(ਔਕਲੈਂਡ):-ਦੁਨੀਆ ਦੇ ਨਕਸ਼ੇ ਉਤੇ ਨਿਊਜ਼ੀਲੈਂਡ ਵੇਖਣਾ ਹੋਵੇ ਤਾਂ ਬਹੁਤਿਆਂ ਨੂੰ ਇਕ ਹੀ ਨਿਊਜ਼ੀਲੈਂਡ ਦੇਸ਼ ਰੂਪ ਵਿਚ ਗੂਗਲ ਸਰਚ ਉਤੇ ਮਿਲਦਾ ਹੈ, ਜਦ ਕਿ ਇਕ ਨਿਊਜ਼ੀਲੈਂਡ ਹੋਰ ਵੀ ਹੈ ਅਤੇ ਉਹ ਇਸ ਦੇਸ਼ ਦੇ ਰਾਜੇ-ਰਾਣੀਆ ਦੇ ਦੇਸ਼ ਇੰਗਲੈਂਡ ਦੇ ਵਿਚ। ਇਹ ਇੰਗਲੈਂਡ ਦੇਸ਼ ਦਾ ਇਕ ਪਿੰਡ ਹੈ। ਜੋ ਇੰਗਲੈਂਡ ਦੇ ਵਿਲਸ਼ਾਇਰ ਵਿੱਚ ਹਿਲਮਾਰਟਨ ਦੇ ਸਿਵਲ ਪੈਰਿਸ਼ ਵਿੱਚ ਪੈਂਦਾ ਹੈ । ਨੇੜਲੇ ਪਿੰਡ ਗੋਟਏਕਰ, ਹਿਲਮਾਰਟਨ ਅਤੇ ਲਾਇਨਹਮ ਹਨ । ਸਭ ਤੋਂ ਨਜ਼ਦੀਕੀ ਸ਼ਹਿਰ ਕਾਨ ਹੈ ਜੋ ਦੱਖਣ-ਪੱਛਮ ਵੱਲ ਲਗਭਗ 6 ਕਿਲੋਮੀਟਰ ਹੈ। ਇਸ ਪਿੰਡ ਦਾ ਨਾਂਅ ਦੇਸ਼ ਨਾਲ ਸਥਾਨਕ ਸਰਕਾਰਾਂ ਦੇ ਸਬੰਧਾਂ ਦੇ ਲਈ ਰੱਖਿਆ ਗਿਆ ਸੀ ਕਿਉਂਕਿ ਸ੍ਰੀ ਜੌਹਨ ਡਿਕਸਨ ਪੋਇੰਡਰ ਜੋ ਕਿ 1910 ਤੋਂ 10912 ਤੱਕ ਨਿਊਜ਼ੀਲੈਂਡ ਦੇਸ਼ ਦੇ ਗਵਰਨਰ ਰਹੇ ਸਨ ਅਤੇ ਹਿਲਮਾਰਟਨ ਇਸਟੇਟ ਪੋਇੰਡਰ ਪਰਿਵਾਰ ਦੀ ਸੀਟ ਸੀ।
ਕੌਣ ਸੀ ਸ੍ਰੀ ਜੌਹਨ ਡਿਕਸਨ ਪੋਇੰਡਰ: (31 ਅਕਤੂਬਰ 1866 – 6 ਦਸੰਬਰ 1936), ਜਨਮੇ ਜੌਹਨ ਡਿਕਸਨ ਪੋਇੰਡਰ 1884 ਤੋਂ 1910 ਤੱਕ ਸਰ ਜੌਹਨ ਪੋਇੰਡਰ ਡਿਕਸਨ-ਪੋਇੰਡਰ ਵਜੋਂ ਜਾਣੇ ਜਾਂਦੇ ਰਹੇ ਹਨ ਅਤੇ ਉਹ ਇੱਕ ਬ੍ਰਿਟਿਸ਼ ਰਾਜਨੀਤੀ ਵਿਚ ਸਨ। ਉਹ 1910 ਤੋਂ 1912 ਦਰਮਿਆਨ ਤੱਕ ਨਿਊਜ਼ੀਲੈਂਡ ਦਾ ਗਵਰਨਰ ਰਹੇ। ਇਸ ਤੋਂ ਪਹਿਲਾਂ ਉਹ 1890 ਵਿੱਚ ਵਿਲਸ਼ਾਇਰ ਦਾ ਉੱਚ ਸ਼ੈਰਿਫ਼ ਨਿਯੁਕਤ ਕੀਤੇ ਗਏ। 1892 ਵਿੱਚ ਚਿਪਨਹੈਮ ਹਲਕੇ ਲਈ ਸੰਸਦ ਦਾ ਕੰਜ਼ਰਵੇਟਿਵ ਮੈਂਬਰ ਚੁਣੇ ਗਏ, ਉਹ 1905 ਵਿੱਚ ਲਿਬਰਲਾਂ ਵਿੱਚ ਸ਼ਾਮਲ ਹੋਏ। ਉਹ 1898 ਤੋਂ 1904 ਤੱਕ ਲੰਡਨ ਕਾਉਂਟੀ ਕੌਂਸਲ ਦਾ ਮੈਂਬਰ ਰਿਹਾ ।
1902 ਦੇ ਅਖੀਰ ਵਿੱਚ ਉਸਨੇ ਬ੍ਰਿਟਿਸ਼ ਭਾਰਤ ਦਾ ਦੌਰਾ ਕੀਤਾ ਅਤੇ 1903 ਦੇ ਦਿੱਲੀ ਦਰਬਾਰ ਵਿੱਚ ਹਾਜ਼ਰੀ ਭਰੀ । 1910 ਵਿੱਚ ਡਿਕਸਨ ਨੂੰ ਨਿਊਜ਼ੀਲੈਂਡ ਦਾ ਗਵਰਨਰ ਨਿਯੁਕਤ ਕੀਤਾ ਗਿਆ, ਇਹ ਅਹੁਦਾ ਉਹ ਦੋ ਸਾਲਾਂ ਲਈ ਰਿਹਾ। ਇਹ ਪਹਿਲੇ ਗਵਰਨਰ ਸਨ ਜੋ ਗਵਰਨਰ ਹਾਊਸ ਵਿਚ ਰਹੇ ਅਤੇ ਆਖਰੀ ਗਵਰਨਰ ਸਨ ਇਸ ਤੋਂ ਬਾਅਦ ਇਸ ਅਹੁਦੇ ਦਾ ਨਾਂਅ ਗਵਰਨਰ-ਜਨਰਲ ਵਿੱਚ ਤਬਦੀਲਕਰ ਦਿੱਤਾ ਗਿਆ। ਉਸਨੂੰ 1911 ਵਿੱਚ ਇੱਕ ਕੇ.ਸੀ.ਐਮ.ਜੀ ਅਤੇ ਪ੍ਰੀਵੀ ਕਾਉਂਸਲਰ ਬਣਾਇਆ ਗਿਆ ਸੀ । 1912 ਵਿੱਚ ਇਨ੍ਹਾਂ ਨੂੰ ਭਾਰਤ ਰਾਇਲ ਕਮਿਸ਼ਨ ਪਬਲਿਕ ਸਰਵਿਸਿਜ਼ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਨੇ ਲਾਰਡ ਰੋਨਾਲਡਸ਼ੇ, ਹਰਬਰਟ ਫਿਸ਼ਰ , ਮਿਸਟਰ ਜਸਟਿਸ ਅਬਦੁਰ ਰਹੀਮ ਅਤੇ ਹੋਰਾਂ ਨਾਲ ਸੇਵਾਵਾਂ ਦਿੱਤੀਆਂ।