ਕੋਵਿਡ-19 ਦਾ ਜੋਖਮ ਵਿਕਟੋਰੀਆ ਅੰਦਰ ਨਿਊ ਸਾਊਥ ਵੇਲਜ਼ ਨਾਲੋਂ ਘੱਟ -ਮਹਾਮਾਰੀ ਵਿਗਿਆਨੀ

(ਦ ਏਜ ਮੁਤਾਬਿਕ) ਨਿਊ ਸਾਊਥ ਵੇਲਜ਼ ਡੈਕਿਨ ਯੂਨੀਵਰਸਿਟੀ ਚੇਅਰ ਪਰਸਨ ਮਹਮਾਰੀ ਵਿਗਿਆਨੀ ਕੈਥਰਿਨ ਬੈਨੇਟ ਦਾ ਕਹਿਣਾ ਹੈ ਕਿ ਮੈਲਬੋਰਨ ਦੇ ਮੁੜ ਤੋਂ ਲਾਕਡਾਊਨ ਲਾਗੂ ਕਰਨ ਤੋਂ ਬਾਅਦ ਵਿਕਟੋਰੀਆ ਵਿੱਚ ਅਜਿਹੀ ਸਥਿਤੀ ਹੈ ਕਿ ਇੱਥੇ ਹੁਣ ਨਿਊ ਸਾਊਥ ਵੇਲਜ਼ ਨਾਲੋਂ ਕੋਵਿਡ-19 ਦੇ ਇਨਫੈਕਸ਼ਨ ਦੀਆਂ ਸੰਭਾਵਨਾਵਾਂ ਘੱਟ ਹੋ ਗਈਆਂ ਹਨ ਕਿਉਂਕਿ ਸਰਕਾਰ ਮੈਲਬੋਰਨ ਅੰਦਰ ਪਨਪ ਰਹੇ ਕਰੋਨਾ ਦੀ ਸੰਗਲ ਨੂੰ ਤੋੜਨ ਵਿੱਚ ਕਾਮਯਾਬ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ -ਪਰੰਤੂ ਇਸ ਦਾ ਇਹ ਮਤਲੱਭ ਨਹੀਂ ਕਿ ਅਸੀਂ ਲਾਪਰਵਾਹ ਹੋ ਕੇ ਬੈਠ ਜਾਈਏ ਕਿਉਂਕਿ ਹਾਲੇ ਵੀ ਕਰੋਨਾ ਦਾ ਵਾਇਰਸ ਕਿਸੇ ਅਜਿਹੇ ਵਿਅਕਤੀ ਵਿਸ਼ੇਸ਼ ਵਿੱਚ ਛੁਪਿਆ ਹੋ ਸਕਦਾ ਹੈ ਜਿਸ ਦੀ ਹਾਲੇ ਤੱਕ ਜਾਂਚ ਹੋਈ ਹੀ ਨਾ ਹੋਵੇ ਅਤੇ ਜਾਂ ਫੇਰ ਅਜਿਹਾ ਵੀ ਹੋ ਸਕਦਾ ਹੈ ਕਿ ਕੋਈ ਅਣਪਛਾਤਾ ਮਾਮਲਾ ਹੋਵੇ ਅਤੇ ਉਸ ਦੇ ਅਸਲ ਸਰੋਤ ਦਾ ਪਤਾ ਨਾ ਚਲਿਆ ਹੋਵੇ ਅਤੇ ਬਾਅਦ ਵਿੱਚ ਉਹ ਮੁੜ ਤੋਂ ਪਨਪ ਪਵੇ -ਇਸ ਲਈ ਜ਼ਰੂਰੀ ਹੈ ਕਿ ਸਮਾਂ ਰਹਿੰਦਿਆਂ ਆਪਣਾ ਕਰੋਨਾ ਟੈਸਟ ਕਰਵਾਉ ਅਤੇ ਲੋੜ ਪੈਣ ਤੇ ਜ਼ਰੂਰੀ ਕਦਮ ਚੁੱਕੋ। ਬੇਸ਼ੱਕ ਅਸੀਂ ਆਪਣੇ ਘਰਾਂ ਵਿੱਚ ਫੇਸ ਮਾਸਕ ਨਾ ਵੀ ਪਾਈਏ ਪਰੰਤੂ ਜਨਤਕ ਥਾਵਾਂ, ਬੱਸਾਂ ਅੰਦਰ, ਟਰੇਨਾਂ ਅੰਦਰ ਅਤੇ ਹੋਰ ਅਜਿਹੀਆਂ ਥਾਵਾਂ ਉਪਰ ਇਸ ਤੋਂ ਬਿਨ੍ਹਾਂ ਨਾ ਜਾਈਏ ਅਤੇ ਲੋੜੀਂਦੀ ਸਮਾਜਿਕ ਦੂਰੀ ਵੀ ਬਣਾ ਕੇ ਰੱਖੀਏ।

Install Punjabi Akhbar App

Install
×