ਨਿਊ ਸਾਊਥ ਵੇਲਜ਼ ਅੰਦਰ ਨਵੇਂ ਸਾਲ ਦੀ ਸ਼ਾਮ ਮਨਾਉਣ ਲਈ ਪਾਸਾਂ ਦੀ ਬੁਕਿੰਗ ਸ਼ੁਰੂ

ਰਾਜ ਸਰਕਾਰ ਨੇ ਆਪਣੀ ਵੈਬ ਸਾਈਟ nsw.gov.au ਉਪਰ, ਨਵੇਂ ਸਾਲ ਦੀ ਸ਼ਾਮ (31 ਦਿਸੰਬਰ ਦੀ ਸ਼ਾਮ) ਮਨਾਉਣ ਲਈ ਘਰਾਂ ਤੋਂ ਬਾਹਰ ਆਉਣ ਵਾਸਤੇ, ਲੋਕਾਂ ਨੂੰ ਉਚਿਤ ਪਾਸਾਂ ਦੀ ਬੁਕਿੰਗ ਵਾਸਤੇ ਅਪੀਲ ਕੀਤੀ ਹੈ। ਸਬੰਧਤ ਵਿਭਾਗਾਂ ਦੇ ਮੰਤਰੀ ਸਟੁਅਰਟ ਆਇਰਜ਼ ਅਨੁਸਾਰ, ਪਾਸਾਂ ਦੀ ਜ਼ਰੂਰਤ ਉਨ੍ਹਾਂ ਲੋਕਾਂ ਨੂੰ ਪਵੇਗੀ ਜਿਹੜੇ ਕਿ ਸਰਕੁਲਰ ਕੁਏ ਅਤੇ ਦ ਰੋਕਸ ਵਿਖੇ ਆਪਣੀ 31 ਦਿਸੰਬਰ ਦੀ ਸ਼ਾਮ ਨੂੰ ਮਨਾਉਣ ਵਾਸਤੇ ਆਉਣਾ ਚਾਹੁੰਦੇ ਹਨਾ ਅਤੇ ਕੋਵਿਡ-19 ਦੇ ਚਲਦਿਆਂ ਕਿਸੇ ਤਰ੍ਹਾਂ ਦੇ ਭੀੜ ਭੜੱਕੇ ਤੋਂ ਬਚਣ ਲਈ ਅਜਿਹੇ ਪਾਸਾਂ ਦਾ ਇੰਤਜ਼ਾਮ ਆਨਲਾਈਨ ਕੀਤਾ ਗਿਆ ਹੈ ਤਾਂ ਜੋ ਹਰ ਆਉਣ ਜਾਉਣ ਵਾਲੇ ਦਾ ਰਿਕਾਰਡ ਰੱਖਿਆ ਜਾ ਸਕੇ ਅਤੇ ਉਸਨੂੰ ਉਚਿਤ ਮਾਰਗ ਦਰਸ਼ਨ ਅਤੇ ਹਦਾਇਤਾਂ ਆਦਿ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਦੌਰਾਨ ਅੱਜ ਅਸੀਂ ਜਿਹੜੀ ਸੁਰੱਖਿਅਤ ਥਾਂ ਉਪਰ ਖੜ੍ਹੇ ਹਾਂ ਤਾਂ ਇਹ ਥਾਂ ਜਨਤਕ ਮਦਦ ਤੋਂ ਬਿਨ੍ਹਾਂ ਸੰਭਵ ਹੀ ਨਹੀਂ ਸੀ ਅਤੇ ਇਸ ਵਾਸਤੇ ਉਹ ਸਾਰਿਆਂ ਨੂੰ ਹੀ ਵਧਾਈ ਦਾ ਪਾਤਰ ਮੰਨਦੇ ਹਨ। ਉਨ੍ਹਾਂ ਕਿਹਾ ਕਿ ਵੈਸੇ ਤਾਂ ਲੋਕਾਂ ਨੂੰ ਅਪੀਲ ਇਹੀ ਕੀਤੀ ਜਾ ਰਹੀ ਹੈ ਕਿ ਸਥਾਨਕ ਬਾਜ਼ਾਰਾਂ ਨੂੰ ਮੰਦੀ ਦੀ ਮਾਰ ਤੋਂ ਕੱਢਣ ਲਈ ਸਭ ਆਪਣੇ ਆਪਣੇ ਸਥਾਨਕ ਨਿਵਾਸਾਂ ਤੇ ਹੀ ਰਹਿਣ ਅਤੇ ਸਥਾਨਕ ਦੁਕਾਨਾਂ ਉਪਰ ਹੀ ਖਰੀਦਦਾਰੀ ਆਦਿ ਕਰਨ ਪਰੰਤੂ ਜੇ ਕੋਈ ਕਿਤੇ ਬਾਹਰ ਜਾਣਾ ਚਾਹੁੰਦਾ ਹੀ ਹੈ ਤਾਂ ਫੇਰ ਉ੿ਹ ਉਚਿਤ ਪਾਸਾਂ ਦੀ ਬੁਕਿੰਗ ਕਰੇ। ਗ੍ਰਾਹਕ ਸੇਵਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਵਿਕਟਰ ਡੋਮੀਨੇਲੋ ਨੇ ਵੀ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਅਤੇ ਲੋਕਾਂ ਨੂੰ ਆਪ ਵੀ ਸਿਹਤਮੰਦ ਰਹਿਣ ਅਤੇ ਦੂਸਰਿਆਂ ਨੂੰ ਵੀ ਸਿਹਤ ਮੰਦ ਰੱਖਣ ਦੀ ਅਪੀਲ ਨੂੰ ਦੁਹਰਾਇਆ ਹੈ। ਸਰਕੁਲਰ ਕੁਏ ਅਤੇ ਦ ਰੋਕਸ ਵਿਖੇ 31 ਦਿਸੰਬਰ ਦੀ ਸ਼ਾਮ ਦੇ 5 ਵਜੇ ਤੋਂ ਇਹ ਪਾਸ ਲਾਗੂ ਕਰ ਦਿੱਤੇ ਗਏ ਹਨ ਅਤੇ ਬਿਨ੍ਹਾਂ ਪਾਸ ਦੇ ਐਂਟਰੀ ਸੰਭਵ ਨਹੀਂ ਹੋਵੇਗੀ ਅਤੇ ਇਸ ਦੇ ਨਾਲ ਹੀ ਪਹਿਲਾਂ ਤੋਂ ਹੀ ਹੋਟਲਾਂ ਆਦਿ ਅਤੇ ਜਾਂ ਫੇਰ ਰਹਿਣ ਦੇ ਠਿਕਾਣਿਆਂ ਦੀ ਵੀ ਉਚਿਤ ਬੁਕਿੰਗ ਹੋਣੀ ਜ਼ਰੂਰੀ ਹੈ। ਜ਼ਿਆਦਾ ਜਾਣਕਾਰੀ ਲਈ https://www.nsw.gov.au/covid-19/covid-safe/major-events/new-years-eve ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×