ਬੇਹਦ ਸਨਸਨੀਖੇਜ ਸ਼ੀਨਾ ਬੋਰਾ ਹੱਤਿਆਕਾਂਡ ‘ਚ ਉਸ ਦੀ ਮਾਂ ਇੰਦਰਾਨੀ ਮੁਖਰਜੀ ਦੀ ਗ੍ਰਿਫਤਾਰੀ ਦੇ ਤਿੰਨ ਮਹੀਨਿਆਂ ਬਾਅਦ ਜਾਂਚ ਕਰਤਾਵਾਂ ਨੂੰ ਕਤਲ ਦੀ ਇਕ ਸੰਭਾਵਨਾ ਮਿਲੀ ਹੈ। ਸੀ.ਬੀ.ਆਈ. ਨੇ ਆਪਣੇ ਦੋਸ਼ ਪੱਤਰ ‘ਚ ਦੱਸਿਆ ਕਿ ਸ਼ੀਨਾ ਦੇ ਆਪਣੇ ਮਤਰੇਏ ਭਰਾ ਰਾਹੁਲ ਮੁਖਰਜੀ ਦੇ ਨਾਲ ਰਿਸ਼ਤਿਆਂ ਨੂੰ ਲੈ ਕੇ ਮਾਂ ਬੇਟੀ ‘ਚ ਅਕਸਰ ਲੜਾਈ ਹੁੰਦੀ ਸੀ। ਰਾਹੁਲ ਮੀਡੀਆ ਕਾਰੋਬਾਰੀ ਪੀਟਰ ਮੁਖਰਜੀ ਦੇ ਪਹਿਲੇ ਵਿਆਹ ਤੋਂ ਹੋਇਆ ਬੇਟਾ ਹੈ। ਸੀ.ਬੀ.ਆਈ. ਨੇ ਇਸ ਮਾਮਲੇ ‘ਚ ਪੀਟਰ ਨੂੰ ਗ੍ਰਿਫਤਾਰ ਕੀਤਾ ਹੈ। ਸੀ.ਬੀ.ਆਈ. ਦਾ ਕਹਿਣਾ ਹੈ ਕਿ ਇੰਦਰਾਨੀ ਨੇ ਆਪਣੀ ਬੇਟੀ ਸ਼ੀਨਾ ਨੂੰ ਦੱਖਣੀ ਦਿੱਲੀ ਸਥਿਤ ਇਕ ਫਲੈਟ ਤੋਹਫੇ ‘ਚ ਦਿੱਤੀ ਸੀ ਪਰ ਰਾਹੁਲ ਨਾਲ ਉਸ ਦੇ ਰਿਸ਼ਤਿਆਂ ਨੂੰ ਲੈ ਕੇ ਨਾਰਾਜ ਇੰਦਰਾਨੀ ਨੇ ਸਾਲ 2010 ‘ਚ ਉਹ ਫਲੈਟ 1.10 ਕਰੋੜ ‘ਚ ਵੇਚ ਦਿੱਤਾ ਸੀ। ਸੀ.ਬੀ.ਆਈ. ਦੀ ਚਾਰਜਸ਼ੀਟ ਮੁਤਾਬਿਕ ਸ਼ੀਨਾ ਨੇ ਇਸ ਦੇ ਬਦਲੇ ਮੁੰਬਈ ‘ਚ ਇਕ ਫਲੈਟ ਦੀ ਮੰਗ ਕੀਤੀ ਤੇ ਇੰਦਰਾਨੀ ਨੂੰ ਧਮਕੀ ਦਿੱਤੀ ਕਿ ਜੇ ਉਸ ਨੂੰ ਫਲੈਟ ਨਹੀਂ ਦਿੱਤਾ ਗਿਆ ਤਾਂ ਉਹ ਅਜਿਹੇ ਦਸਤਾਵੇਜ਼ ਜਨਤਕ ਕਰ ਦੇਵੇਗੀ ਤੇ ਉਸ ਨਾਲ ਸਾਬਤ ਹੋ ਜਾਵੇਗਾ ਕਿ ਉਹ ਉਸ ਦੀ ਭੈਣ ਨਹੀਂ ਹੈ ਬਲਕਿ ਬੇਟੀ ਹੈ। ਸੀ.ਬੀ.ਆਈ. ਨੇ ਕਥਿਤ ਰੂਪ ਨਾਲ ਰਾਹੁਲ ਮੁਖਰਜੀ ਦੇ ਕੋਲੋਂ ਉਹ ਦਸਤਾਵੇਜ ਬਰਾਮਦ ਕੀਤੇ ਹਨ।