ਨਿਊਜ਼ੀਲੈਂਡ ਇਮੀਗ੍ਰੇਸ਼ਨ ਅੱਪਡੇਟ -ਸਿਹਤ ਖੇਤਰ ’ਚ ਰੁਜ਼ਗਾਰ ਮਿਲ ਗਿਆ ਹੈ ਤਾਂ 31 ਮਾਰਚ ਵਾਲੀ ਸ਼ਰਤ ਖਤਮ-ਆਈਸੋਲੇਸ਼ਨ ਜਗ੍ਹਾ ਲਈ ਸ਼ਰਤ ਲਾਗੂ

ਆਕਲੈਂਡ:-ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਜਾਰੀ ਇਕ ਆਦੇਸ਼ ਵਿਚ ਕਿਹਾ ਹੈ ਕਿ ਸਿਹਤ ਖੇਤਰ ’ਚ ਰੁਜ਼ਗਾਰ ਦੀ ਪ੍ਰਵਾਨਗੀ ਪ੍ਰਾਪਤ ਲੋਕਾਂ ਲਈ ਹੁਣ ਨਿਊਜ਼ੀਲੈਂਡ ਪਹੁੰਚ 31 ਮਾਰਚ 2021 ਤੱਕ ਕੰਮ ਸ਼ੁਰੂ ਕਰਨ ਵਾਲੀ ਸ਼ਰਤ ਖਤਮ ਕਰ ਦਿੱਤੀ ਗਈ ਹੈ। ਪਰ ਆਈਸੋਲੇਸ਼ਨ ਦੇ ਲਈ (ਮੈਨੇਜਡ ਆਈਸੋਲੇਸ਼ਨ ਅਤੇ ਕੁਆਰਨਟੀਨ ਫੈਸਲਿਟੀ) ਜਗ੍ਹਾ ਲੱਭਣ ਵਾਲੀ ਸ਼ਰਤ ਲਾਗੂ ਰਹੇਗੀ। ਦੇਸ਼ ਨੂੰ ਸਿਹਤ ਸੇਵਾਵਾਂ ਵਿਚ ਕੰਮ ਕਰਦੇ ਲੋਕਾਂ ਦੀ ਲੋੜ ਹੈ ਅਤੇ ਇਨ੍ਹਾਂ ਵਿਚ ਰਜਿਸਟਰਡ ਨਰਸਾਂ, ਪ੍ਰੈਕਟੀਸ਼ਨਰ, ਡਾਕਟਰਜ਼ ਅਤੇ ਪੈਰਾਮੈਡਿਕਸ, ਹਸਪਤਾਲਾਂ ਦੇ ਵਿਚ ਕੰਮ ਕਰਦੇ ਲੋਕ, ਪ੍ਰੈਕਟਿਸ ਕਰਦੇ ਲੋਕ ਅਤੇ ਬਿਰਧ ਆਸ਼ਰਮਾਂ ’ਚ ਕੰਮ ਕਰਦੇ ਲੋਕ ਸ਼ਾਮਿਲ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ’ਤੇ ਯੋਗ ਨਰਸਾਂ ਜਿਹੜੀਆਂ ਨਿਊਜ਼ੀਲੈਂਡ ਦੇ ਵਿਚ ਰਜਿਸਟਰਡ ਨਾ ਵੀ ਹੋਣ ਉਹ ਵੀ ਸ਼ਾਮਿਲ ਹਨ। ਹਸਪਤਾਲਾਂ ਦੇ ਵਿਚ ਮੈਡੀਕਲ ਉਪਕਰਣਾਂ ਨੂੰ ਚਲਾਉਣ ਵਾਲੇ ਲੋਕ ਵੀ ਇਸ ਵੇਲੇ ਵੀਜ਼ੇ ਵਾਸਤੇ ਅਪਲਾਈ ਕਰ ਸਕਦੇ ਹਨ।
ਇਸ ਵੇਲੇ ਇਮੀਗ੍ਰੇਸ਼ਨ ਕੋਲ ਸਿਰਫ 27 ਅਜਿਹੇ ਕੇਸ ਹੀ ਹਨ ਜਿਨ੍ਹਾਂ ਦੇ ਵੀਜੇ ਬਾਰੇ ਫੈਸਲਾ ਹੋਣਾ ਹੈ ਅਤੇ ਸਰਕਾਰ ਚਾਹੁੰਦੀ ਹੈ ਕਿ ਸਮਾਂ ਸੀਮਾਂ ਦੀ ਹਦ ਖਤਮ ਕਰਕੇ ਸਿਹਤ ਖੇਤਰ ਦੇ ਵਿਚ ਨਵੀਂਆਂ ਨਿਯੁਕਤੀਆਂ ਕੀਤੀਆਂ ਜਾਣ।

Install Punjabi Akhbar App

Install
×