ ਮਨਾਉਂਦੀਆਂ ਹਨ ਉਥੇ ਨਿਊਜ਼ੀਲੈਂਡ ਪੁਲਿਸ ਨੂੰ ਵੀ ਬੀਤੇ ਕਈ ਸਾਲਾਂ ਤੋਂ ਦਿਵਾਲੀ ਮਨਾਉਣ ਦਾ ਬੜਾ ਚਾਅ ਰਹਿੰਦਾ ਹੈ। ਬੀਤੇ ਕੱਲ੍ਹ ਮੈਨੁਕਾਓ ਜ਼ਿਲ੍ਹਾ ਪੁਲਿਸ ਸਟੇਸ਼ਨ ਵਿਖੇ ਸਾਊਥ ਏਸ਼ੀਅਨ ਕਮਿਊਨਿਟੀ ਅਡਵਾਈਜ਼ਰੀ ਬੋਰਡ, ਜ਼ੇਲ੍ਹ ਵਿਭਾਗ ਅਤੇ ਪੁਲਿਸ ਸਟਾਫ ਨੇ ਗੀਤ-ਸੰਗੀਤ ਨਾਲ ਭਰਪੂਰ ਦਿਵਾਲੀ ਮਨਾਈ। ਲਗਪਗ 200 ਦੇ ਕਰੀਬ ਲੋਕ ਇਕੱਤਰ ਹੋਏ। ਪੁਲਿਸ ਅਫਸਰਾਂ ਨੇ ਜਿੱਥੇ ਦਿਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਉਥੇ ਪੁਲਿਸ ਦੀ ਟੀਮ ਨੇ ਭੰਗੜਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਭਾਰਤੀ ਨ੍ਰਿਤ ਵੀ ਪੇਸ਼ ਕੀਤਾ ਗਿਆ ਅਤੇ ਗੋਰੇ ਪੁਲਿਸ ਅਫਸਰਾਂ ਦੇ ਗੁਲਾਬੀ ਪੱਗਾਂ ਵੀ ਬੰਨ੍ਹੀਆਂ ਗਈਆਂ। ਮਹਿਲਾਵਾਂ ਦੇ ਹੱਥਾਂ ਉਤੇ ਮਹਿੰਦੀ ਲਗਾਈ ਗਈ। ਕਈ ਗੋਰੀਆਂ ਸਾੜੀਆਂ ਪਹਿਨ ਕੇ ਆਈਆਂ ਸਨ। ਪੁਲਿਸ ਅਫਸਰ ਗੁਰਪ੍ਰੀਤ ਅਰੋੜਾ, ਸਤਵੀਰ ਸੇਨ ਅਤੇ ਸ੍ਰੀਮਤੀ ਮੰਦੀਪ ਕੌਰ ਤੋਂ ਇਲਾਵਾ ਅਡਵਾਈਜ਼ਰੀ ਬੋਰਡ ਮੈਂਬਰ ਸ੍ਰੀ ਵੈਂਕਟਰਮਨ, ਸ. ਪਰਮਿੰਦਰ ਸਿੰਘ,  ਭਾਰਤੀ ਕਮਿਊਨਿਟੀ ਤੋਂ ਸ. ਖੜਗ ਸਿੰਘ, ਸ. ਬਲਤੇਜ ਸਿੰਘ ਕੋਮਲ, ਜਸਬੀਰ ਸਿੰਘ ਢਿੱਲੋਂ, ਸ. ਮੋਹਨਪਾਲ ਸਿੰਘ, ਸ੍ਰੀ ਕ੍ਰਿਸ਼ਨਾਮੂਰਤੀ, ਸ੍ਰੀਮਤੀ ਰੰਜਨਾ ਪਟੇਲ ਤੇ ਹੋਰ ਕਈ ਪਤਵੰਤੇ ਹਾਜ਼ਿਰ ਸਨ।
ਜ਼ਿਲ੍ਹਾ ਏਥਨਿਕ ਸਰਵਿਸਜ਼ ਕੋਆਰਡੀਨੇਟਰ ਸਰਜਾਂਟ ਗੁਰਪ੍ਰੀਤ ਅਰੋੜਾ ਨੇ ਇਸ ਦਿਵਾਲੀ ਮੇਲੇ ਵਿਚ ਪਹੁੰਚਣ ‘ਤੇ ਸਾਰਿਆਂ ਦਾ ਧੰਨਵਾਦ ਕੀਤਾ ਹੈ।

Install Punjabi Akhbar App

Install
×