(ਬ੍ਰਿਸਬੇਨ) ਐਪਲ ਕੰਪਨੀ ਨੇ ਆਪਣੇ ਉਤਪਾਦਾਂ ‘ਚ ਇੱਕ ਸੁਰੱਖਿਆ ਖਾਮੀ ਦਾ ਖੁਲਾਸਾ ਕਰਦਿਆਂ ਸੰਭਾਵੀ ‘ਹੈਕਿੰਗ’ ਤੋਂ ਸਾਵਧਾਨਰਹਿਣ ਲਈ ਕਿਹਾ ਹੈ ਅਤੇ ਦੁਨੀਆ ਭਰ ਵਿੱਚ ਐਪਲ ਆਈ ਫੋਨ, ਟੈਬਲੇਟ ਜਾਂ ਮੈਕ ਕੰਪਿਊਟਰ ਵਰਤਣ ਵਾਲੇਉਪਭੋਗਤਾਵਾਂ ਨੂੰ ਤੁਰੰਤ ਸਾਫਟਵੇਅਰ ਅਪਡੇਟ ਕਰਨ ਦੀ ਤਾਕੀਦ ਕੀਤੀ ਹੈ। ਕੰਪਨੀ ਮਾਹਰਾਂ ਦਾ ਮੰਨਣਾ ਹੈ ਕਿ ਜੇਕਰਤੁਸੀਂ ਆਪਣੇ ‘ਐਪਲ ਡਿਵਾਈਸ’ ਨੂੰ ਅੱਪਡੇਟ ਨਹੀਂ ਕੀਤਾ ਹੈ ਤਾਂ ਕੁੱਝ ‘ਹੈਕਰ’ ਇਸਦਾ ਕੰਟਰੋਲ ਆਪਣੇ ਹੱਥ ਵਿੱਚ ਲੈਸਕਦੇ ਹਨ। ਪ੍ਰਭਾਵਿਤ ਡਿਵਾਇਸਾਂ ਵਿੱਚ ਆਈਫੋਨ 6ਐੱਸ ਅਤੇ ਇਸ ‘ਤੋਂ ਬਾਅਦ ਦੇ ਮਾਡਲਾਂ ਦੇ ਨਾਲ-ਨਾਲ ਕੁੱਝ ਮੈਕਕੰਪਿਊਟਰ ਅਤੇ ਕਈ ਆਈ-ਪੈਡ ਮਾਡਲ ਸ਼ਾਮਲ ਹਨ। ਕੰਪਨੀ ਵੱਲੋਂ ਐਪਲ ਡਿਵਾਈਸਾਂ ਨੂੰ ਡਿਫਾਲਟ ਤੌਰ ਉੱਤੇ’ਆਟੋਮੈਟਿਕਲੀ ਅੱਪਡੇਟ’ ਕਰਨ ਲਈ ਸੈੱਟ ਕੀਤਾ ਗਿਆ ਹੈ ਪਰ ਇਸ ਵਿੱਚ ਕੁੱਝ ਸਮ੍ਹਾਂ ਲੱਗ ਸਕਦਾ ਹੈ। ਇਸ ਲਈਉਪਭੋਗਤਾਵਾਂ ਨੂੰ ‘ਮੈਨੂਅਲੀ ਅਪਡੇਟ’ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ, ਜਿਸ ਵਿੱਚ ਆਮ ਤੌਰ ‘ਤੇ ਕੁੱਝ ਕੁ ਮਿੰਟ ਹੀਲੱਗਦੇ ਹਨ। ਸੁਰੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਐਪਲ ਉਤਪਾਦਾਂ ਦੀ ਪ੍ਰਸਿੱਧੀ ਨੇ ਉਨ੍ਹਾਂ ਨੂੰ ਹੈਕਰਾਂ ਲਈ ਇੱਕਆਕਰਸ਼ਕ ਨਿਸ਼ਾਨਾ ਬਣਾ ਦਿੱਤਾ ਹੈ।