ਕੈਨੇਡਾ ਦਾ ਲੋਕ ਗਾਇਕ ਹਰਪ੍ਰੀਤ ਰੰਧਾਵਾ ਦਾ ਇਕ ਹੋਰ ਨਵਾਂ ਗੀਤ ਪਾਸਪੋਰਟ’”  ਲੋਕਾਂ ਦੀ ਕਚਹਿਰੀ ਚ’ 25 ਜੁਲਾਈ ਨੂੰ ਲੈ ਕੇ ਹਾਜ਼ਰ ਹੋਵੇਗਾ 

unnamed

ਨਿਊਯਾਰਕ/ ਟੋਰਾਂਟੋ 20 ਜੁਲਾਈ —ਮੇਲਾ ਲੱਗਦਾ, ਰਾਜ ਦੀਆ ਗੱਲਾ,  ਅੱਤਵਾਦੀ ,ਅਠਾਰਾਂ ਲੱਖ, ਅਸੀਂ ਜਗੀਰਾ ਵਾਲੇ ਨਹੀਂ ਅਸੀਂ ਜਮੀਰਾ ਵਾਲੇ ਹਾਂ,ਸਾਡਾ ਬੁਲਟ ,ਸਹੁੰ  ਤੇਰੀ, ਵਰਗੇ ਵਧੀਆ ਗੀਤਾਂ ਨੂੰ ਗਾਉਣ ਵਾਲੇ  ਇਹ ਕੈਨੇਡੀਅਨ  ਨੋਜਵਾਨ ਗਾਇਕ ਹਰਪ੍ਰੀਤ ਰੰਧਾਵਾ ਇਕ ਹੋਰ ਬਿਲਕੁਲ ਨਵਾਂ ਗੀਤ ਜਿਸ ਦਾ  ਟਾਈਟਲ ਪਾਸਪੋਰਟ 25 ਜੁਲਾਈ ਨੂੰ  ਲੈ ਕੇ ਹਾਜ਼ਿਰ ਹੋ ਰਿਹਾ । ਇਸ ਗੀਤ ਨੂੰ  ਲੋਕ ਰੰਗ ਆਡੀਓੁ ਤੇ ਦੇਵ ਮੁੰਡੀ ਕੈਨੇਡਾ,  ਵਲੋਂ ਪੇਸ਼ ਕੀਤਾ ਜਾਵੇਗਾ। ਜਿਸ ਦੇ ਬੋਲ ਨੇ ਮਿੱਤਰਾਂ ਦਾ ਬੀਬਾ ਪਾਸਪੋਰਟ ਵੇਖ ਲੈ ਸਾਰਾ ਵੀਜਿਆ ਦੇ ਨਾਲ ਭਰਿਆ ,ਜਿਸ ਨੂੰ ਲਿਖਿਆ  ਬਹੁਤ ਸੁਲਝੇ ਹੋਏ ਗੀਤਕਾਰ ਜੱਸ ਵਰਿਆਹਾਂ ਵਾਲੇ  ਨੇ ਮਿਊਜ਼ਿਕ ਦਿੱਤਾ ਬਬਲੂ ਸਨਿਆਲ ਨੇ,ਕੰਪੋਜ ਕੀਤਾ ਸਾਹਿਬ ਢਿੱਲੋਂ ਨੇ ਤੇ ਇਸ ਦਾ ਵੀਡੀਓ ਅਮਰਜੀਤ ਖੁਰਾਣਾ  ਤੇ ਫਰੈਂਡਜ਼ ਸਟੂਡੀਓ ਦੀਆਂ ਟੀਮਾਂ ਵੱਲੋਂ ਟੋਰਾਂਟੋ ਕੈਨੇਡਾ ਤੇ ਚੰਡੀਗੜ੍ਹ ਦੀਆਂ ਵੱਖ ਵੱਖ ਲੌਕੇਸਨਾਂ  ਤੇ ਫ਼ਿਲਮਾਇਆ ਗਿਆ ਹੈ ਫ਼ੋਨ ਵਾਰਤਾ ਤੇ ਗੱਲ-ਬਾਤ ਕਰਦਿਆਂ  ਗਾਇਕ ਹਰਪ੍ਰੀਤ  ਰੰਧਾਵਾ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ  ਸਾਡੇ ਰੱਬ ਵਰਗੇ ਸਰੋਤੇ ਇਸ ਗੀਤ ਨੂੰ  ਰੱਜਵਾਂ ਪਿਆਰ ਦੇਣਗੇ। ਜਿਸਦਾ ਸਿਹਰਾ ਪੂਰੀ ਟੀਮ ਨੂੰ  ਜਾਂਦਾ ਹੈ  ਜਿਨ੍ਹਾਂ ਵਿੱਚ ਗਾਇਕ ਜੱਸ ਸੰਘਾ, ਸੋਢੀ ਨਾਗਰਾ (ਰੌਣਕ ਪੰਜਾਬ ਦੀ),ਸਾਬੀ ਸੁਖੀਆ ਨੰਗਲ,  ਬਲਜੀਤ ਸੰਘਾ,ਜਿੰਦੂ ਖਹਿਰਾ,  ਗਾਇਕ ਦਲਵਿੰਦਰ ਦਿਆਲਪੁਰੀ ,ਸੁਰਜੀਤ ਸਿੰਘ ਬੋਪਾਰਾਏ,  ਟੋਨੀ ਜੌਹਲ ਟੋਰਾਂਟੋ, ਸੀਨੀਅਰ ਪੱਤਰਕਾਰ ਰਾਜ ਗੌਗਨਾ ਯੂ .ਐਸ .ਏ ,ਬੱਗਾ ਸਲਕਾਣੀਆ,ਪੁਸ਼ਪਿੰਦਰ ਸੰਧੂ,ਕੁਲਵਿੰਦਰ ਸਿੰਘ ਲੋਕ ਰੰਗ ਆਡੀਓ,  ਜਗਜੀਤ ਗਿੱਲ,ਗੁਰਜਾਪ ਰੰਧਾਵਾ, ਮਲਕੀਤ ਧੀਰਪੁਰੀਆ ਆਦਿ ਦੇ ਨਾਂਅ ਵਰਨਣਯੋਗ ਹਨ।

Install Punjabi Akhbar App

Install
×