ਨਿਊ ਸਾਊਥ ਵੇਲਜ਼ ਵਿੱਚ ਨਾਰਥ ਏਸ਼ੀਆ ਲਈ ਵਪਾਰ ਅਤੇ ਨਿਵੇਸ਼ ਕਮਿਸ਼ਨਰ ਦੀ ਨਿਯੁੱਕਤੀ

(ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ)

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ੍ਰੀ ਮਾਈਕਲ ਨਿਊਮੈਨ ਨੂੰ ਰਾਜ ਵਿੱਚ ਬਤੌਰ, ਸੀਨੀਅਰ ਵਪਾਰ ਅਤੇ ਨਿਵੇਸ਼ ਕਮਿਸ਼ਨਰ ਨਿਯੁੱਕਤ ਕੀਤਾ ਗਿਆ ਹੈ ਜੋ ਕਿ ਨਾਰਥ ਏਸ਼ੀਆ ਵਾਲੇ ਮਾਮਲਿਆਂ ਨੂੰ ਦੇਖਣਗੇ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰੀ ਹੈ ਕਿ ਇੰਨੀ ਉਚੀ ਪੱਧਰ ਦਾ ਕਮਿਸ਼ਨਰ ਹੁਣ ਨਿਊ ਸਾਊਥ ਵੇਲਜ਼ ਦੇ ਉਪਰੋਕਤ ਵਿਭਾਗਾਂ ਦੀ ਰਹਿਨੁਮਾਈ ਕਰੇਗਾ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਮਾਈਕਲ ਨੂੰ ਉਨ੍ਹਾਂ ਦੀ ਜਾਪਾਨ ਪ੍ਰਤੀ ਗਹਿਰੀ ਅਤੇ ਉਚ ਕੋਟੀ ਦੀ ਜਾਣਕਾਰੀ ਆਦਿ ਕਾਰਨ ਚੁਣਿਆ ਗਿਆ ਹੈ ਅਤੇ ਇਸ ਨਾਲ ਰਾਜ ਅਤੇ ਹੋਰ ਦੇਸ਼ਾਂ (ਜਾਪਾਨ ਅਤੇ ਕੋਰੀਆ ਆਦਿ) ਵਿਚਾਲੇ ਵਪਾਰ ਅਤੇ ਨਿਵੇਸ਼ ਨੂੰ ਬੜਾਵਾ ਮਿਲੇਗਾ।
ਜ਼ਿਕਰਯੋਗ ਹੈ ਕਿ ਬੀਤੇ 2 ਦਹਾਕਿਆਂ ਤੋਂ ਸ੍ਰੀ ਮਾਈਕਲ ਜਪਾਨ ਵਿੱਚ ਕੰਮ ਕਰ ਚੁਕੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਬਹੁਤ ਸਾਰੀਆਂ ਅਹਿਮ ਭੂਮਿਕਾਵਾਂ ਅਤੇ ਸੇਵਾਵਾਂ ਨਿਭਾਈਆਂ ਹਨ ਅਤੇ ਉਹ ਆਪਣੇ ਕਾਰਜਕਾਲ ਦੌਰਾਨ ਤਕਰੀਬਨ 5 ਸਾਲ ਤੱਕ ਸਿਡਨੀ ਅਤੇ ਟੋਕਿਓ ਵਿਚਾਲੇ ਸਲਾਹਕਾਰ ਵਜੋਂ ਵੀ ਨਿਯੁੱਕਤ ਰਹੇ ਹਨ।
ਹੋਰ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks