ਨਿਊਜਰਸੀ ਦੀ ਨੋਜਵਾਨ ਮੁਟਿਆਰ ਨੇ ਟੋਕੀਓ ਓਲੰਪਿਕਸ ਵਿੱਚ 800 ਮੀਟਰ ਦੀ ਦੋੜ ਜਿੱਤ ਕੇ ਪਹਿਲਾ ਸੋਨ ਤਮਗੇ ਲਈ ਕੀਤੀ ਜਿੱਤ ਪ੍ਰਾਪਤ

ਨਿਉੂਜਰਸੀ :ਸੰਯੁਕਤ ਰਾਜ ਦੀ ਅਥਿੰਗ ਮੂ ਨਾਮੀ ਲੜਕੀ ਨੇ ਟੋਕੀਓ ਵਿੱਚ 800 ਮੀਟਰ ਦੇ ਫ਼ਾਈਨਲ ਚ’ 19 ਸਾਲਾ ਟ੍ਰੇਨਟਨ (ਨਿਊਜਰਸੀ ) ਦੀ ਨਿਵਾਸੀ ਏਥਿੰਗ ਮੁ, ਜੋ ਇਸ ਸਾਲ ਦੁਨੀਆ ਦੇ ਸਰਬੋਤਮ ਮੱਧ-ਦੂਰੀ ਦੇ ਦੌੜਾਕਾਂ ਵਿੱਚੋਂ ਇੱਕ ਵਜੋਂ ਉੱਭਰ ਕੇ ਸਾਹਮਣੇ ਆਈ  ਹੈ। ਜਿਸ ਨੇ  ਟੋਕੀਓ ਓਲੰਪਿਕਸ ਵਿੱਚ ਇਤਿਹਾਸ ਰਚ ਦਿੱਤਾ ਹੈ।ਅੱਧੀ ਸਦੀ ਤੋਂ ਵੱਧ ਸਮੇਂ ਵਿੱਚ 800 ਮੀਟਰ ਦੀ ਦੌੜ ਵਿੱਚ ਸੋਨ ਤਗਮਾ ਜਿੱਤਣ ਵਾਲੀ ਏਥਿੰਗ ਮੁ ਪਹਿਲੀ ਅਮਰੀਕੀ ਬਣ ਗਈ ਹੈ। ਜਿਸਨੇ ਸਰਵੋਤਮ  ਸਮੇਂ ਦੇ ਨਾਲ ਅੰਤਮ ਲਾਈਨ ਨੂੰ ਪਾਰ ਕੀਤਾ। ਉਸਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ, ਇੱਕ ਅਥਲੀਟ ਦੇ ਰੂਪ ਵਿੱਚ ਤੇਜ਼ੀ ਨਾਲ ਚੜ੍ਹਨ ਵਿੱਚ ਨਵੀਨਤਮ ਅਤੇ ਸਭ ਤੋਂ ਵੱਡੀ ਪ੍ਰਾਪਤੀ ਕੀਤੀ ਹੈ। ਜਿਸ ਨੇ ਹੁਣੇ ਹੀ ਨਿਉੂਜਰਸੀ ਸੂਬੇ ਦੇ ਟ੍ਰੇਨਟਨ ਸੈਂਟਰਲ ਤੋਂ ਗ੍ਰੈਜੂਏਸ਼ਨ ਕੀਤੀ ਸੀ।ਉਹ ਸੋਨੇ ਦੇ ਤਗਮੇ ਦੀ ਪਸੰਦੀਦਾ ਵਜੋਂ ਟੋਕੀਓ ਪਹੁੰਚੀ।ਅਤੇ ਉਸ ਦਾ ਕਹਿਣਾ ਹੈ ਕਿ  ਫਿਰ ਵੀ, ਇਨ੍ਹਾਂ ਓਲੰਪਿਕਸ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ।ਦੱਖਣੀ ਸੁਡਾਨੀ ਪਰਵਾਸੀਆਂ ਦੀ ਧੀ, ਮੂ ਨੇ ਪੂਰਬੀ ਯੂਰਪੀਅਨ ਲੋਕਾਂ (ਅਤੇ, 1980 ਦੇ ਦਹਾਕੇ ਵਿੱਚ, ਡੋਪਿੰਗ ਦੇ ਸ਼ੱਕ ਦੇ ਬੱਦਲ ਹੇਠ) ਦੇ ਪ੍ਰਭਾਵ ਵਿੱਚ ਲੰਬੇ ਅਮਰੀਕੀ ਸੋਕੇ ਦਾ ਅੰਤ ਕੀਤਾ। 800 ਅੋਰਤਾਂ ਦੀ 800 ਮੀਟਰ ਦੀ  ਦੌੜ ਵਿੱਚ ਓਲੰਪਿਕ ਚ’ ਸੋਨ ਤਮਗਾ ਜਿੱਤਣ ਵਾਲੀ ਇਕਲੌਤੀ ਅਮਰੀਕਨ ਹੈ।ਸੰਨ 1968 ਵਿੱਚ ਮੈਡਲਿਨ ਮੈਨਿੰਗ ਹੈ, ਅਤੇ 1988 ਵਿੱਚ ਕਿਮ ਗੈਲਾਘਰ ਨੇ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਕਿਸੇ ਵੀ ਅਮਰੀਕੀ ਦੌੜਾਕ ਨੇ ਇਹ ਤਗਮਾ ਨਹੀਂ ਜਿੱਤਿਆ ਸੀ।ਮੰਨਿਆ ਜਾਂਦਾ ਹੈ ਕਿ ਟਰੈਕ ਐਂਡ ਫੀਲਡ ਵਿੱਚ ਵਿਅਕਤੀਗਤ ਓਲੰਪਿਕ ਚ’ ਸੋਨ ਤਗਮਾ ਜਿੱਤਣ ਵਾਲੀ ਨਿਊਜਰਸੀ ਦੀ ਦੱਖਣੀ ਸੁਡਾਨੀ ਪ੍ਰਵਾਸੀਆ ਦੀ ਧੀ ਏਥਿੰਗ  ਮੂ ਅਮਰੀਕਾ ਚ’ ਪਹਿਲੀ ਵੁਮੈਨ ਹੈ।

Install Punjabi Akhbar App

Install
×