
ਕੋਟਕਪੂਰਾ:- ਸਾਲ 2020 ਨੂੰ ਅਲਵਿਦਾ ਅਤੇ 2021 ਨੂੰ ਜੀ ਆਇਆਂ ਆਖਣ ਲਈ ਸਥਾਨਕ ਗੁੱਡ ਮੌਰਨਿੰਗ ਕਲੱਬ ਨੇ ਨਿਵੇਕਲਾ ਕਾਰਜ ਕਰਦਿਆਂ ਇਕ ਵਿਲੱਖਣ ਸੁਨੇਹਾ ਦੇਣ ਦੀ ਕੌਸ਼ਿਸ਼ ਕੀਤੀ। ਕਲੱਬ ਦੇ ਪ੍ਰਧਾਨ ਗੁਰਬਚਨ ਸਿੰਘ ਟੋਨੀ ਅਤੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਤੋਂ ਹੱਥਾਂ ਵਿੱਚ ਝਾੜੂ ਫੜ ਕੇ ਖੁਦ ਸਫਾਈ ਕਰਦਿਆਂ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਪਹੁੰਚ ਕੇ ਆਖਿਆ ਕਿ 2021 ਸਾਲ ਵਿੱਚ ਕੋਟਕਪੂਰੇ ਸ਼ਹਿਰ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਉਣ ਲਈ ਸਾਨੂੰ ਪਹਿਲੇ ਦਿਨ ਤੋਂ ਹੀ ਆਪਣਾ ਆਲਾ-ਦੁਆਲਾ ਸਾਫ ਰੱਖਣ ਦੀ ਆਦਤ ਪਾਉਣੀ ਪਵੇਗੀ। ਕਲੱਬ ਦੇ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਵਿੱਢੀ ਸਫਾਈ ਮੁਹਿੰਮ ਅਤੇ ਸਾਫ-ਸੁਥਰੇ ਸ਼ਹਿਰਾਂ ਦੀ ਚੋਣ ਕਰਨ ਦੇ ਮੱਦੇਨਜਰ ਗੁੱਡ ਮੌਰਨਿੰਗ ਕਲੱਬ ਨੇ ਸ਼ਹਿਰ ਵਾਸੀਆਂ ਨੂੰ ਇਹ ਸੁਨੇਹਾ ਦੇਣ ਦੀ ਜਰੂਰਤ ਸਮਝੀ ਹੈ ਕਿ ਜੇਕਰ ਅਸੀਂ ਸਫਾਈ ਪ੍ਰਬੰਧਾਂ ਵਾਲੇ ਪਾਸੇ ਧਿਆਨ ਦੇਵਾਂਗੇ ਤਾਂ ਜਿੱਥੇ ਅਸੀਂ ਤਰਾਂ ਤਰਾਂ ਦੀਆਂ ਬਿਮਾਰੀਆਂ ਤੋਂ ਬਚਣ ਵਿੱਚ ਕਾਮਯਾਬ ਹੋਵਾਂਗੇ, ਉੱਥੇ ਦੇਸ਼ ਦੇ ਹੋਰਨਾ ਸ਼ਹਿਰਾਂ ਦੀ ਤਰਾਂ ਕੋਟਕਪੂਰਾ ਵੀ ਸਫਾਈ ਪ੍ਰਬੰਧਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਸਕਦਾ ਹੈ। ਉਨਾ ਦਾਅਵਾ ਕੀਤਾ ਕਿ ਗੁੱਡ ਮੌਰਨਿੰਗ ਕਲੱਬ ਵਲੋਂ 2020 ਦੀ ਤਰਾਂ 2021 ਵਿੱਚ ਵੀ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਜਾਰੀ ਰਹਿਣਗੇ।
ਫੋਟੋ :- 02