‘ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ’ ਵੱਲੋਂ ਆਪਣਾ ਸਲਾਨਾ ਅਜਲਾਸ ਕੱਲ੍ਹ ਸ਼ਾਮ ਬੜੇ ਸੁਖਾਵੇਂ ਮਾਹੌਲ ਦੇ ਵਿਚ ਹੋਇਆ। ਸਭ ਤੋਂ ਪਹਿਲਾਂ ਸਾਰੇ ਇਕੱਤਰ ਮੈਂਬਰ ਸਾਹਿਬਾਨਾਂ ਨੂੰ ਪ੍ਰਧਾਨ ਸ. ਜਗਦੀਪ ਸਿੰਘ ਵੜੈਚ ਹੋਰਾਂ ‘ਜੀ ਆਇਆਂ’ ਆਖਿਆ ਅਤੇ ਫਿਰ ਪਿਛਲੇ ਸਾਲ ਦਾ ਲੇਖਾ-ਜੋਖਾ ਮੈਂਬਰਾਂ ਸਾਹਮਣੇ ਰੱਖਿਆ ਗਿਆ। ਕਲੱਬ ਵੱਲੋਂ ਪਿਛਲੇ ਸਾਲ ਦੌਰਾਨ ਕੀਤੇ ਗਏ ਸਮਾਜਿਕ ਅਤੇ ਸਭਿਆਚਾਰਕ ਕਾਰਜਾਂ ਉਤੇ ਵਿਚਾਰ ਕੀਤੀ ਗਈ। ਸ. ਜਗਦੀਪ ਸਿੰਘ ਵੜੈਚ ਹੋਰਾਂ ਇਸ ਮੀਟਿੰਗ ਦੇ ਰਾਹੀਂ ਸਾਰੇ ਸਪਾਂਸਰਜ਼, ਦਰਸ਼ਕਾਂ, ਪੰਜਾਬੀ ਕਮਿਊਨਿਟੀ, ਪੰਜਾਬੀ ਮੀਡੀਆ ਤੋਂ ਮਿਲੇ ਸਹਿਯੋਗ ਲਈ ਦੁਬਾਰਾ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਤੋਂ ਬਾਅਦ ਅਗਲੇ ਸਾਲ ਲਈ ਨਵੀਂ ਕਮੇਟੀ ਦੀ ਚੋਣ ਸਰਬ ਸੰਮਤੀ ਦੇ ਨਾਲ ਕੀਤੀ ਗਈ ਜਿਸ ਦੇ ਵਿਚ ਪ੍ਰਧਾਨ ਭਗਵੰਤ ਸਿੰਘ ਮਾਹਿਲ, ਉਪ ਪ੍ਰਧਾਨ ਅਮਰੀਕ ਸਿੰਘ (ਨੱਚਦਾ ਪੰਜਾਬ ਵਾਲੇ), ਸਕੱਤਰ ਰਾਜਬਰਿੰਦਰ ਸਿੰਘ, ਮੀਤ ਸਕੱਤਰ ਮਨਜਿੰਦਰ ਸਿੰਘ ਲਾਲੀ, ਖਜ਼ਾਨਚੀ ਜਸਵਿੰਦਰ ਮਿੰਟੂ, ਮੀਤ ਕੈਸ਼ੀਅਰ ਮਨਜੀਤ ਸਿੰਘ ਬਿੱਲਾ, ਖੇਡ ਪ੍ਰਬੰਧਕ ਰਵਿੰਦਰ ਢਿੱਲੋਂ ਅਤੇ ਬਲਦੀਪ ਸਿੰਘ, ਸਭਿਆਚਾਰਕ ਸਕੱਤਰ ਸੋਹਨ ਸਿੰਘ ਅਤੇ ਜਗਦੀਪ ਸਿੰਘ ਰਾਏ, ਈਵੈਂਟ ਪ੍ਰਬੰਧਕ ਬਲਕਾਰ ਸਿੰਘ ਅਤੇ ਚੰਚਲ ਸਿੰਘ ਦਿਓਲ, ਮੀਡੀਆ ਸਪੋਕਸਪਰਸਨ ਜਗਦੀਪ ਸਿੰਘ ਵੜੈਚ ਅਤੇ ਸੰਤੋਖ ਸਿੰਘ ਵਿਰਕ ਅਤੇ ਔਡੀਟਰ ਭਿੰਦਾ ਮੁਟੱਠਾ ਨੂੰ ਚੁਣਿਆ ਗਿਆ। ਐਗਜ਼ੀਕਿਊਟਿਵ ਮੈਂਬਰਾਂ ਦੇ ਵਿਚ ਮੰਦੀਪ ਸੋਨੀ, ਤੇਜ਼ਪਾਲ ਸਿੰਘ ਬੈਂਸ, ਕਮਲਜੀਤ ਸਿੰਘ ਰਾਣੇਵਾਲ, ਜਗਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਰੇਸ਼ਮ ਤੱਗਰ, ਅਮਰਿੰਦਰ ਸਿੰਘ, ਹਰਪ੍ਰੀਤ ਭੁੱਲਰ, ਹਰਪ੍ਰੀਤ ਗਿੱਲ, ਬੂਟਾ, ਪਿੰਦੂ ਅਤੇ ਸੁਭਜਿੰਦਰ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ। ਸਾਰੇ ਮੈਂਬਰਾਂ ਨੇ ਇਕ ਦੂਜੇ ਨੂੰ ਨਵੀਂਆਂ ਜਿੰਮੇਵਾਰੀਆਂ ਮਿਲਣ ‘ਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਨਵੇਂ ਚੁਣੇ ਗਏ ਪ੍ਰਧਾਨ ਭਗਵੰਤ ਸਿਘ ਮਾਹਿਰ ਅਤੇ ਮੀਤ ਪ੍ਰਧਾਨ ਸ.ਅਮਰੀਕ ਸਿੰਘ ਨੇ ਤੱਤਕਾਲੀਨ ਪ੍ਰਧਾਨ ਸ. ਜਗਦੀਪ ਸਿੰਘ ਅਤੇ ਬਾਕੀ ਸਾਰੀ ਟੀਮ ਦਾ ਦੋ ਸਾਲ ਤੱਕ ਪ੍ਰਧਾਨਗੀ ਦੀ ਸੇਵਾ ਵਧੀਆ ਤਰੀਕੇ ਨਾਲ ਨਿਭਾਉਣ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਸਾਰਿਆਂ ਤੋਂ ਇਸੀ ਤਰ੍ਹਾਂ ਦੇ ਸਹਿਯੋਗ ਦੀ ਅਪੀਲ ਕੀਤੀ।
ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਨਿਊਜ਼ੀਲੈਂਡ ਵਸਦੇ ਪੰਜਾਬੀਆਂ ਦੇ ਲਈ ਆਉਣ ਵਾਲੇ ਸਮੇਂ ਵਿਚ ਵੀ ਪਹਿਲਾਂ ਵਾਂਗ ਸਭਿਆਚਾਰਕ ਅਤੇ ਖੇਡ ਪ੍ਰੋਗਰਾਮ ਲਿਆਂਦੇ ਜਾਣਗੇ।