ਨਿਊਜ਼ੀਲੈਂਡ ਬਣਿਆ ‘ਬੈਸਟ ਕੰਟਰੀ’ ਇਨ ਦਾ ਵਰਲਡ: 26 ਕਾਰਨਾਂ ਨੇ ਬਣਾਇਆ ਅਤਿ ਉੱਤਮ ਦੇਸ਼

NZ PIC 13 April-3ਨਿਊਜ਼ੀਲੈਂਡ ਦੁਨੀਆ ਦਾ ਸਭ ਤੋਂ ਵਧੀਆ ਤੇ ਉਤਮ ਦੇਸ਼ ਐਲਾਨਿਆ ਗਿਆ ਹੈ। ਟੈਲੀਗ੍ਰਾਫ ਟ੍ਰੈਵਲ ਐਵਾਰਡਜ਼ ਬ੍ਰਿਟੇਨ ਵੱਲੋਂ 75000 ਪਾਠਕਾਂ ਦੇ ਕਰਵਾਏ ਗਏ ਇਕ ਸਰਵੇਖਣ ਦੇ ਵਿਚ ਇਹ ਗੱਲ ਚੁਣ ਕੇ ਸਾਹਮਣੇ ਆਈ ਹੈ। ਦੂਜੇ ਨੰਬਰ ਉਤੇ ਮਾਲਦੀਵ ਅਤੇ ਤੀਜੇ ਉਤੇ ਦੱਖਣੀ ਅਫਰੀਕਾ ਆਇਆ ਹੈ। ਸੁੰਦਰ ਭੂਗੋਲਿਕ ਸਥਿਤੀ ਸਮੇਤ ਇਥੇ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਵਿਚਾਰਦਿਆਂ ਇਸ ਦੇਸ਼ ਨੂੰ ‘ਬੈਸਟ ਕੰਟਰੀ’ ਆਖਿਆ ਗਿਆ ਹੈ।