ਆਪਣੇ ਜਨਮਦਿਨ ਦੀ ਗੋਲਡਨ ਜੁਬਲੀ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਕੇ ਮਨਾਈ

ਸ.ਸ.ਸ.ਸ. ਅਰਾਈਆਂਵਾਲਾ ਦੀ ਪ੍ਰਿੰਸੀਪਲ ਮੈਡਮ ਸੁਧਾ ਗਰਗ ਨੇ ਪਾਈ ਨਿਵੇਕਲੀ ਪਿਰਤ

(ਫਰੀਦਕੋਟ):- ਆਪਣੇ ਜਨਮ ਦਿਨ ਦਾ ਗੋਲਡਨ ਜੁਬਲੀ ਸਮਾਰੋਹ ਪ੍ਰਿੰਸੀਪਲ ਮੈਡਮ ਸੁਧਾ ਗਰਗ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਨਿਵੇਕਲੇ ਢੰਗ ਨਾਲ ਮਨਾਇਆ। ‘ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ’ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਿਰੋਜਪੁਰ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਮੈਡਮ ਸੁਧਾ ਗਰਗ ਤੇ ਉਹਨਾਂ ਦੇ ਪਤੀ ਪ੍ਰਵੀਨ ਕੁਮਾਰ ਨੇ ਸੁਸਾਇਟੀ ਦੇ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕੀਤੀ। ਆਪਣੇ ਸੰਬੋਧਨ ਦੌਰਾਨ ਸੁਸਾਇਟੀ ਦੇ ਪ੍ਰਧਾਨ ਮਾ. ਅਸ਼ੌਕ ਕੌਸ਼ਲ ਨੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਅਤੇ ਆਜ਼ਾਦੀ ਵਿੱਚ ਪਾਏ ਯੋਗਦਾਨ ਬਾਰੇ ਸੰਖੇਪ ਵਿੱਚ ਜਿਕਰ ਕਰਦਿਆਂ ਆਖਿਆ ਕਿ ਆਜ਼ਾਦੀ ਦੇ ਪ੍ਰਵਾਨਿਆਂ ਦੀਆਂ ਸ਼ਹਾਦਤਾਂ ਕਾਰਨ ਹੀ ਅਸੀਂ ਆਜ਼ਾਦ ਫਿਜ਼ਾ ਦਾ ਆਨੰਦ ਮਾਣ ਰਹੇ ਹਾਂ। ਮੁੱਖ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਂਦਿਆਂ ਤਰੱਕੀ ਦੇ ਸਰੋਤ ਅਰਥਾਤ ਬੱਚਿਆਂ ਦੇ ਭਵਿੱਖ ਨਾਲ ਜੁੜੇ ਅਹਿਮ ਨੁਕਤੇ ਸਾਂਝੇ ਕੀਤੇ। ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ ਨੇ ਸਟੇਜ ਸੰਚਾਲਨ ਕਰਦਿਆਂ ਸੁਸਾਇਟੀ ਦੇ ਸੇਵਾ ਕਾਰਜਾਂ ਤੋਂ ਜਾਣੂ ਕਰਵਾਇਆ। ਮਾ. ਸੋਮਇੰਦਰ ਸੁਨਾਮੀ ਅਤੇ ਇਕਬਾਲ ਸਿੰਘ ਮੰਘੇੜਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ 22 ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਜਗਦੀਪਪਾਲ ਸਿੰਘ ਛਾਬੜਾ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਮੈਡਮ ਸੁਧਾ ਗਰਗ ਪ੍ਰਿੰਸੀਪਲ ਸ.ਸ.ਸ.ਸ. ਅਰਾਈਆਂਵਾਲਾ ਕਲਾਂ ਦਾ ਅੱਜ 51ਵਾਂ ਜਨਮਦਿਨ ਹੈ। ਉਹਨਾਂ ਦੱਸਿਆ ਕਿ ਇਹ ਸਕੂਲ 98 ਸਾਲ ਪੁਰਾਣਾ ਹੈ, ਜਿਸ ਵਿੱਚ ਕਿਸੇ ਸਮੇਂ ਲਾਹੌਰ ਤੋਂ ਆ ਕੇ ਵੀ ਵਿਦਿਆਰਥੀ ਪੜਦੇ ਸਨ। ਲੈਕ. ਨੀਤਿਮਾ ਸ਼ਰਮਾ ਅਤੇ ਹਰਲੀਨ ਕੌਰ ਮੁਤਾਬਿਕ ਅੰਤ ਵਿੱਚ ਸੁਸਾਇਟੀ ਵੱਲੋਂ ਮੁੱਖ ਮਹਿਮਾਨ ਅਤੇ ਸਕੂਲ ਮੁਖੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਪਰਿਵਾਰਕ ਮੈਂਬਰ ਮਾਤਾ ਆਸ਼ਾ ਰਾਣੀ, ਅਰੁਣ ਛਾਰਿਆ, ਮਨੋਜ ਛਾਰਿਆ, ਪੂਨਮ ਛਾਰਿਆ ਵੀ ਹਾਜਰ ਸਨ। ਸਨਮਾਨ ਸਮਾਰੋਹ ਮੌਕੇ ਬਲਵੰਤ ਸਿੰਘ, ਓਮ ਪ੍ਰਕਾਸ਼, ਸੋਹਣ ਸਿੰਘ ਸੋਢੀ ਸਮੇਤ ਹੋਰ ਸ਼ਖਸ਼ੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਉਪਰੰਤ ਛੇਵੀਂ ਤੋਂ ਬਾਰਵੀਂ ਕਲਾਸ ਦੇ ਵਿਦਿਅਕ ਸ਼ੈਸ਼ਨ ਦੌਰਾਨ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਕ੍ਰਮਵਾਰ ਕ੍ਰਿਸ਼ ਲੁਥਰਾ, ਅਰਸ਼ਦੀਪ ਸਿੰਘ, ਸਾਗਰ ਯਾਦਵ, ਕੁਲਜੀਤ ਸਿੰਘ, ਧਰਮ ਪਾਲ, ਰਿਸ਼ੀ ਚਾਵਲਾ, ਯੋਗੇਸ਼ ਮਨਚੰਦਾ, ਗੁਰਜੀਵਨ ਸਿੰਘ, ਹਰਜਿੰਦਰ ਸਿੰਘ, ਆਸ਼ੂਤੋਸ਼ ਸਪਰਾ, ਹਰਦੀਪ ਸਿੰਘ, ਅਦਿੱਤਿਆ ਪ੍ਰਕਾਸ਼, ਵਿਕਰਮਜੀਤ ਸਿੰਘ, ਮੌਕਸ਼ ਮੌਂਗਾ, ਗੌਰਵਪ੍ਰੀਤ ਸਿੰਘ, ਕਰਨ ਖੰਨਾ, ਅਣਕ ਗਰੋਵਰ, ਰਾਜੀਵ ਮੈਣੀ, ਰਣਜੀਤ ਕੌਰ, ਚਰਨਜੀਤ ਸਿੰਘ, ਚਰਨਜੀਤ, ਦਵਿੰਦਰ, ਚੇਤਨ, ਗੀਤਾ, ਮੋਨਿਕਾ, ਨਵਪ੍ਰੀਤ, ਨੀਰਜ, ਰਿੰਪੀ ਆਦਿ ਦਾ ਵਿਸ਼ੇਸ਼ ਸਨਮਾਨ ਹੋਇਆ। ਸੁਸਾਇਟੀ ਵੱਲੋਂ ਪੁੱਛੇ ਕੁਝ ਸਵਾਲਾਂ ਦੇ ਸਹੀ ਜਵਾਬ ਦੇਣ ਵਾਲੇ ਤਿੰਨ ਵਿਦਿਆਰਥੀਆਂ ਨੂੰ ਵੀ 100-100 ਰੁਪਏ ਨਗਦ ਦੇ ਕੇ ਸਨਮਾਨਿਆ ਗਿਆ।

Install Punjabi Akhbar App

Install
×