15 ਮਰੀਜ਼ਾਂ ਨੂੰ ਇਲਾਜ ਲਈ ਸਹਾਇਤਾ, ਡਾਕਟਰ ਅਤੇ ਵਣ ਅਧਿਕਾਰੀ ਦਾ ਵਿਸ਼ੇਸ਼ ਸਨਮਾਨ

ਭਾਈ ਘਨੱਈਆ ਸੇਵਾ ਸੁਸਾਇਟੀ ਨੇ ਨਿਵੇਕਲੇ ਢੰਗ ਨਾਲ ਮਨਾਇਆ ਨਵਾਂ ਸਾਲ

ਫਰੀਦਕੋਟ:- ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਇਸ ਵਾਰ ਨਵਾਂ ਸਾਲ ਨਿਵੇਕਲੇ ਢੰਗ ਨਾਲ ਮਨਾਉਂਦਿਆਂ ਜਿੱਥੇ ਲੋੜਵੰਦਾਂ ਦੀ ਮੱਦਦ ਕੀਤੀ ਗਈ, ਉੱਥੇ ਵਾਤਾਵਰਣ ਦੀ ਸੰਭਾਲ ਲਈ ਭਾਂਤ-ਭਾਂਤ ਦੇ ਬੂਟੇ ਵੀ ਲਾਏ ਗਏ। ਗੁਰਦਵਾਰਾ ਵਿਸ਼ਵਕਰਮਾ ਰਾਮਗੜੀਆ ਸਭਾ ਫਰੀਦਕੋਟ ਵਿਖੇ ਰੱਖੇ ਸਧਾਰਨ ਸਮਾਗਮ ਦੌਰਾਨ ਪਹਿਲਾਂ ਡਾ. ਨਵਦੀਪ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਪਰੰਤ ਰਮਨ ਜੋਹਲ ਅਤੇ ਹੋਰ ਦਾਨੀ ਸੱਜਣਾ ਦੇ ਸਹਿਯੋਗ ਨਾਲ 40 ਹਜਾਰ ਰੁਪਏ ਦੀ ਰਾਸ਼ੀ ਵੱਖ ਵੱਖ ਬਿਮਾਰੀਆਂ ਤੋਂ ਪੀੜਤ ਮਰੀਜਾਂ ਨੂੰ ਤਕਸੀਮ ਕੀਤੀ ਗਈ। ਗੁਰਪ੍ਰੀਤ ਸਿੰਘ ਚੰਦਬਾਜਾ, ਹਰਵਿੰਦਰ ਸਿੰਘ ਮਰਵਾਹਾ, ਮੱਘਰ ਸਿੰਘ, ਰਾਜਪਾਲ ਸਿੰਘ ਹਰਦਿਆਲੇਆਣਾ ਅਤੇ ਜਗਜੀਵਨ ਸਿੰਘ ਸਰਾਫ ਨੇ ਦੱਸਿਆ ਕਿ ਡਾਕਟਰ ਸਿੱਧੂ ਤੋਂ ਇਲਾਵਾ ਵਾਤਾਵਰਣ ਦੇ ਖੇਤਰ ਵਿੱਚ ਵੱਡਮੁੱਲੀਆਂ ਸੇਵਾਵਾਂ ਨਿਭਾਉਣ ਬਦਲੇ ਵਣ ਅਧਿਕਾਰੀ ਸੀਤਲ ਸਿੰਘ ਗਿੱਲ ਦਾ ਵੀ ਸਨਮਾਨ ਕਰਕੇ ਖੁਸ਼ੀ ਸਾਂਝੀ ਕੀਤੀ ਗਈ। ਇੰਜੀ. ਵਿਜੇਂਦਰ ਵਿਨਾਇਕ, ਗੁਰਿੰਦਰ ਸਿੰਘ ਕੋਟਕਪੂਰਾ, ਹਰੀਸ਼ ਵਰਮਾ ਅਤੇ ਮਨਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਨਵੇਂ ਸਾਲ ਦੀ ਖੁਸ਼ੀ ਵਿੱਚ ਵਾਤਾਵਰਣ ਨੂੰ ਖੁਸ਼ਹਾਲ ਬਣਾਉਣ ਦੇ ਮੰਤਵ ਨਾਲ ਭਾਈ ਜੈਤਾ ਜੀ ਫਾਉਂਡੇਸ਼ਨ ਵਿਦਿਅਕ ਸੰਸਥਾਨ ਅਤੇ ਸ਼ਾਂਤੀਵਣ ਵਿੱਚ ਵੱਖ ਵੱਖ ਤਰਾਂ ਦੇ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਲਾਉਣ ਦੀ ਸੇਵਾ ਵੀ ਨਿਭਾਈ ਗਈ। ਗੁਰਮੀਤ ਸਿੰਘ ਬਰਾੜ, ਰਜਿੰਦਰ ਸਿੰਘ ਸਰਾਂ ਅਤੇ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਇਸ ਤੋਂ ਹੋਰਨਾ ਲੋਕਾਂ ਨੂੰ ਵੀ ਪ੍ਰੇਰਨਾ ਮਿਲਣੀ ਸੁਭਾਵਿਕ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਬੰਸ ਸਿੰਘ ਕੋਚ, ਰਵਿੰਦਰ ਸਿੰਘ ਬੁਗਰਾ, ਸੁਖਪਾਲ ਸਿੰਘ ਸੰਧੂ, ਗੁਰਮੀਤ ਸਿੰਘ ਸੰਧੂ, ਮਨਦੀਪ ਸਿੰਘ ਸਮੇਤ ਹੋਰ ਵੀ ਅਨੇਕਾਂ ਸਮਾਜਸੇਵੀ ਸ਼ਖਸ਼ੀਅਤਾਂ ਹਾਜਰ ਸਨ।
ਸਬੰਧਤ ਤਸਵੀਰ ਵੀ।

Install Punjabi Akhbar App

Install
×