ਕਰੋਨਾ ਇੱਕ ਹੋਰ ਨਵਾਂ ਰੂਪ ਆਇਆ ਸਾਹਮਣੇ….. ਕੀ ਹੈ ਮਾਹਿਰਾਂ ਦੀ ਰਾਇ….?

ਦੁਨੀਆਂ ਭਰ ਵਿੱਚ ਕੋਵਿਡ-19 ਨੇ ਬੀਤੇ 2 ਸਾਲਾਂ ਤੋਂ ਵੀ ਵੱਧ ਦੇ ਸਮੇਂ ਤੋਂ ਭੜਥੂ ਪਾਈ ਰੱਖਿਆ ਹੈ। ਇਸ ਦੌਰਾਨ ਇਸ ਦੇ ਕਿੰਨੇ ਹੀ ਨਵੇਂ ਵੇਰੀਐਂਟ ਸਾਹਮਣੇ ਆਏ ਅਤੇ ਦੁਨੀਆਂ ਭਰ ਦੇ ਵਿਗਿਆਨੀ, ਰਾਜਨੀਤਿਕ, ਖਾਸ ਅਤੇ ਆਮ ਜਨਤਾ ਇਸ ਨਾਲ ਜੂਝਦੀ ਰਹੀ ਹੈ।
ਹੁਣ ਦੁਨੀਆਂ ਦੇ ਸਾਹਮਣੇ ਕੋਵਿਡ-19 ਦਾ ਹੋਰ ਨਵਾਂ ਵੇਰੀਐਂਟ ਪਹਿਚਾਣਿਆ ਗਿਆ ਹੈ ਜਿਸ ਨੂੰ ਕਿ XBB ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਵੇਰੀਐਂਟ ਨਿਊ ਸਾਊਥ ਵੇਲਜ਼ ਅਤੇ ਵਿਕਟੌਰੀਆ ਦੇ ਖੇਤਰਾਂ ਵਿੱਚ ਪਾਏ ਗਏ ਹਨ। ਇਨ੍ਹਾਂ ਬਾਰੇ ਮਾਹਿਰਾਂ ਦੀ ਰਾਇ ਹੈ ਕਿ ਇਨਾ੍ਹਂ ਦਾ ਉਤਸਰਜਨ ਸਿੰਗਾਪੁਰ ਵਿੱਚ ਹੋਇਆ ਹੈ ਅਤੇ ਇਹ ਉਥੋਂ ਹੀ ਇੱਥੇ ਸਥਾਨਾਂਤਰਣ ਹੋਏ ਹਨ।
ਹਾਲਾਂਕਿ ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਇਨ੍ਹਾਂ ਨਵੇਂ ਵੇਰੀਐਂਟਾਂ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਰੰਤੂ ਫੇਰ ਵੀ ਇਨ੍ਹਾਂ ਵਾਲੇ ਪਾਸੇ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਹਾਲ ਦੀ ਘੜੀ ਤਾਂ ਬੀਏ4 ਅਤੇ ਬੀਏ5 ਹੀ ਆਮ ਵੇਰੀਐਂਟ ਬਣੇ ਹੋਏ ਹਨ ਅਤੇ ਇਨ੍ਹਾਂ ਦਾ ਅਸਰ ਵੀ ਦਿਨ ਪ੍ਰਤੀ ਦਿਨ ਘਟਦਾ ਹੀ ਜਾ ਰਿਹਾ ਹੈ।
ਇਸ ਬਾਬਤ ਵਿਸ਼ਵ ਸਿਹਤ ਸੰਸਥਾ (World Health Organisation (WHO)) ਦਾ ਵੀ ਇਹੋ ਕਹਿਣਾ ਹੈ ਕਿ ਇਸ ਬਾਰੇ ਵਿੱਚ ਬੀਤੇ 2 ਦਿਨਾਂ ਦੌਰਾਨ ਮੀਟਿੰਗਾਂ ਹੋਈਆਂ ਹਨ ਅਤੇ ਵਿਚਾਰ ਵਟਾਂਦਰੇ ਵੀ ਕੀਤੇ ਗਏ ਹਨ। ਉਨ੍ਹਾਂ ਵੱਲੋਂ ਵੀ ਇਹੀ ਮੰਨਿਆ ਜਾ ਰਿਹਾ ਹੈ ਕਿ ਹੁਣ ਡਰਨ ਵਾਲੀ ਗੱਲ ਨਹੀਂ ਹੈ।
ਹਾਲ ਦੀ ਘੜੀ XBB ਵਾਇਰਸ 35 ਦੇ ਕਰੀਬ ਦੇਸ਼ਾਂ ਵਿੱਚ ਪਾਇਆ ਜਾ ਚੁਕਿਆ ਹੈ ਪਰੰਤੂ ਇਸ ਨਾਲ ਹੋਰ ਕਿਸੇ ਤਰ੍ਹਾਂ ਦੇ ਨਵੇਂ ਇਨਫੈਕਸ਼ਨ ਹੋਣ ਦੀ ਸੰਭਾਵਨਾ ਨਹੀਂ ਦਿਖਾਈ ਦੇ ਰਹੀ ਹੈ।