ਕੋਵਿਡ-19 ਦੇ ਨਵੇਂ ਰੂਪ ਨੇ ਆਸਟ੍ਰੇਲੀਆ ਨੂੰ ਕੀਤਾ ‘ਹਾਈ ਅਲਰਟ’

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਯੂ.ਕੇ. ਅਤੇ ਦੱਖਣੀ ਅਫ਼ਰੀਕਾ ਵਿੱਚ ਪੈਦਾ ਹੋਇਆ ਮੰਨਿਆ ਜਾਣ ਵਾਲਾ ਕੋਵਿਡ-19 ਦੇ ਨਵੇਂ ਸੰਕਰਮਣ ਦੇ ਰੂਪ ਨੇ ਸਮੁੱਚੇ ਆਸਟ੍ਰੇਲੀਆ ਨੂੰ ਹਾਈ ਅਲਰਟ ਉਪਰ ਕਰ ਦਿੱਤਾ ਹੈ ਅਤੇ ਇਸ ਦੇ ਬਾਰੇ ਵਿੱਚ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵੀ ਹਾਲ ਦੀ ਘੜੀ ਹੈਰਾਨੀ ਭਰੀਆਂ ਨਜ਼ਰਾਂ ਨਾਲ ਹੀ ਦੇਖ ਰਹੀ ਹੈ ਅਤੇ ਯਕੀਨ ਨਾਲ ਨਹੀਂ ਕਹਿ ਸਕਦੀ ਕਿ ਇਸ ਉਪਰ ਮੌਜੂਦਾ ਸਮੇਂ ਅੰਦਰ ਤਿਆਰ ਕੀਤੀ ਜਾ ਰਹੀ ਕਰੋਨਾ ਵੈਕਸੀਨ ਦਾ ਕੀ ਅਸਰ ਹੋਵੇਗਾ…..? ਖ਼ਬਰਾਂ ਇਹੀ ਦਿੱਤੀਆਂ ਜਾ ਰਹੀਆਂ ਹਨ ਕਿ ਕੋਵਿਡ-19 ਦਾ ਨਵਾਂ ਸੰਕਰਮਣ ਪੈਦਾ ਹੋ ਚੁਕਿਆ ਹੈ ਅਤੇ ਤੇਜ਼ੀ ਨਾਲ ਦੁਨੀਆਂ ਅੰਦਰ ਫੈਲ ਰਿਹਾ ਹੈ। ਕੁਈਨਜ਼ਲੈਂਡ ਦੀ ਮੁੱਖ ਸਿਹਤ ਅਧਿਕਾਰੀ ਜੀਨੈਟ ਯੰਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ, ਰਾਜ ਅੰਦਰ ਅੰਦਰ 22 ਦਿਸੰਬਰ ਨੂੰ ਇੱਕ ਮਹਿਲਾ ਯਾਤਰੀ ਪਹੁੰਚੀ ਜਿਸ ਨੂੰ ਕਿ ਕਰੋਨਾ ਸੰਕ੍ਰਮਿਤ ਹੋਣ ਕਾਰਨ ਐਂਬੁਲੈਂਸ ਦੇ ਜ਼ਰੀਏ ਸਨਸ਼ਾਈਨ ਕੋਸਟ ਯੂਨੀਵਰਸਿਟੀ ਹਸਪਤਾਲ ਅੰਦਰ ਦਾਖਿਲ ਕਰਵਾਇਆ ਗਿਆ ਜਿੱਥੇ ਕਿ ਜਾਂਚ ਦੌਰਾਨ ਅਜਿਹੇ ਤੱਥ ਸਾਹਮਣੇ ਆਏ ਕਿ ਸਾਰਿਆਂ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ। ਉਕਤ ਮਹਿਲਾ ਨੂੰ ਆਹ ਨਵਾਂ ਵਾਇਰਸ ਸਾਊਥ ਅਫ਼ਰੀਕਾ ਤੋਂ ਮਿਲਿਆ ਹੋਇਆ ਦੱਸਿਆ ਜਾ ਰਿਹਾ ਹੈ। ਸਿਹਤ ਅਧਿਕਾਰੀਆਂ ਅਤੇ ਮਾਹਿਰਾਂ ਅਨੁਸਾਰ ਉਕਤ ਨਵਾਂ ਵਾਇਰਸ, ਪਹਿਲਾਂ ਦੇ ਕੋਵਿਡ-19 ਵਾਇਰਸ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਸਮੁੱਚੇ ਸੰਸਾਰ ਅੰਦਰ ਫੈਲ ਰਿਹਾ ਹੈ ਅਤੇ ਬਹੁਤ ਘਾਤਕ ਸਿੱਧ ਹੋ ਸਕਦਾ ਹੈ।

Install Punjabi Akhbar App

Install
×