ਨਿਊ ਕਾਸਲ ਦੀ ਵਿਲੱਖਣ ਅਰਬਨ ਲੈਂਡਸਕੇਪ ਰਾਜ ਦੀ ਵਿਰਾਸਤੀ ਸੂਚੀ ਵਿੱਚ ਦਾਖਲ

ਨਿਊ ਕਾਸਲ ਦੀ ਰਿਕ੍ਰਿਏਸ਼ਨ ਰਿਜ਼ਰਵ ਵਾਲੀ ਜ਼ਮੀਨ ਨੂੰ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ, ਇਸ ਥਾਂ ਦੀ ਮਹੱਤਤਾ ਦੇ ਮੱਦੇਨਜ਼ਰ, ਇਸਨੁੰ ਰਾਜ ਦੀ ਵਿਰਾਸਤੀ ਸੂਚੀ ਵਿੱਚ ਦਾਖਲ ਕਰ ਲਿਆ ਗਿਆ ਹੈ। ਇਸ ਖੇਤਰ ਵਿੱਚ ਐਬੋਰਿਜਨਲ, ਕੋਲੋਨਿਲ, ਜਿਆਲੋਜੀਕਲ, ਵਾਤਾਵਰਣ ਸਬੰਧੀ ਥਾਵਾਂ, ਦੇ ਨਾਲ ਨਾਲ ਮਿਲਟਰੀ ਅਤੇ ਰਿਕ੍ਰਿਏਸ਼ਨਲ ਸੈਂਟਰ ਆਦਿ ਵੀ ਮੌਜੂਦ ਹਨ।
ਸਬੰਧਤ ਵਿਭਾਗਾਂ ਦੇ ਮੰਤਰੀ ਡਾਨ ਹਾਰਵਿਨ ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰਾ ਇਸ ਥਾਂ ਨੂੰ ਵਿਰਾਸਤੀ ਦਰਜਾ ਦੇਣ ਕਾਰਨ ਹੁਣ ਇੱਥੇ ਦੀ ਸਾਂਭ ਸੰਭਾਲ ਦੇ ਵਿਸ਼ੇਸ਼ ਧਿਆਨ ਰੱਖਿਆ ਜਾ ਸਕੇਗਾ ਅਤੇ ਇੱਥੇ ਦੀਆਂ ਮਨਮੋਹਕ ਥਾਵਾਂ ਜਿਵੇਂ ਕਿ ਸਮੁੰਦਰੀ ਨਜ਼ਾਰੇ, ਕਿੰਗ ਐਡਵਰਡ ਪਾਰਕ, ਓਬਲਿਸਕ ਅਤੇ ਓਬਲਿਸਕ ਰਿਜ਼ਰਵ, ਆਰਕੇਡੀਆ ਪਾਰਕ, ਸ਼ੈਫਰਡਜ਼ ਪਹਾਣੀਆਂ (ਜਿਨ੍ਹਾਂ ਨੂੰ ਪਹਿਲਾਂ ਖਾਨਟੇਰਿਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ), ਦ ਬੋਗੇ ਹੋਲ ਅਤੇ ਯੀ-ਰਾਨ ਨਾ-ਲੀ ਅਤੇ ਮਨਮੋਹਕ ਕਲਿਫ ਆਦਿ ਥਾਵਾਂ ਸ਼ਾਮਿਲ ਹਨ।
ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ https://www.heritage.nsw.gov.au/search-for-heritage/search-for-nsw-heritage/ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×