ਨਿਊਯਾਰਕ ਸ਼ਹਿਰ ਦੀ ਇਕ ਸੜਕ ਦਾ ਨਾਂ ਰਸਮੀ ਤੋਰ ਤੇ ਰੱਖਿਆ ਗਿਆ ਪੰਜਾਬ ਐਵਨਿਉ

ਨਿਊਯਾਰਕ— ਬੀਤੇਂ ਦਿਨ ਸ਼ੁੱਕਰਵਾਰ  ਨੂੰ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਇਲਾਕੇ ਰਿਚਮੰਡ ਹਿੱਲ ਦੀ ਇਕ ਸਟ੍ਰੀਟ 101 ਐਵਨਿਉ ਦਾ ਨਾਂ ਪੰਜਾਬ ਐਵਨਿਉ ਰੱਖਣ ਦਾ ਉਦਘਾਟਨੀ ਸਮਾਰੌਹ ਹੋਇਆ। ਅਤੇ ਹੁਣ ਜਨਤਾ ਇਸ ਰੋਡ ਨੂੰ ਪੰਜਾਬ ਐਵਨਿਉ ਦੇ ਨਾਂ ਨਾਲ ਤਸਦੀਕ ਕਰੇਗੀ।

ਪੰਜਾਬ ਐਵਨਿਉ 111 ਸਟ੍ਰੀਟ ਤੋ ਲੈ ਕੇ 123 ਸਟ੍ਰੀਟ ਤੱਕ ਚੱਲੇਗਾ  ਰਿਚਮੰਡ ਹਿੱਲ ਦੀ ਥਾਂ ਪੰਜਾਬ ਐਵਨਿਉ ਨਾਂ ਰੱਖਣ ਦਾ ਉੱਦਮ ਉੱਘੇ ਸਮਾਜ ਸੇਵੀ ਨਿਊਯਾਰਕ ਚ’ ਰਹਿੰਦੇ ਸ: ਹਰਪ੍ਰੀਤ ਸਿੰਘ ਤੂਰ ਅਤੇ ਸਥਾਨਕ ਗੁਰੂ ਘਰਾਂ ਦੇ ਪ੍ਰਬੰਧਕਾਂ ਦੇ ਸਾਂਝੇ ਉੱਦਮ ਸਦਕਾ ਸ: ਹਰਪ੍ਰੀਤ ਸਿੰਘ ਤੂਰ ਦੀ ਕੀਤੀ ਕੋਸ਼ਿਸ਼ ਰੰਗ ਲਿਆਈ ਅਤੇ ਉਹਨਾਂ ਨਿਊਯਾਰਕ ਸਿਟੀ ਦੀ ਕੌਸਲ ਮੈਂਬਰ ਏਡਰੀਅਨ ਐਡਮਜ ਨਾਲ ਮਸ਼ਵਰਾ ਕੀਤਾ ਕਿ ਰਿਚਮੰਡ ਹਿੱਲ ਨੂੰ ਪੰਜਾਬ ਐਵਨਿਉ ਦਾ ਨਾਂ ਦੇਣਾ ਚਾਹੀਦਾ ਹੈ।

ਜਿਸ ਨੂੰ ਉਹਨਾ ਸਵੀਕਾਰ ਕੀਤਾ,ਅਤੇ ਉਹਨਾ ਇਸ ਉੱਤੇ ਕੰਮ ਸ਼ੁਰੂ ਕਰ ਦਿੱਤਾ ਅਤੇ ਪਿਛਲੇ ਸਾਲ 2019 ਚ’ ਸਿਟੀ ਕੌਸਲ ਵੱਲੋਂ ਇਸ ਨਾਂ ਦਾ ਬਿੱਲ ਪਾਸ ਕਰ ਦਿੱਤਾ ਗਿਆ ਸੀ। ਜਿਕਰਯੋਗ ਹੈ ਕਿ ਇਸ ਇਲਾਕੇ ਚ’ ਸਭ ਤੋ ਵੱਧ ਗਿਣਤੀ ਪੰਜਾਬੀ ਭਾਈਚਾਰੇ ਦੇ ਸਿੱਖਾਂ ਅਤੇ ਨਾਲ ਹਿੰਦੂ ਕ੍ਰਿਸਚਨ ਅਤੇ ਪਾਕਿਸਤਾਨੀ ਮੂਲ ਦੇ ਲੋਕਾਂ ਦੀ ਹੈ।

ਇਸ ਰਸ਼ਮੀ ਸਮਾਰੋਹ ਚ’ ਕੋਸਲ ਵੋਮੈਨ ਏਡਰੀਅਨ ਐਡਮਜ , ਅਸੈਂਬਲੀ ਮੈਨ ਡੇਵਿਡ ਵੈਪਰਨ, ਰਾਜਵਿੰਦਰ ਕੋਰ ਮੈਂਬਰ ਕਮਿਊਨਿਟੀ ਐਜੂਕੇਸ਼ਨ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਪ੍ਰਧਾਨ ਸ:ਜਤਿੰਦਰ ਸਿੰਘ ਬੋਪਾਰਾਏ, ਸਾਬਕਾ ਪ੍ਰਧਾਨ ਸ: ਗੁਰਦੇਵ ਸਿੰਘ ਕੰਗ, ਸ: ਹਰਮਨ ਸਿੰਘ ਤੋ ਇਲਾਵਾ ਹੋਰ ਵੀ ਕਈ ਸਿੱਖ ਆਗੂ ਸ਼ਾਮਿਲ ਸਨ।

Install Punjabi Akhbar App

Install
×