ਨਿਊ ਸਿਡਨੀ ਸਕੁਏਅਰ ਦਾ ਨਾਮ ਹੋਵੇਗਾ………. “ਕੁਈਨ ਐਲਿਜ਼ਾਬੈਥ-II”

ਪ੍ਰਧਾਨ ਮੰਤਰੀ -ਐਂਥਨੀ ਐਲਬਨੀਜ਼ ਅਤੇ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੇਟ ਨੇ ਇੱਕ ਫੈਸਲੇ ਰਾਹੀਂ ਐਲਾਨ ਕੀਤਾ ਹੈ ਕਿ ਨਿਊ ਸਿਡਨੀ ਸਕੁਏਅਰ ਦਾ ਨਾਮ ਹੁਣ ਮਹਾਰਾਣੀ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ ਅਤੇ ਇਸ ਦਾ ਨਾਮ ਕੁਈਨ ਐਲਿਜ਼ਾਬੈਥ II ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੈਕੁਆਇਰ ਸਟ੍ਰੀਟ (ਸੀ.ਬੀ.ਡੀ. ਦੇ ਪੂਰਬੀ ਪਾਸੇ ਤੇ) ਸਥਿਤ ਉਕਤ ਖੇਤਰ ਨੂੰ ਮਹਾਰਾਣੀ ਸਾਹਿਬਾ ਦੇ ਨਾਮ ਨਾਲ ਜਾਣਿਆ ਜਾਵੇਗਾ ਅਤੇ ਤਾਅ ਉਮਰ ਇਹ ਮਹਾਰਾਣੀ ਸਾਹਿਬਾ ਦੇ 70 ਸਾਲਾਂ ਦੇ ਰਾਜ ਦੀ ਗਾਥਾ ਸੁਣਾਂਦਾ ਰਹੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵੱਲੋਂ, ਮਹਾਰਾਣੀ ਸਾਹਿਬਾ ਨੂੰ ਇਹ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਹੋਵੇਗੀ ਜੋ ਕਿ ਆਉਂਦੀਆਂ ਪੀੜ੍ਹੀਆਂ ਤੱਕ ਯਾਦ ਕੀਤੀ ਜਾਵੇਗੀ।