ਨਿਸ਼ਾਨੇ ’ਤੇ: ਰੀਅਲ ਇਸਟੇਟ ਏਜੰਟਸ

ਟੈਕਸ ਵਿਭਾਗ ਹੁਣ ਜਿਆਦਾ ਖਰਚ ਵਿਖਾਉਣ ਵਾਲਿਆਂ ਨੂੰ ਪੁੱਛੇਗੀ ‘‘ਹਾਂਜੀ! ਦੱਸੋ ਕਿੱਥੇ ਖਰਚ ਕੀਤਾ’’?

-ਇਨਕਮ ਟੈਕਸ ਘੱਟ ਕਰਨ ਲਈ ਵਰਤੇ ਜਾਂਦੇ ਹਨ ਅਜਿਹੇ ਤਰੀਕੇ

ਆਕਲੈਂਡ:-ਨਿਊਜ਼ੀਲੈਂਡ ਦਾ ਟੈਕਸ ਵਿਭਾਗ ਆਈ. ਆਰ.ਡੀ. ਹੁਣ ਉਨ੍ਹਾਂ ਰੀਅਲ ਇਸਟੇਟ ਏਜੰਟਾਂ ਉਤੇ ਸ਼ਿਕੰਜਾ ਕੱਸਣ ਦੀ ਤਿਆਰੀ ਦੇ ਵਿਚ ਹੈ। ਟੈਕਸ ਵਿਭਾਗ ਨੂੰ ਲਗਦਾ ਹੈ ਕਿ ਏਜੰਟਾਂ ਸਮੇਤ ਕੁਝ ਲੋਕ ਜਿਆਦਾ ਖਰਚ ਵਿਖਾ ਕੇ ਆਮਦਨ ਕਰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਟੈਕਸ ਵਿਭਾਗ ਹੁਣ ਰੀਅਲ ਇਸਟੇਟ ਉਦਯੋਗ ਉਤੇ ਤਿਰਛੀ ਨਜ਼ਰ ਰੱਖ ਰਿਹਾ ਹੈ ਤਾਂ ਕਿ ਲੁਕੀ ਹੋਈ ਆਰਥਿਕਤਾ ਉਤੇ ਨਜ਼ਰਸਾਨੀ ਕਰ ਸਕੇ। ਰੀਅਲ ਇਸਟੇਟ ਇਕ ਅਜਿਹਾ ਖੇਤਰ ਰਿਹਾ ਜੋ ਕੋਵਿਡ ਦੇ ਵਿਚ ਬਹੁਤ ਵਧਿਆ। ਟੈਕਸ ਮਾਹਿਰ ਸੋਚਦੇ ਹਨ ਕਿ ਰੀਅਲ ਇਸਟੇਟ ਏਜੰਟ ਪ੍ਰਾਈਵੇਟ ਖਰਚੇ ਬਹੁਤ ਕਰਦੇ ਹਨ ਅਤੇ ਲੌਗ ਬੁੱਕ ਆਦਿ ਨਹੀਂ ਰੱਖਦੇ।
ਸੋ ਹੁਣ ਇਨਕਮ ਟੈਕ ਵਾਲੇ ਕਦੇ ਵੀ ਕਿਸੇ ਨੂੰ ਨੋਟਿਸ ਭੇਜ ਕੇ ਕੀਤੇ ਹੋਏ ਖਰਚੇ ਦਾ ਵੇਰਵਾ ਮੰਗ ਸਕਦੇ ਹਨ ਅਤੇ ਪੁੱਛ ਸਕਦੇ ਹਨ ਕਿ ‘‘ਹਾਂਜੀ! ਦੱਸੋ ਕਿੱਥੇ ਖਰਚ ਕੀਤਾ।’’

Install Punjabi Akhbar App

Install
×