ਨਿਊਜ਼ੀਲੈਂਡ ਦੇ ਚੀਨ ਨਾਲ ਆਰਥਿਕ ਰਿਸ਼ਤੇ ਮਜ਼ਬੂਤ ਅਤੇ ਸਨਮਾਨ ਵਾਲੇ -ਨਾਨੇ ਮਾਹੂਤਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊਜ਼ੀਲੈਂਡ ਦੇ ਬਾਹਰੀ ਰਾਜਾਂ ਦੇ ਮੰਤਰੀ ਨਾਨੈ ਮਹੂਤਾ ਨੇ ਕਿਹਾ ਕਿ ਚੀਨ ਨਾਲ ਉਨ੍ਹਾਂ ਦੇ ਆਰਥਿਕ ਰਿਸ਼ਤਿਆਂ ਵਿੱਚ ਕੋਈ ਕਮੀ ਪੇਸ਼ੀ ਨਹੀਂ ਅਤੇ ਉਹ ਪਹਿਲਾਂ ਦੀ ਤਰ੍ਹਾਂ ਹੀ ਮਜ਼ਬੂਤ ਅਤੇ ਸਨਮਾਨ ਜਨਕ ਹਨ। ਬੇਸ਼ੱਕ ਕੁੱਝ ਗੱਲਾਂ ਉਪਰ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵਿੱਚ ਮੱਤਭੇਦ ਹੋ ਸਕਦੇ ਹਨ ਪਰੰਤੂ ਰਿਸ਼ਤਿਆਂ ਦੀ ਗਰਮਾਹਟ ਕਾਇਮ ਹੈ।
ਉਨ੍ਹਾਂ ਦਾ ਉਕਤ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਕਿ ਬੀਤੇ ਦਿਨੀਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ ਨੇ ਮਿਲ ਕੇ ਚੀਨ ਵਿਰੁੱਧ ਇੱਕ ਸਾਂਝਾ ਸੰਗਠਨ ਕਾਇਮ ਕਰਦਿਆਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਅ ਕੀਤਾ ਸੀ ਅਤੇ ਆਸਟ੍ਰੇਲੀਆ ਨੇ ਉਥੇ ਵੀ ਇਹੀ ਜਾਹਿਰ ਕੀਤਾ ਸੀ ਕਿ ਚੀਨ ਦੇ ਕੈਨਬਰਾ ਨਾਲ ਰਿਸ਼ਤਿਆਂ ਵਿੱਚ ਕਾਫੀ ਬਦਲਾਅ ਆ ਰਿਹਾ ਹੈ। ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਇਸ ਗੱਲ ਉਪਰ ਵੀ ਨਾਰਾਜ਼ਗੀ ਪ੍ਰਗਟਾਈ ਸੀ ਕਿ ਚੀਨ ਦੇ ਜ਼ਿਨਜਿਆਂਗ ਵਿੱਚ ਊਈਗਰਾਂ ਨਾਲ ਬਹੁਤ ਮਾੜਾ ਵਰਤਾਉ ਹੋ ਰਿਹਾ ਹੈ ਅਤੇ ਚੀਨ ਨੂੰ ਫੌਰਨ ਅਜਿਹੀਆਂ ਹਰਕਤਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਇਸਤੋਂ ਇਲਾਵਾ ਦੋਹਾਂ ਨੇ ਹਾਂਗਕਾਂਗ ਅਤੇ ਦੱਖਣੀ ਚੀਨ ਦੇ ਸਮੁੰਦਰੀ ਇਲਾਕਿਆਂ ਆਦਿ ਦੀਆਂ ਗਤੀਵਿਧੀਆਂ ਵਿੱਚ ਵੀ ਇਤਰਾਜ਼ ਜਤਾਇਆ ਸੀ।
ਜ਼ਿਕਰਯੋਗ ਇਹ ਵੀ ਹੈ ਕਿ ਆਸਟ੍ਰੇਲੀਆ ਦੀ ਤਰ੍ਹਾਂ ਹੀ ਨਿਊਜ਼ੀਲੈਂਡ ਦਾ ਵਪਾਰ ਵੀ ਚੀਨ ਵਿੱਚ ਦੋ-ਤਰਫ਼ਾ ਹੀ ਚਲਦਾ ਹੈ ਅਤੇ ਇਸ ਦੀ ਮੋਜੂਦਾ ਕੀਮਤ 33 ਬਿਲੀਅਨ ਡਾਲਰ ਤੋਂ ਵੀ ਜ਼ਿਆਦਾ ਹੈ।
ਦੁਨੀਆਂ ਦੇ ਪੰਜ ਦੇਸ਼ਾਂ -ਅਮਰੀਕਾ, ਇੰਗਲੈਂਡ, ਕੈਨੈਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਪਹਿਲਾਂ ਇੱਕ 5 ਮੈਂਬਰੀ ਕਮੇਟੀ ਬਣਾਈ ਸੀ ਅਤੇ ਚੀਨ ਖ਼ਿਲਾਫ਼ ਲਾਮਬੰਧੀ ਦੇ ਸੰਕੇਤ ਦਿੱਤੇ ਸਨ ਪਰੰਤੂ ਨਿਊਜ਼ੀਲੈਂਡ ਨੇ ਬਾਅਦ ਵਿੱਚ ਇਸ ਪਟੀਸ਼ਨ ਉਪਰ ਆਪਣੇ ਹਸਤਾਖ਼ਰ ਕਰਨ ਤੋਂ ਪਾਸਾ ਵੱਟ ਲਿਆ ਹੈ।

Install Punjabi Akhbar App

Install
×