ਨਿਊ ਸਾਊਥ ਵੇਲਜ਼ ਦੇ ਕੈਮਡਨ ਵਿੱਚ ਬਜ਼ੁਰਗਾਂ ਲਈ ਘਰ

default

ਬਜ਼ੁਰਗ ਅਤੇ ਸਿੰਗਲ ਪੇਰੈਂਟ ਪਰਵਾਰਾਂ ਲਈ ਨਿਊ ਸਾਊਥ ਵੇਲਜ਼ ਸਰਕਾਰ ਨੇ ਹੁਣ ਇੱਕ ਅਜਿਹਾ ਪ੍ਰਾਵਧਾਨ ਲਿਆਉਂਦਾ ਹੈ ਜਿਸ ਦੇ ਤਹਿਤ 122 ਨਵੇਂ ਸਮਾਜਿਕ ਅਤੇ ਆਰਾਮਦਾਇਕ ਪੱਧਰ ਦੇ ਘਰਾਂ ਨੂੰ ਤਿਆਰ ਕਰਕੇ ਦਿੱਤੇ ਜਾਣਗੇ। ਦੱਖਣੀ-ਪੱਛਮੀ ਸਿਡਨੀ ਅੰਦਰ ਉਕਤ ਘਰ ਟ੍ਰਾਂਸਪੋਰਟ, ਬਾਜ਼ਾਰ ਅਤੇ ਹੋਰ ਜ਼ਰੂਰੀ ਸੇਵਾਵਾਂ ਦੇ ਨਜ਼ਦੀਕ ਹੀ ਹੋਣਗੇ ਅਤੇ ਕਿਸੇ ਕਿਸਮ ਦੀ ਵੀ ਜ਼ਰੂਰਤ ਲਈ ਸਥਾਨਕ ਤੌਰ ਤੇ ਸੇਵਾਵਾਂ ਉਪਲਭਧ ਹੋਣਗੀਆਂ। ਸਬੰਧਤ ਵਿਭਾਗਾਂ ਦੇ ਮੰਤਰੀ ਗੈਰਥ ਵਾਰਡ ਨੇ ਕਿਹਾ ਕਿ ਸਰਕਾਰ ਨੇ ਇਸ ਕਾਰਜ ਨੂੰ ਆਪਣੇ 1.1 ਬਿਲੀਅਨ ਡਾਲਰਾਂ ਦੇ ਸਮਾਜਿਕ ਅਤੇ ਆਰਾਮਦਾਇਕ ਘਰਾਂ ਦੇ ਫੰਡ (Social and Affordable Housing Fund (SAHF)) ਵਿੱਚ ਹੀ ਸ਼ਾਮਿਲ ਕੀਤਾ ਹੋਇਆ ਹੈ। ਇਸ ਦੇ ਤਹਿਤ 84 ਮਕਾਨ ਅਜਿਹੇ ਹੋਣਗੇ ਜਿੱਥੇ ਕਿ ਇੱਕ ਬੈਡਰੂਮ ਸੈਟ ਹੋਣਗੇ ਅਤੇ 38 ਵਿੱਚ ਦੋ ਬੈਡਰੂਮ ਸੈਟ ਮੁਹੱਈਆ ਕਰਵਾਏ ਜਾਣਗੇ। ਇਸ ਦੇ ਤਹਿਤ ਉਕਤ ਇਲਾਕੇ ਅੰਦਰ ਵਧੀਆ ਲੈਂਡਸਕੇਪਿੰਗ ਅਤੇ ਸੈਰਗਾਹਾਂ ਦਾ ਵੀ ਇੰਤਜ਼ਾਮ ਹੋਵੇਗਾ ਅਤੇ ਇਸ ਦੇ ਨਾਲ ਨਾਲ ਬਾਰ-ਬਿ-ਕਿਊ ਖੇਤਰ, ਭਾਈਚਾਰਕ ਸੈਂਟਰ, ਸਬਜ਼ੀਆਂ ਦੀ ਬਾਗਬਾਨੀ ਅਤੇ ਖੇਡਾਂ ਦੇ ਮੈਦਾਨ ਵੀ ਉਸਾਰੇ ਜਾਣਗੇ। ਇਸ ਪ੍ਰਾਜੈਕਟ ਵਿੱਚ ਸ਼ਾਮਿਲ ਬੈਪਟਿਸਟ ਕੇਅਰ ਦੇ ਸੀ.ਈ.ਓ. ਚਾਰਲਸ ਮੂਰੇ ਨੇ ਕਿਹਾ ਕਿ ਬੈਪਟਿਸਟ ਕੇਅਰ ਅਜਿਹੇ ਪ੍ਰਾਜੈਕਟਾਂ ਅਧੀਨ 500 ਘਰਾਂ ਦੀ ਉਸਾਰੀ ਕਰ ਰਹੀ ਹੈ ਅਤੇ ਇਹ ਘਰ ਉਨ੍ਹਾਂ ਲੋਕਾਂ ਲਈ ਹਨ ਜੋ ਕਿ ਜ਼ਿਆਦਾ ਕਿਰਾਇਆ ਨਹੀਂ ਦੇ ਸਕਦੇ ਅਤੇ ਜਾਂ ਫੇਰ ਬੇ-ਘਰੇ ਹਨ। ਕੈਮਡਨ ਤੋਂ ਐਮ.ਪੀ. ਪੀਟਰ ਸਿਜਰੀਵਜ਼ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਕਦਮ ਹਰ ਤਰਫੋਂ ਪ੍ਰੰਸ਼ਸਾ ਯੋਗ ਹੈ ਅਤੇ ਇਸ ਨਾਲ ਕਈ ਲੋਕਾਂ ਦੀਆਂ ਉਪਰੋਕਤ ਸਮੱਸਿਆਵਾਂ ਦਾ ਹੱਲ ਹੋਵੇਗਾ। ਜ਼ਿਆਦਾ ਜਾਣਕਾਰੀ ਲਈ Future Directions of Social Housing in NSW ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×