ਨਿਊਕਾਸਲ ਦੀ ਹੰਟਰ ਨਦੀ ਤੋਂ 50 ਕਿਲੋ ਕੋਕੀਨ ਬਰਾਮਦ

ਇੱਕ ਗੋਤਾਖੋਰ ਦੀ ਮਿਲੀ ਲਾਸ਼

ਨਿਊਕਾਸਲ ਦੀ ਪੁਲਿਸ ਵੱਲੋਂ ਸਥਾਨਕ ਹੰਟਰ ਨਦੀ ਤੋਂ ਇੱਕ ਗੋਤਾਖੋਰ ਦੀ ਮ੍ਰਿਤਕ ਦੇਹ ਬਰਾਮਦ ਕੀਤੀ ਗਈ ਹੈ ਅਤੇ ਨਾਲ ਹੀ 50 ਕਿਲੋਗ੍ਰਾਮ ਦੇ ਕਰੀਬ ਇੱਕ ਪਾਊਡਰ ਮਿਲਿਆ ਹੈ ਜੋ ਕਿ ਪੁਲਿਸ ਮੁਤਾਬਿਕ ‘ਕੋਕੀਨ’ ਹੋ ਸਕਦਾ ਹੈ ਅਤੇ ਇਸ ਦੀ ਬਾਜ਼ਾਰ ਵਿੱਚ ਕੀਮਤ 20 ਮਿਲੀਅਨ ਆਸਟ੍ਰੇਲੀਆਈ ਡਾਲਰ ਹੋ ਸਕਦੀ ਹੈ।
ਗੋਤਾਖੋਰ ਦੀ ਪਹਿਚਾਣ ਨਹੀਂ ਹੋ ਸਕੀ ਹੈ ਅਤੇ ਸਥਾਨਕ ਹਸਪਤਾਲ ਵਿੱਚ ਉਸਦੀ ਲਾਸ਼ ਦਾ ਪੋਸਟ ਮਾਰਟਮ ਇਸੇ ਹਫ਼ਤੇ ਵਿੱਚ ਕੀਤਾ ਜਾਵੇਗਾ।
ਮਾਮਲੇ ਦੀ ਜਾਂਚ ਆਸਟ੍ਰੇਲੀਆਈ ਫੈਡਰਲ ਪੁਲਿਸ ਅਤੇ ਆਸਟ੍ਰੇਲੀਆਈ ਬਾਰਡਰ ਫੋਰਸ ਮਿਲ ਕੇ ਕਰ ਰਹੇ ਹਨ ਅਤੇ ਸਥਾਨਕ ਖੇਤਰ ਵਿੱਚ ਸਰਚ ਆਪ੍ਰੇਸ਼ਨ ਵੀ ਜਾਰੀ ਹੈ।

Install Punjabi Akhbar App

Install
×