ਸਰੀਰਿਕ ਤੌਰ ਤੇ ਅਪੰਗ ਲੋਕਾਂ ਵਾਸਤੇ ਫੈਡਰਲ ਸਰਕਾਰ ਵੱਲੋਂ ਨਵੇਂ ਮੌਕੇ ਯੁਕਤ ਸਕੀਮਾਂ ਵਿੱਚ ਇਜ਼ਾਫ਼ਾ

ਫੈਡਰਲ ਸਰਕਾਰ ਵੱਲੋਂ ਅੱਜ ਉਨ੍ਹਾਂ ਲੋਕਾਂ ਵਾਸਤੇ, ਜਿਹੜੇ ਕਿ ਸਰੀਰਿਕ ਪੱਖੋਂ ਅਪੰਗ ਹਨ ਅਤੇ ਅਜਿਹੇ ਲੋਕਾਂ ਦਾ ਆਰਥਿਕ ਅਤੇ ਸਮਾਜਿਕ ਵਿਵਸਥਾ ਵਿੱਚ ਪੂਰਨ ਯੋਗਦਾਨ ਪਾਉਣ ਦੇ ਸਹਿਯੋਗ ਦੇ ਮੱਦੇਨਜ਼ਰ, 75 ਮਿਲੀਅਨ ਡਾਲਰਾਂ ਦੀ ਇੱਕ ਹੋਰ ਸਕੀਮ ਨਿਊ ਸਾਊਥ ਵੇਲਜ਼ ਰਾਜ ਵਾਸਤੇ ਐਲਾਨੀ ਗਈ ਹੈ। ਗੈਰਥ ਵਾਰਥ (ਪਰਵਾਰਕ, ਭਾਈਚਾਰਕ ਅਤੇ ਅਪੰਗਤਾ ਦੇ ਵਿਭਾਗਾਂ ਦੇ ਮੰਤਰੀ) ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਲਿੰਕੇਜ਼ ਅਤੇ ਕੈਪੇਸਟੀ ਬਿਲਡਿੰਗ (ਆਈ.ਐਲ.ਸੀ.) ਪ੍ਰੋਗਰਾਮ ਤਹਿਤ ਰਾਜ ਦੀਆਂ ਸੰਸਥਾਵਾਂ ਨੂੰ ਗ੍ਰਾਂਟਾਂ ਦੇ ਵਾਸਤੇ ਅਪਲਾਈ ਕਰਨ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਉਕਤ ਸਕੀਮ ਅਜਿਹੇ ਲੋਕਾਂ ਵਾਸਤੇ ਹੈ ਜੋ ਕਿ ਸਰੀਰਿਕ ਤੌਰ ਤੇ ਅਪੰਗ ਹੁੰਦੇ ਹਨ ਪਰੰਤੂ ਉਨਾ੍ਹਂ ਦੀ ਇੱਛਾ ਸਮਾਜਿਕ ਅਤੇ ਕੌਮੀ ਪੱਧਰ ਉਪਰ ਕੁੱਝ ਕਰਨ ਦੀ ਹੁੰਦੀ ਹੈ ਪਰੰਤੂ ਸਮਾਜਿਕ ਜਾਂ ਹੋਰ ਕਾਰਨਾਂ ਕਰਕੇ ਉਹਨਾਂ ਦੇ ਕਾਰਜਾਂ ਦੇ ਰਾਹ ਵਿੱਚ ਕਈ ਤਰਾ੍ਹਂ ਦੀਆਂ ਰੁਕਾਵਟਾਂ ਖੜ੍ਹੀਆਂ ਹੋ ਜਾਂਦੀਆਂ ਹਨ ਅਤੇ ਉਕਤ ਸੰਸਥਾਵਾਂ ਅਜਿਹੀਆਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਇਸ ਫੰਡ ਦਾ ਇਸਤੇਮਾਲਕ ਕਰ ਸਕਦੀਆਂ ਹਨ। ਇਸ ਵਾਸਤੇ ਜਿੱਥੇ, 36 ਮਿਲੀਅਨ ਡਾਲਰ ਦਾ ਫੰਡ ਕਲਾ, ਸੱਭਿਆਚਾਰ, ਖੇਡਾਂ ਅਤੇ ਹੋਰ ਮੁੜ ਤੋਂ ਮਨੋਰੰਜਨ ਦੇ ਉਸਾਰੂ ਕੰਮਾਂ ਵਾਸਤੇ ਰੱਖਿਆ ਗਿਆ ਹੈ ਉਥੇ ਅਜਿਹੇ ਲੋਕਾਂ ਦੇ ਰੌਜ਼ਗਾਰ ਦੇ ਸਾਧਨਾਂ ਆਦਿ ਵਿੱਚ ਸੁਧਾਰ ਵਾਸਤੇ ਵੀ 40 ਮਿਲੀਅਨ ਡਾਲਰਾਂ ਦਾ ਫੰਡ ਰੱਖਿਆ ਗਿਆ ਹੈ। ਜਦੋਂ ਦਾ ਉਕਤ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਆਈ.ਐਲ.ਸੀ. ਗ੍ਰਾਂਟਾਂ ਰਾਹੀਂ 125 ਮਿਲੀਅਨ ਡਾਲਰ ਨਿਊ ਸਾਊਥ ਵੇਲਜ਼ ਰਾਜ ਵੱਲੋਂ ਪ੍ਰਾਪਤ ਕੀਤਾ ਜਾ ਚੁਕਾ ਹੈ। ਆਸਟ੍ਰੇਲੀਆਈ ਸਮੇਂ ਮੁਤਾਬਿਕ, ਦਿਸੰਬਰ 2020 ਦੀ 8 ਤਾਰੀਖ ਦੇ ਰਾਤ ਦੇ 11:00 ਵਜੇ ਤੱਕ ਉਕਤ ਅਰਜ਼ੀਆਂ ਦਾਖਲ ਕੀਤੀਆਂ ਜਾ ਸਕਦੀਆਂ ਹਨ ਅਤੇ ਜ਼ਿਆਦਾ ਜਾਣਕਾਰੀ https://www.communitygrants.gov.au/ ਉਪਰ ਜਾ ਕੇ ਲਈ ਜਾ ਸਕਦੀ ਹੈ।

Install Punjabi Akhbar App

Install
×