ਨਿਊ ਸਾਊਥ ਵੇਲਜ਼ ਵਿੱਚ ਖੇਡਾਂ ਅਤੇ ਲਾਈਵ ਪ੍ਰੋਗਰਾਮਾਂ ਨੂੰ ਬੜਾਵਾ ਦੇਣ ਵਾਸਤੇ ਮਾਹਿਰਾਂ ਦਾ ਬੋਰਡ ਗਠਿਤ

ਖੇਡਾਂ ਦੇ ਵਿਭਾਗਾਂ ਸਬੰਧੀ ਕਾਰਜਕਾਰੀ ਮੰਤਰੀ ਜਿਓਫ ਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਅੰਦਰ ਖੇਡਾਂ ਅਤੇ ਲਾਈਵ ਪ੍ਰਫੋਰਮੈਂਸਾਂ ਅਤੇ ਮਨੋਰੰਜਕ ਪ੍ਰੋਗਰਾਮਾਂ ਨੂੰ ਬੜਾਵਾ ਦੇਣ ਵਾਸਤੇ ਮਾਹਿਰਾਂ ਦੀ ਇੱਕ ਟੀਮ ਗਠਿਤ ਕੀਤੀ ਗਈ ਹੈ ਜੋ ਕਿ ਰਾਜ ਅੰਦਰ ਵੱਡੇ ਵੱਡੇ ਪ੍ਰੋਗਰਾਮਾਂ ਦਾ ਆਯੌਜਨ ਕਰੇਗੀ ਅਤੇ ਹਰ ਖੇਤਰ ਦੇ ਹਰ ਵਰਗ ਦੇ ਲੋਕਾਂ ਦੀ ਪਹੁੰਚ ਵਿਚ ਹੋਵੇਗੀ ਅਤੇ ਲੋਕਾਂ ਵਿੱਚ ਰਹਿ ਕੇ ਲੋਕਾਂ ਲਈ ਹੀ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰੇਗੀ। ਉਕਤ ਸੰਗਠਨ ਦੇ ਚੇਅਰ ਪਰਸਨ ਵਪਾਰ ਕੌਂਸਲ ਦੇ ਸਾਬਕਾ ਪ੍ਰਧਾਨ ਸ੍ਰੀ ਟੋਨੀ ਸ਼ੈਫਰਡ ਏ.ਓ. ਹੋਣਗੇ। ਵਧੀਕ ਚੇਅਰਪਰਸਨ -ਸਿਡਨੀ 2000 ਓਲੰਪਿਕ ਦੇ ਮੁੱਖ ਕਾਰਜਕਾਰੀ ਸ੍ਰੀ ਰੋਡ ਮੈਕਜਿਓਕ ਏ.ਓ. ਹੋਣਗੇ। ਇਸਤੋਂ ਇਲਾਵਾ ਹੋਰ ਮੈਂਬਰਾਂ ਵਿੱਚ -ਸ੍ਰੀਮਤੀ ਕ੍ਰਿਸਟਿਨ ਮੈਕਲੋਲਿਨ (Chairman of Suncorp Group Limited and co-founder and Director of the Minerva Network); ਸ੍ਰੀ ਜੋਹਨ ਕੁਐਲ (Former Chief Executive of Australian and NSW Rugby League and General Manager of Venues and Precincts for the Sydney 2000 Olympic Games); ਸ੍ਰੀਮਤੀ ਸੈਲੀ ਲੋਨੇ (Board member of Destination NSW and first female director of Waratahs Rugby.); ਸ੍ਰੀ ਲੈਨ ਹੈਮੰਡ (Chairman of previous Venues NSW entity); ਸ੍ਰੀ ਐਲਨ ਜੋਨਜ਼ ਏ.ਓ. (Deputy Chairman of the Australian Sports Commission. The distinguished Broadcaster is also a former Wallabies Coach); ਸ੍ਰੀਮਤੀ ਐਰਿਨ ਫਲੈਹਰਟੀ (Former Executive Director Infrastructure NSW and founding board member of Sydney Metro Authority); ਸ੍ਰੀਮਤੀ ਐਮੀ ਡਗਨ (Former Matilda and board member of Football Federation Australia); ਸ੍ਰੀ ਟੋਡ ਗ੍ਰੀਨਬਰਗ (Former Chief Executive of NRL and Canterbury Bulldogs, and former General Manager of ANZ Stadium); ਸ੍ਰੀਮਤੀ ਕਿਨ ਕਰਟੇਨ (Deputy Secretary, Jobs, Investment and Tourism at NSW Treasury) ਆਦਿ ਸ਼ਖ਼ਸੀਅਤਾਂ ਸ਼ਾਮਿਲ ਹਨ। ਬੋਰਡ ਦੇ ਸਾਰੇ ਮੈਂਬਰ ਆਪਣੇ ਆਪਣੇ ਕੰਮਕਾਜ -ਅਹੁਦਿਆਂ ਮੁਤਾਬਿਕ, ਦਿਸੰਬਰ ਦੀ 1 ਤਾਰੀਖ ਤੋਂ ਸੰਭਾਲ ਲੈਣਗੇ।

Install Punjabi Akhbar App

Install
×