ਨਿਊ ਮਾਰਚ ਹਾਊਸ (ਸਿਡਨੀ) ਵਿੱਚ ਇੱਕ ਹੋਰ ਬਜ਼ੁਰਗ ਦੀ ਮੌਤ

ਪਹਿਨਾਂ ਕਰੋਨਾ ਤੋਂ ਹੋਇਆ ਸੀ ਠੀਕ

ਕਰੋਨਾ ਦੇ ਚਲਦਿਆਂ ਸਿਡਨੀ ਵਿਚਲੇ ਨਿਊ ਮਾਰਚ ਹਾਊਸ ਵਿੱਚ ਇੱਕ ਹੋਰ ਬਜ਼ੁਰਗ ਦੀ ਮੌਤ ਹੋ ਜਾਣ ਕਾਰਨ ਗਿਣਤੀ 16 ਤੱਕ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਇਹ ਬਜ਼ੁਰਗ ਪਹਿਲਾਂ ਕਰੋਨਾ ਤੋਂ ਰਿਕਵਰ ਵੀ ਕਰ ਗਿਆ ਸੀ ਅਤੇ ਡਾਕਟਰਾਂ ਅਨੁਸਾਰ ਇਸ ਦੀ ਸਿਹਤ ਠੀਕ ਵੀ ਹੋ ਗਈ ਸੀ ਪਰੰਤੂ ਅਚਾਨ ਸ਼ਨਿਚਰਵਾਰ ਸਵੇਰ ਨੂੰ ਹੀ ਇਸ ਬਜ਼ੁਰਗ ਦੀ ਮੌਤ ਹੋ ਗਈ। ਵੈਸੇ ਨਿਊ ਸਾਊਥ ਵੇਲਜ਼ ਦੇ ਸਿਹਤ ਵਿਭਾਗ ਦੇ ਬੁਲਾਰੇ ਡਾ. ਜੈਰਮੀ ਮੈਕਅਨਲਟੀ ਦਾ ਕਹਿਣਾ ਹੈ ਕਿ ਇਸ ਗੱਲ ਦੀ ਪੜਤਾਲ ਚਲ ਰਹੀ ਹੈ ਕਿ ਆਖਿਰ ਇਸ ਬਜ਼ੁਰਗ ਦੀ ਮੌਤ ਦਾ ਕਾਰਨ ਕੀ ਹੈ ਕਿਉਂਕਿ ਸ਼ੁਰੂਆਤੀ ਜਾਂਚ ਵਿੱਚ ਅਜਿਹਾ ਲੱਗ ਨਹੀਂ ਰਿਹਾ ਕਿ ਬਜ਼ੁਰਗ ਦੀ ਮੌਤ ਕਰੋਨਾ ਕਰਕੇ ਹੀ ਹੋਈ ਹੋਵੇ। ਦੂਜੇ ਪਾਸੇ ਫੈਡਰਲ ਸਿਹਤ ਮੰਤਰੀ ਗਰੈਗ ਹੰਟ ਨੇ ਮੈਲਬੋਰਨ ਦੇ ਕੈਡਰ ਮੀਟ ਨਾਲ ਜੁੜੇ ਕਰੋਨਾ ਮਾਮਲਿਆਂ ਦੇ ਵੱਧਣ ਉਪਰ ਚਿੰਤਾ ਜਤਾਈ ਹੈ। ਜ਼ਿਕਰਯੋਗ ਹੈ ਕਿ ਮੀਟ ਬਾਜ਼ਾਰ ਨਾਲ ਜੁੜੇ ਕਰੋਨਾ ਮਾਮਲਿਆਂ ਦੀ ਗਿਣਤੀ 75 ਤੱਕ ਪਹੁੰਚ ਗਈ ਹੈ।

Install Punjabi Akhbar App

Install
×