ਨਿਊ ਸਾਊਥ ਵੇਲਜ਼ ਅੰਦਰ ਕਰੋਨਾ ਦੀਆਂ ਮੌਜੂਦਾ ਨਾਜ਼ੁਕ ਸਥਿਤੀਆਂ ਉਪਰ ਚੱਲ ਰਹੀ ਕੈਬਨਿਟ ਦੀ ਮੀਟਿੰਗ

ਰਾਜ ਅੰਦਰ ਬੌਂਡੀ ਕਲਸਟਰ ਨਾਲ ਹੁਣ ਤੱਕ 36 ਕਰੋਨਾ ਦੇ ਮਾਮਲੇ ਦਰਜ ਹੋ ਚੁਕੇ ਹਨ ਅਤੇ ਇਸ ਮੌਜੂਦਾ ਸਥਿਤੀਆਂ ਦੀ ਨਾਜ਼ੁਕਤਾ ਕਾਰਨ ਕੈਬਨਿਟ ਦੀ ਇਸ ਸਬੰਧ ਵਿੱਚ ਮੀਟਿੰਗ ਵੀ ਕੀਤੀ ਜਾ ਰਹੀ ਹੈ। ਸਰਕਾਰ ਦਾ ਮੰਨਣਾ ਹੈ ਕਿ ਸਥਿਤੀਆਂ ਨੂੰ ਵਾਚਦਿਆਂ ਕੁੱਝ ਪਾਬੰਧੀਆਂ ਨੂੰ ਲਾਗੂ ਕਰਨਾ ਜਾਇਜ਼ ਹੈ ਜਿਵੇਂ ਕਿ ਮੂੰਹ ਉਪਰ ਮਾਸਕ ਪਾਉਣਾ ਅਤੇ ਭੀੜ ਵਾਲੀਆਂ ਥਾਂਵਾਂ ਉਪਰ ਹੋਰ ਜ਼ਿਆਦਾ ਅਹਿਤਿਆਦ ਵਰਤਣੇ ਆਦਿ, ਪਰੰਤੂ ਸਰਕਾਰ ਕਿਸੇ ਵੀ ਸੂਰਤ ਵਿੱਚ ਲਾਕਡਾਊਨ ਲਗਾਉਣ ਲਈ ਤਿਆਰ ਨਹੀਂ ਹੈ।
ਬੀਤੇ ਕੱਲ੍ਹ, ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਵੀ ਕਿਹਾ ਸੀ ਕਿ ਰਾਜ ਵਿੱਚ ਇਸ ਸਮੇਂ ਜੋ ਹਾਲਾਤ ਚੱਲ ਰਹੇ ਹਨ, ਜਦੋਂ ਦੀ ਕਰੋਨਾ ਬਿਮਾਰੀ ਸ਼ੁਰੂ ਹੋਈ ਹੈ, ਹੁਣ ਦਾ ਸਮਾਂ ਕਾਫੀ ਖਰਾਬ ਹੈ। ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ 48,402 ਟੈਸਟ ਕੀਤੇ ਗਏ ਸਨ ਅਤੇ 18 ਨਵੇਂ ਮਾਮਲੇ ਦਰਜ ਹੋਏ ਸਨ।
ਨਿਊ ਸਾਊਥ ਵੇਲਜ਼ ਬਹੁਤ ਸਾਰੀਆਂ ਥਾਂਵਾਂ ਨੂੰ ਕਰੋਨਾ ਨਜ਼ਰੀਏ ਪੱਖੋਂ ਸ਼ੱਕੀ ਐਲਾਨਿਆ ਗਿਆ ਹੈ ਅਤੇ ਇਸ ਵਿੱਚ ਹੁਣ ਪੋਟਸ ਪੁਆਇੰਟ ਦੇ ਦੋ ਕੈਫੇ, ਅਲੈਗਜ਼ੈਂਡਰੀਆ ਦੇ ਦੋ ਕੈਫੇ, ਬੌਂਡੀ ਜੰਕਸ਼ਨ ਦਾ ਇੱਕ ਸਿਹਤ ਕਲੱਬ ਆਦਿ ਸ਼ਾਮਿਲ ਹਨ।
ਪ੍ਰੀਮੀਅਰ ਨੇ ਇਹ ਵੀ ਕਿਹਾ ਕਿ ਲਾਕਡਾਊਨ ਲਗਾਉਣ ਦੀ ਬਜਾਏ ਸਰਕਾਰ ਨੇ ਪੁਲਿਸ ਜ਼ਿਆਦਾ ਹਰਕਤ ਵਿੱਚ ਕਰ ਦਿੱਤਾ ਹੈ ਅਤੇ ਪਾਬੰਧੀਆਂ ਦੀ ਉਲੰਘਣਾਂ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਧਰ, ਸ੍ਰੀ ਬੈਰਿਲੈਰੋ ਦਾ ਕਰੋਨਾ ਟੈਸਨ ਵੀ ਨੈਗੇਟਿਵ ਆ ਗਿਆ ਹੈ ਅਤੇ ਰਾਜ ਦੀ ਪਾਰਲੀਮੈਂਟ ਵਿਚਲਾ ਕਰੋਨਾ ਫੈਲਣ ਦਾ ਖ਼ਤਰਾ ਹਾਲ ਦੀ ਘੜੀ ਟਲ਼ ਗਿਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks