ਨਿਊ ਸਾਊਥ ਵੇਲਜ਼ ਵਿੱਚ ਟ੍ਰੇਨ ਅਤੇ ਪਲੈਟਫਾਰਮ ਵਿਚਾਲੇ ਲੋਕਾਂ ਦੇ ਗਿਰਨ ਦੀਆਂ ਸਮੱਸਿਆਵਾਂ ਦਾ ਨਿਧਾਨ -ਭਰੇ ਜਾ ਰਹੀਆਂ ਵਿੱਥਾਂ

ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਤੌਰ ਤੇ ਟ੍ਰੇਨਾਂ ਜਦੋਂ ਪਲੈਟਫਾਰਮਾਂ ਉਪਰ ਆ ਕੇ ਖੜ੍ਹਦੀਆਂ ਹਨ ਤਾਂ ਯਾਤਰੀ ਜਦੋਂ ਉਨ੍ਹਾਂ ਵਿੱਚ ਸਵਾਰ ਹੁੰਦੇ ਹਨ ਤਾਂ ਰੇਲ ਗੱਡੀਆਂ ਅਤੇ ਪਲੈਟਫਾਰਮ ਵਿਚਾਲੇ ਇੱਕ ਵਿੱਥ ਹੁੰਦੀ ਹੈ ਅਤੇ ਯਾਤਰੀ ਆਮ ਤੌਰ ਉਪਰ ਇਸ ਵਿੱਥ ਵਿੱਚ ਪੈਰ ਆ ਜਾਣ ਕਾਰਨ ਟ੍ਰੇਨ ਅਤੇ ਪਲੈਟਫਾਰਮ ਦੇ ਵਿਚਾਲੇ ਡਿੱਗ ਜਾਂਦੇ ਹਨ ਅਤੇ ਇਹ ਕਈ ਵਾਰੀ ਤਾਂ ਬੜੇ ਖਤਰਨਾਕ ਹਾਦਸੇ ਵੀ ਹੋ ਜਾਂਦੇ ਹਨ। ਇਸ ਸਮੱਸਿਆ ਦਾ ਸਮਾਧਾਨ ਕਰਨ ਵਾਸਤੇ ਸਿਡਨੀ ਟ੍ਰੇਨ ਨੈਟਵਰਕ ਵਿਚਲੇ ਸਰਕੁਲਰ ਕੁਏਅ ਉਪਰ ਅਜਿਹੀਆਂ ਵਿੱਥਾਂ ਨੂੰ ਰਬਰ ਦੇ ਗੁਟਕਿਆਂ ਨਾਲ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਝ ਥਾਵਾਂ ਉਪਰ ਤਾਂ ਅਜਿਹੇ ਪਲੈਟਫਾਰਮ 165 ਸਾਲਾਂ ਤੱਕ ਪੁਰਾਣੇ ਹਨ ਅਤੇ ਇਹ ਵੀ ਸੱਚਾਈ ਹੈ ਕਿ ਹਰ ਇੱਕ ਪਲੈਟਫਾਰਮ ਆਪਣੀ ਅਤੇ ਵੱਖ ਵੱਖ ਤਰ੍ਹਾਂ ਦੀਆਂ ਸੁਵਿਧਾਵਾਂ ਅਤੇ ਬਣਤਾਰ ਦਾ ਧਾਰਨੀ ਹੈ ਕਿਉਂਕਿ ਹਰ ਜਗ੍ਹਾ ਉਪਰ ਇਨ੍ਹਾਂ ਪਲੈਟਫਾਰਮਾਂ ਦੀ ਬਣਤਰ, ਉਚਾਈ, ਆਦਿ ਵੱਖ ਵੱਖ ਹਨ ਅਤੇ ਇਸ ਹਾਲਤ ਵਿੱਚ ਯਾਤਰੀਆਂ ਨੂੰ ਗਿਰਨ ਤੋਂ ਬਚਾਉਣ ਵਾਸਤੇ ਮਹਿਜ਼ ਅਜਿਹੇ ਰਬੜ ਦੇ ਗੁਟਕੇ ਹੀ ਉਕਤ ਸਮੱਸਿਆ ਦਾ ਇੱਕੋ ਇੱਕ ਸਮਾਧਾਨ ਹਨ। ਉਨ੍ਹਾਂ ਨੇ ਪੂਰਾ ਭਰੋਸਾ ਜਤਾਉਂਦਿਆਂ ਕਿਹਾ ਕਿ ਸਰਕੁਲਰ ਕੁਏਅ ਵਿਚਲੇ ਇਸ ਪ੍ਰਯੋਗ ਦੀ ਕਾਮਯਾਬੀ ਤੋਂ ਬਾਅਦ ਸਿਡਨੀ ਵਿਚ ਵੀ ਇਹੀ ਸਮਾਧਾਨ ਲਾਗੂ ਕਰ ਦਿੱਤਾ ਜਾਵੇਗਾ।
ਸਿਡਨੀ ਟ੍ਰੇਨਾਂ ਦੇ ਕਾਰਜਕਾਰੀ ਮੁੱਖੀ ਸੁਜ਼ਾਨ ਹੋਲਡਨ ਨੇ ਕਿਹਾ ਕਿ ਸਿਡਨੀ ਟ੍ਰੇਨ ਨੈਟਵਰਕ ਵਿਚਾਲੇ ਅਜਿਹੇ ਹਾਦਸੇ ਆਮ ਵਾਪਰਦੇ ਹਨ ਅਤੇ ਘੱਟੋ ਘੱਟ 5 ਲੋਕ ਹਰ ਹਫ਼ਤੇ ਅਜਿਹੀਆਂ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ਨੂੰ ਰੋਕਣ ਵਾਸਤੇ ਨਵੇਂ ਨਵੇਂ ਪ੍ਰਯੋਗ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕਾਂ ਦੀ ਜ਼ਿੰਦਗੀ ਬਹੁਤ ਜ਼ਿਆਦ ਅਹਿਮ ਹੈ ਅਤੇ ਇਸ ਨਾਲ ਕਿਸੇ ਕਿਸਮ ਦਾ ਕੋਈ ਵੀ ਖਿਲਵਾੜ ਜਾਂ ਅਣਗਹਿਲੀ ਨਹੀਂ ਹੋਣੀ ਚਾਹੀਦੀ।
ਸਰਕੁਲਰ ਕੁਏਅ ਵਿਚ ਚਲ ਰਹੇ ਇਸ ਪ੍ਰਯੋਗ ਨੂੰ ਮਾਰਚ ਦੇ ਅੰਤ ਤੱਕ ਜਾਰੀ ਰੱਖਿਆ ਜਾ ਰਿਹਾ ਹੈ।

Install Punjabi Akhbar App

Install
×