ਕੈਨੇਡਾ ਦਾ ਨਾਮਵਰ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਦਾ ਇਕ ਹੋਰ ਨਵਾਂ ਗੀਤ ਸ਼ੌਹ 27 ਜੂਨ ਨੂੰ ਲੋਕਾਂ ਦੀ ਕਚਹਿਰੀ ਚ’ ਲੈ ਕੇ ਹਾਜ਼ਰ ਹੋਵੇਗਾ

IMG_5481

ਟੌਰਾਟੋ/ ਨਿਊਯਾਰਕ 24 ਜੂਨ — ਸਾਡੇ ਪਿੰਡ ਮੇਲਾ ਲੱਗਦਾ, ਮੈਂ ਕਿਹਨੂੰ ਕਿਹਨੂੰ ਦੱਸਾਂ ਇਹ ਰਾਜ ਦੀ ਆ ਗੱਲਾ, ਜਿਹੜਾ ਹੱਕਾਂ ਲਈ ਲੜੇ ਤੇ ਉਹਨੂੰ ਆਖਦੇ ਕੇ ਇਹ ਤਾਂ ਅਤਵਾਦੀ ਹੋ ਗਏ,ਅਠਾਰਾਂ ਲੱਖ, ਅਸੀਂ ਜਗੀਰਾ ਵਾਲੇ ਨਹੀਂ ਅਸੀਂ ਜਮੀਰਾ ਵਾਲੇ ਹਾਂ, ਬੁਲਟ ਵਰਗੇ ਵਧੀਆ ਗੀਤਾਂ ਨੂੰ ਗਾਉਣ ਵਾਲਾ ਤੇ ਪਸਿੱਧੀ ਹਾਸਲ ਕਰਨ ਵਾਲਾ ਕਪੂਰਥਲਾ ਦੇ ਪਿੰਡ ਲੱਖਣ ਕਲਾਂ ਓਦਾਂ ਜੰਮਪਲ ਜਿਹੜਾ  ਕੈਨੇਡਾ  ਵਿੱਚ ਪੱਕੇ ਤੌਰ ਤੇ ਰਹਿਣ ਵਾਲਾ ਇਹ ਨੋਜਵਾਨ ਗਾਇਕ ਹਰਪ੍ਰੀਤ ਰੰਧਾਵਾ ਇਕ ਹੋਰ ਬਿਲਕੁਲ ਨਵਾਂ ਗੀਤ ਜਿਸਦਾ ਟਾਈਟਲ ਸ਼ੌਹ ਤੇਰੀ,27 ਜੂਨ ਨੂੰ ਲੈਕੇ ਹਾਜ਼ਿਰ ਹੋ ਰਿਹਾ ਇਸ ਗੀਤ ਨੂੰ  ਲੋਕ ਰੰਗ ਆਡੀਓ ਤੇ ਸੀਨੀਅਰ ਪੱਤਰਕਾਰ ਰਾਜ ਗੌਗਨਾ ਯੂ .ਐਸ .ਏ  ਵੱਲੋਂ ਪੇਸ਼ ਕੀਤਾ ਜਾਵੇਗਾ। ਬਹੁਤ ਵਧੀਆ ਗੀਤ ਦੇ ਬੋਲ ਨੇ ਸ਼ੌਹ ਤੇਰੀ ਝੂਠ ਨਾ ਬੋਲਾਂ ਮੈ ਮਜਬੂਰ ਹੋ ਗਿਆ ਨੀ,ਇਹ ਗੀਤ ਮੁੰਡੇ ਕੁੜੀ ਦੇ ਪਿਆਰ ਵਿੱਚ ਘਰਾਂ ਦੇ ਕੰਮਾਂ ਕਾਰਾਂ ਨੂੰ ਲੈ ਕੇ ਮੁੰਡੇ ਦੀ ਮਜਬੂਰੀ  ਦੀ ਝਾਤ ਪਾਉਂਦਾ ਹੈ ਜਿਸ ਨੂੰ ਲਿਖਿਆ ਗੀਤਕਾਰ  ਗਿਆਨ ਹੁਸ਼ਿਆਰਪੁਰੀ ਨੇ ਮਿਊਜ਼ਿਕ ਦਿੱਤਾ ਬਬਲੂ ਸਨਿਆਲ ਨੇ,ਕੰਪੋਜ ਕੀਤਾ ਸਾਹਿਬ ਸਿੰਘ ਢਿੱਲੋਂ ਜੀ ਨੇ ਗਾਇਕ ਰੰਧਾਵਾ ਨੇ ਸਾਡੇ ਪਤਰਕਾਰ ਨੂੰ ਦਸਿਆ ਕੇ ਇਹ ਗੀਤ ਪੂਰੀ ਟੀਮ ਦੀ  ਮਿਹਨਤ ਨਾਲ ਆਪਣੇ ਸਰੋਤਿਆਂ ਦੇ ਰੂਬਰੂ ਕਰ ਰਹੇ ਹਾਂ ਜਿਨ੍ਹਾਂ ਵਿੱਚ ਗਾਇਕ ਜਸ ਸੰਘਾ, ਸੋਢੀ ਨਾਗਰਾ,ਸਾਬੀ ਸੁਖੀਆ ਨੰਗਲ,  ਬਲਜੀਤ ਸੰਘਾ, ਬਲਜੀਤ ਫੌਜੀ,ਜਗਰੂਪ ਮਾਨ, ਤਰਸੇਮ ਔਜਲਾ,ਕੁਲਵਿੰਦਰ ਸਿੰਘ ਲੋਕ ਰੰਗ,  ਗੀਤਕਾਰ,ਸੀਨੀਅਰ ਪੱਤਰਕਾਰ ਭੁਲੱਥ ਨਿਵਾਸੀ  ਰਾਜ ਗੌਗਨਾ ਯੂ ਐਸ ਏ,ਬੱਗਾ ਸਲਕਾਣੀਆ,ਸੁਰਜੀਤ ਸਰਾਂ ,ਜਗਜੀਤ ਗਿੱਲ ਲਖਣ ਕਲਾਂ, ਗੁਰਜਾਪ ਰੰਧਾਵਾ ਮਲਕੀਤ ਧੀਰਪੁਰੀਆ ਆਦਿ ਵੱਲੋਂ ਵਿਸ਼ੇਸ਼ ਸਹਿਯੋਗ ਦੇਣ ਲਈ ਦਿਲੋਂ ਧੰਨਵਾਦ ਕਰਦਾ ਹਾਂ।

Install Punjabi Akhbar App

Install
×