ਦੱਖਣੀ ਆਸਟ੍ਰੇਲੀਆ ਦੇ ਨਾਲ ਨਾਲ ਹੋਰ ਸੂਬਿਆਂ ਵਿੱਚ ਨਵੇਂ ਸਾਲ ਦੇ ਜਸ਼ਨਾਂ ਦੀਆਂ ਹਦਾਇਤਾਂ ਵੀ ਹੋਈਆਂ ਜਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਰਾਜ ਵਿੱਚ ਕਰੋਨਾ ਦੇ ਕਈ ਮਰੀਜ਼ ਦਰਜ ਹੋ ਜਾਣ ਕਾਰਨ ਹੋਰ ਸੂਬਿਆਂ ਵਿੱਚ ਵੀ ਅਲਰਟ ਜਾਰੀ ਹੈ ਅਤੇ ਕਿਉਂਕਿ ਨਵੇਂ ਸਾਲ ਦੇ ਜਸ਼ਨਾਂ ਦੀਆਂ ਤਿਆਰੀਆਂ ਚੱਲ ਹੀ ਰਹੀਆਂ ਹਨ ਤਾਂ ਇਸ ਬਾਬਤ ਕੁਈਨਜ਼ਲੈਂਡ ਸਰਕਾਰ ਨੇ ਐਲਾਨ ਕੀਤਾ ਹੈ ਕਿ ਘਰਾਂ ਅੰਦਰ ਮਹਿਮਾਨਾਂ ਦੀ ਗਿਣਤੀ 50 ਮਿੱਥੀ ਗਈ ਹੈ ਅਤੇ ਇਸ ਵਿੱਚ ਘਰ ਦੇ ਮੈਂਬਰ (ਮੇਜ਼ਬਾਨ) ਵੀ ਸ਼ਾਮਿਲ ਹਨ ਅਤੇ ਬਾਹਰਵਾਰ ਦੇ ਇਕੱਠਾਂ ਵਿੱਚ 100 ਵਿਅਕਤੀਆਂ ਨੂੰ ਇਜਾਜ਼ਤ ਹੈ।
ਦੱਖਣੀ ਆਸਟ੍ਰੇਲੀਆ ਵਿੱਚ ਘਰਾਂ ਦੇ ਇਕੱਠਾਂ ਵਾਸਤੇ 50 ਲੋਕਾਂ ਨੂੰ ਇਜਾਜ਼ਤ ਦਿੱਤੀ ਗਈ ਹੈ ਅਤੇ ਹਦਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਤੀ ਵਿਅਕਤੀ 2 ਵਰਗ ਮੀਟਰ ਸਥਾਨ ਦਾ ਧਿਆਨ ਯਕੀਨੀ ਬਣਾਇਆ ਜਾਵੇ ਅਤੇ ਇੱਕ ਵੀ ਵਿਅਕਤੀ ਜ਼ਿਆਦਾ ਨਹੀਂ ਹੋਣਾ ਚਾਹੀਦਾ। ਨਿਜੀ ਪਾਰਟੀਆਂ ਜਾਂ ਸਮਾਗਮਾਂ ਲਈ ਉਪਯੁਕਤ ਸਥਾਨਾਂ ਉਪਰ 200 ਤੱਕ ਲੋਕ ਹਾਜ਼ਰੀ ਭਰ ਸਕਦੇ ਹਨ ਬਸ਼ਰਤੇ ਕਿ 2 ਵਰਗ ਮੀਟਰ ਦਾ ਨਿਯਮ ਮੰਨਿਆ ਹੋਣਾ ਚਾਹੀਦਾ ਹੈ।
ਪੱਛਮੀ ਆਸਟ੍ਰੇਲੀਆ ਸਰਕਾਰ ਨੇ ਇਕੱਠਾਂ ਦੀ ਗਿਣਤੀ ਉਪਰ ਕੋਈ ਸੀਮਾ ਜਾਰੀ ਨਹੀਂ ਕੀਤੀ ਹੈ ਬਸ ਪ੍ਰਤੀ ਵਿਅਕਤੀ 2 ਵਰਗ ਮੀਟਰ ਦਾ ਨਿਯਮ ਲਾਗੂ ਹੈ।
ਤਸਮਾਨੀਆ ਸਰਕਾਰ ਨੇ ਵੀ 2 ਵਰਗ ਮੀਟਰ ਪ੍ਰਤੀ ਵਿਅਕਤੀ ਵਾਲਾ ਨਿਯਮ ਸਮਾਗਮ ਦੇ ਇਕੱਠਾਂ ਵਾਸਤੇ ਰੱਖਿਆ ਹੋਇਆ ਹੈ ਪਰੰਤੂ ਉਨ੍ਹਾਂ ਨੇ 250 ਵਿਅਕਤੀਆਂ ਦੀ ਗਿਣਤੀ ਵੀ ਮਿੱਥੀ ਹੈ ਅਤੇ ਇਸ ਨਿਯਮ ਨੂੰ ਮੰਨਣਾ ਲੋਕਾਂ ਵਾਸਤੇ ਨਿਯਤ ਕੀਤਾ ਗਿਆ ਹੈ। ਬਾਹਰਵਾਰ ਦੇ ਸਮਾਗਮਾਂ ਦੋਰਾਨ 1,000 ਲੋਕ ਇਕੱਠੇ ਹੋ ਸਕਦੇ ਹਨ।
ਐਨ.ਟੀ. ਵਿੱਚ ਇਕੱਠਾਂ ਉਪਰ ਸੀਮਾ ਲਾਗੂ ਨਹੀਂ ਕੀਤੀ ਗਈ ਪਰੰਤੂ 1.5 ਵਰਗ ਮੀਟਰ ਪ੍ਰਤੀ ਵਿਅਕਤੀ ਦੀ ਘੇਰਾਬੰਦੀ ਦਾ ਨਿਯਮ ਲਾਗੂ ਹੈ ਅਤੇ ਲੋਕਾਂ ਨੂੰ ਤਾਕੀਦ ਹੈ ਕਿ ਉਹ ਜ਼ਿਆਦਾ ਸਮਾਂ ਇੱਕ ਥਾਂ ਤੇ ਨਾ ਬਿਤਾਉਣ ਅਤੇ ਚਲਦੇ ਫਿਰਦੇ ਆਉਂਦੇ ਜਾਉਂਦੇ ਵੀ ਰਹਿਣ।
ਏ.ਸੀ.ਟੀ. ਵਿੱਚ ਘਰਾਂ ਅੰਦਰ ਦੇ ਇਕੱਠ ਨੂੰ ਕੋਈ ਗਿਣਤੀ ਦੀ ਸੀਮਾ ਨਿਰਧਾਰਿਤ ਨਹੀਂ ਹੈ ਅਤੇ ਮਹਿਮਾਨ ਨਵਾਜ਼ੀ ਵੀ ਪੂਰਨ ਤੌਰ ਤੇ ਕੀਤੀ ਜਾ ਸਕਦੀ ਹੈ -ਗਿਣਤੀ ਦੀ ਸੀਮਾ ਲਾਗੂ ਨਹੀਂ। ਰਾਜਧਾਨੀ ਕੈਨਬਰਾ ਵਿੱਚ, ਬਾਹਰਵਾਰ ਦੇ ਸਮਾਗਮਾਂ ਦੌਰਾਨ 500 ਵਿਅਕਤੀਆਂ ਦੀ ਸੀਮਾ ਤੈਅ ਕੀਤੀ ਗਈ ਹੈ ਅਤੇ 2 ਵਰਗ ਮੀਟਰ ਪ੍ਰਤੀ ਵਿਅਕਤੀ ਸਥਾਨ ਦਾ ਨਿਯਮ ਵੀ ਲਾਗੂ ਹੈ।

Install Punjabi Akhbar App

Install
×