ਸਟੈਨ ਆਰਿਜਨਲ ਸੀਰੀਜ਼ -ਵੂਲਫ ਲਾਈਕ ਮੀ, ਬਣੇਗੀ ਨਿਊ ਸਾਊਥ ਵੇਲਜ਼ ਵਿੱਚ

ਕਲ਼ਾ ਸਬੰਧੀ ਵਿਭਾਗਾਂ ਦੇ ਮੰਤਰੀ ਡਾਨ ਹਾਰਵਿਨ ਨੇ ਇੱਕ ਅਹਿਮ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਸੰਸਾਰ ਪ੍ਰਸਿੱਧ ਸਟੈਨ ਕੰਪਨੀ ਦੀ ਵੈਬ ਸੀਰੀਜ਼ ‘ਵੂਲਫ ਲਾਈਕ ਮੀ’ ਜਿਸਨੂੰ ਕਿ ਐਮੀ ਇਨਾਮ ਜੇਤੂ ਪ੍ਰੋਡਕਸ਼ਨ ਕੰਪਨੀ ਨੇ ਕਲਮ ਬੱਧ ਕੀਤਾ ਹੈ, ਜਲਦੀ ਹੀ ਇਸਦੀ ਸ਼ੂਟਿੰਗ ਪੱਛਮੀ ਸਿਡਨੀ ਅਤੇ ਰਿਜਨਲ ਨਿਊ ਸਾਊਥ ਵੇਲਜ਼ ਵਿੱਚ ਕੀਤੀ ਜਾਵੇਗੀ ਅਤੇ ਇਸ ਵਾਸਤੇ ਸਰਕਾਰ ਨੇ ਪੂਰਨ ਇਜਾਜ਼ਤ ਦੇ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਪ੍ਰੋਡਕਸ਼ਨ ਨਾਲ ਜਿੱਥੇ ਸਥਾਨਕ ਕਲਾਕਾਰਾਂ ਅਤੇ ਹੋਰ ਕਲ਼ਾ ਨਾਲ ਜੁੜੇ ਹੋਰ ਲੋਕਾਂ ਨੂੰ ਰੌਜ਼ਗਾਰ ਮੁਹੱਈਆ ਹੋਵੇਗੀ ਉਥੇ ਹੀ ਸਰਕਾਰ ਦੀ ਅਰਥ ਵਿਵਸਥ ਵਿੱਚ ਵੀ ਇਸ ਦਾ 28.8 ਮਿਲੀਅਨ ਦਾ ਯੋਗਦਾਨ ਮਿਥਿਆ ਗਿਆ ਹੈ। ਇਸ ਨਾਲ ਘੱਟੋ ਘੱਟ ਵੀ 160 ਰੌਜ਼ਗਾਰ ਦੇ ਅਵਸਰ ਪ੍ਰਦਾਨ ਹੋਣਗੇ। ਉਕਤ ਪ੍ਰਾਡਕਸ਼ਨ ਨੂੰ ਏਬ ਫਾਰਸਾਈਥ ਨੇ ਲਿੱਖਿਆ ਹੈ ਅਤੇ ਇਸ ਵਿੱਚ ਕੰਮ ਕਰਨ ਵਾਲੀ ਕਾਸਟ ਵਿੱਚ ਇਸਲਾ ਫਿਸ਼ਰ ਅਤੇ ਜੋਸ਼ ਗੈਡ ਸ਼ਾਮਿਲ ਹਨ। ਸਟੈਨ ਨੇ ਇਸ ਸੀਰੀਜ਼ ਨੂੰ ਅਮਰੀਕਾ ਵਿਚਲੀ ਐਨ.ਬੀ.ਸੀ. ਯੂਨੀਵਰਸਲ ਅਤੇ ਪੀਕਾਕ ਨਾਲ ਮਿਲ ਕੇ ਤਿਆਰ ਕਰਨ ਦਾ ਫੈਸਲਾ ਕੀਤਾ ਹੈ।
ਮੇਡ ਅਪ ਸਟੋਰੀਜ਼ ਵੱਲੋਂ ਜੋਡੀ ਮੈਟਰਸਨ, ਬਰੂਨਾ ਪਪਾਂਡਰੀਆ ਅਤੇ ਸਟੀਵ ਹਟਨਸਕਾਈ ਨੇ ਇਸ ਪ੍ਰਤੀ ਆਪਣੀ ਖ਼ੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹ ਬਹੁਤ ਵਧੀਆ ਪ੍ਰਾਡਕਸ਼ਨ ਬਣੇਗੀ ਅਤੇ ਨਿਊ ਸਾਊਥ ਵੇਲਜ਼ ਸਰਕਾਰ ਦਾ ਇਸ ਵਿੱਚ ਦਿਲਚਸਪੀ ਲੈਣ ਲਈ ਤਹਿ ਦਿਲੋਂ ਧੰਨਵਾਦ ਕਰਨਾ ਬਣਦਾ ਹੈ।
ਸਟੈਨ ਦੇ ਮੁੱਖ ਕੰਟੈਂਟ ਅਫ਼ਸਰ ਨਿਕ ਫਾਰਵਰਡ ਦਾ ਕਹਿਣਾ ਹੈ ਕਿ ਬਹੁਤ ਵਧੀਆ ਗੱਲ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ, ਐਨ.ਬੀ.ਸੀ. ਯੂਨੀਵਰਸਲ ਅਤੇ ਪੀਕਾਕ ਨਾਲ ਮਿਲ ਕੇ ਬਹੁਤ ਵਧੀਆ ਕੰਮ ਦਾ ਬੀੜਾ ਚੁਕਿਆ ਹੈ ਅਤੇ ਇਸ ਨਾਲ ਆਸਟ੍ਰੇਲੀਆ ਦੇ ਸਥਾਨਕ ਸਭਿਆਚਾਰ ਨੂੰ ਦਿਖਾਉਣ ਦਾ ਵੀ ਭਰਪੂਰ ਮੌਕਾ ਮਿਲੇਗਾ।

Welcome to Punjabi Akhbar

Install Punjabi Akhbar
×
Enable Notifications    OK No thanks