….ਵਿਰੋਧ ਦਾ ਬਦਲਾ ਬੁੱਤਾਂ ਤੋਂ

– ਆਕਲੈਂਡ ਸਿਟੀ ਵਿਖੇ ਇਕ ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ

(ਮਹਿਲਾ ਬੁੱਤ ਦੇ ਸਿਰ ਵਿਚ ਪਲਾਸਟਿਕ ਦੀ ਕੁਲਹਾੜੀ ਚਿਪਕੀ ਹੋਈ)
(ਮਹਿਲਾ ਬੁੱਤ ਦੇ ਸਿਰ ਵਿਚ ਪਲਾਸਟਿਕ ਦੀ ਕੁਲਹਾੜੀ ਚਿਪਕੀ ਹੋਈ)

ਔਕਲੈਂਡ -ਸਾਇਮੰਡ ਸਟ੍ਰੀਟ ਤੋਂ ਸਟੇਸ਼ਨ ਵੱਲ ਜਾਂਦਿਆਂ ਖੱਬੇ ਪਾਸੇ ਇਕ ਥਾਂ ਇਕ ਮਹਿਲਾ ਬੁੱਤ ਜੋ ਕਿ ਹੱਥ ਦੇ ਵਿਚ ਸਿਲਵਰ ਫਰਨ ਦਾ ਪੱਤਾ ਲੈ ਕੇ ਸਾਹਮਣੇ ਬਣੇ ਸ਼ਹੀਦੀ ਸਮਾਰਕ ਵੱਲ ਤੱਕਦਿਆਂ ਨਜ਼ਰ ਆਉਂਦੀ ਹੈ। ਇਸ ਬੁੱਤ ਦੇ ਮੱਥੇ ਦੇ ਵਿਚ ਬੀਤੇ ਦਿਨੀਂ ਕਿਸੀ ਨੇ ਪਲਾਸਟਿਕ ਦੀ ਕੁਲਹਾੜੀ ਨੂੰ ਸੁਪਰ ਗਲੂ (ਸ਼ਕਤੀਸ਼ਾਲੀ ਗੂੰਦ) ਨਾਲ ਜੋੜ ਕੇ ਆਪਣਾ ਵਿਰੋਧ ਜਿਤਾਇਆ ਹੈ। ਇਸ ਦੇ ਨਾਲ ਹੀ ਇਕ ਕਾਗਜ਼ ਦਾ ਟੁੱਕੜਾ ਵੀ ਚਿਪਕਾਇਆ ਗਿਆ ਜਿਸ ਉਤੇ ਲਿਖਿਆ ਸੀ ਕਿ ਇਥੇ ‘ਫਾਸੀਵਾਦ ਅਤੇ ਸਫੈਦ ਪ੍ਰਮੁੱਖਤਾ ਦਾ ਸਵਾਗਤ ਨਹੀਂ ਹੈ’।
ਇਹ ਸਮਾਰਕ ਪ੍ਰਵਾਸੀਆਂ ਵੱਲੋਂ ਨਿਊਜ਼ੀਲੈਂਡ ਦੇ ਲਈ ਲੜਾਈਆਂ ਵਿਚ ਦਿੱਤੀ ਸ਼ਹਾਦਤ ਅਤੇ ਮਾਓਰੀ ਭਾਈਚਾਰੇ ਨੂੰ ਸਮਰਪਿਤ ਹੈ, ਪਰ ਇਸਦੇ ਬਾਵਜੂਦ ਵੀ ਇਨ੍ਹਾਂ ਦਾ ਵਿਰੋਧ ਹੋ ਜਾਂਦਾ ਹੈ। ਆਕਲੈਂਡ ਕੌਂਸਿਲ ਵੱਲੋਂ ਇਸ ਸਾਰੇ ਘਟਨਾ ਕ੍ਰਮ ਨੂੰ  ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ  ਇਹੋ ਜਿਹੀਆਂ ਘਟਨਾਵਾਂ ਦੇ ਨਾਲ ਜੋ ਨੁਕਸਾਨ ਹੁੰਦਾ ਹੈ ਉਹ ਆਮ ਲੋਕਾਂ ਉਤੇ ਹੀ ਭਾਰ ਪੈਂਦਾ ਹੈ।

Install Punjabi Akhbar App

Install
×