ਹੋਇਆ ਸਰਵੇ: ਕਿਹੜਾ ਦੇਸ਼-ਕਿੰਨਾ ਖੁਸ਼ਹਾਲ? ਨਿਊਜ਼ੀਲੈਂਡ ਬਣਿਆ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼-ਦੂਜਾ ਨਾਰਵੇ ਅਤੇ ਤੀਜਾ ਫਿਨਲੈਂਡ

nz-pic-4-nov-1

ਇੰਗਲੈਂਡ ਦੀ ਇਕ ਪ੍ਰਸਿਧ ਸਰਵੇ ਕੰਪਨੀ ‘ਲੈਗਾਟਮ ਇੰਸਟੀਚਿਊਟ’ ਜਿਸ ਨੂੰ ‘ਥਿੰਕ ਟੈਂਕ’ ਵੀ ਕਿਹਾ ਜਾਂਦਾ ਹੈ,  ਨੇ 149 ਦੇਸ਼ਾਂ ਦੇ 9 ਵੱਖ-ਵੱਖ ਮਾਪਦੰਢਾਂ ਦੇ ਅਧਾਰਿਤ ਇਕ ਲੰਮਾ-ਚੌੜਾ ਸਰਵੇ ਕਰਕੇ ਨਤੀਜਾ ਦਿੱਤਾ ਹੈ ਕਿ ਨਿਊਜ਼ੀਲੈਂਡ ਦੇਸ਼ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਹੈ। ਦੁਨੀਆ ਦੇ ਨਕਸ਼ੇ ‘ਤੇ ਸਭ ਤੋਂ ਹੇਠਾਂ ਦਿਸਣ ਵਾਲਾ ਇਹ ਦੇਸ਼ ਖੁਸ਼ਹਾਲੀਦੇ ਨਕਸ਼ੇ ਉਤੇ ਸਿਖਰ ‘ਤੇ ਹੈ। ਇਹ ਸਰਵੇ ਦਾ ਇਕਨਾਮਿਕ ਕੁਆਲਿਟੀ, ਦਾ ਬਿਜ਼ਨਸ ਇਨਵਾਇਰਨਮੈਂਟ, ਦਾ ਗਵਰਨੈਂਸ, ਦਾ ਐਜੂਕੇਸ਼ਨ, ਦਾ ਹੈਲਥ, ਦਾ ਸੇਫਟੀ ਐਂਡ ਸਕਿਊਰਿਟੀ, ਦਾ ਪਰਸਨਲ ਫ੍ਰੀਡਮ, ਦਾ ਸ਼ੋਸ਼ਲ ਕੈਪੀਟਲ ਅਤੇ ਦਾ ਨੈਚੁਰਲ ਇਨਵਾਇਰਨਮੈਂਟ ਆਦਿ ਖੇਤਰਾਂ ਦੇ ਪ੍ਰਾਪਤ ਕੀਤੇ ਗਏ ਅੰਕੜਿਆਂ ‘ਤੇ ਅਧਾਰਿਤ ਰੱਖਿਆ ਗਿਆ ਹੈ। ਦੂਜੇ ਨੰਬਰ ਉਤੇ ਨਾਰਵੇ, ਤੀਜੇ ਉਤੇ ਫਿਨਲੈਂਡ, ਚੌਥੇ ਉਤੇ ਸਵਿਟਜ਼ਰਲੈਂਡ ਅਤੇ ਪੰਜਵੇਂ ਉਤੇ ਕੈਨੇਡਾ ਆਇਆ ਹੈ। ਆਪਣਾ ਭਾਰਤ ਦੇਸ਼ 104ਵੇਂ ਸਥਾਨ ਉਤੇ ਹੈ ਜਦ ਕਿ ਚੀਨ 90ਵੇਂ ਨੰਬਰ ਉਤੇ ਹੈ। ਭਾਰਤ ਅਤੇ ਚੀਨ ਦੇਸ਼ ਨੇ ਖੁਸ਼ਹਾਲੀ ਦੇ ਵਿਚ ਕਾਫੀ ਤਰੱਕੀ ਕੀਤੀ ਹੈ ਜਿਸ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਕਈ ਦੇਸ਼ ਉਂਜ ਗਰੀਬ ਹਨ ਪਰ ਉਥੇ ਖੁਸ਼ਹਾਲੀ ਜਿਆਦਾ ਹੈ। ਜੋ ਸਭ ਤੋਂ ਹੇਠਾਂ ਦੇਸ਼ ਰਹੇ ਉਹ ਹਨ ਯੇਮਾਨ (149) ਅਤੇ ਅਫਗਾਨਿਸਤਾਨ (148)।

Install Punjabi Akhbar App

Install
×