ਰਾਜ ਦੇ ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੜਕਾਂ ਉਪਰ ਵਾਹਨਾਂ ਦੀ ਓਵਰ ਸਪੀਡਿੰਗ ਨੂੰ ਨੱਥ ਪਾਉਣ ਤਹਿਤ, ਸੜਕਾਂ ਉਪਰ ਵੱਖ ਵੱਖ ਥਾਂਵਾਂ ਉਪਰ ਸਪੀਡ ਕੈਮਰਾ ਚਿਤਾਵਨੀਆਂ ਦੇ 1000 ਦੇ ਲੱਗਭਗ ਨਿਸ਼ਾਨ ਲਗਾਏ ਜਾ ਰਹੇ ਹਨ ਤਾਂ ਜੋ ਵਾਹਨਾਂ ਦੇ ਚਾਲਕਾਂ ਨੂੰ ਹਮੇਸ਼ਾ ਇਹ ਯਾਦ ਆਉਂਦਾ ਰਹੇ ਕਿ ਕਿਤੇ ਕੋਈ ਕੈਮਰਾ ਉਨ੍ਹਾਂ ਦੀ ਨਿਗਰਾਨੀ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਬੀਤੇ ਮਹੀਨਿਆਂ ਦੇ ਆਂਕੜਿਆਂ ਤੋਂ ਪਤਾ ਲਗਦਾ ਹੈ ਕਿ ਵਾਹਨ ਚਾਲਕ ਇਸ ਗੱਲ ਤੋਂ ਸੁਚੇਤ ਹੋ ਰਹੇ ਹਨ ਅਤੇ ਗੱਡੀਆਂ ਦੀ ਸਪੀਡ ਨੂੰ ਤੇਅ ਮਾਪਦੰਡਾਂ ਮੁਤਾਬਿਕ ਹੀ ਰੱਖਦੇ ਹਨ ਅਤੇ ਇਸੇ ਕਾਰਨ ਫਰਵਰੀ ਦੇ ਮਹੀਨੇ ਵਿੱਚ ਜਿੱਥੇ 5 ਡ੍ਰਾਈਵਰਾਂ ਦਾ ਹਰ ਘੰਟੇ ਚਲਾਨ ਹੁੰਦਾ ਸੀ, ਬੀਤੇ ਜੂਨ ਦੇ ਮਹੀਨੇ ਵਿੱਚ ਇਹ ਆਂਕੜਾ ਘੱਟ ਕੇ 3.5 (ਪ੍ਰਤੀ ਘੰਟਾ) ਰਹਿ ਗਿਆ ਹੈ।
ਸਾਲ 2020-21 ਦੌਰਾਨ ਸੜਕਾਂ ਉਪਰ ਵੱਖ-ਵੱਖ ਦੁਰਘਟਨਾਵਾਂ ਆਦਿ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੀ 56 ਰਹੀ ਹੈ ਜੋ ਕਿ ਬੀਤੇ 3 ਸਾਲਾਂ ਦੇ ਆਂਕੜਿਆਂ ਮੁਤਾਬਿਕ ਘਟੀ ਹੀ ਹੈ।