ਅਪੰਗਤਾ ਝੇਲ ਰਹੇ ਵਿਦਿਆਰਥੀਆਂ ਲਈ ਨਵੇਂ ਅਤੇ ਯੋਗ ਸਕੂਲ

ਨਿਊ ਸਾਊਥ ਵੇਲਜ਼ ਰਾਜ ਦੇ ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਅੰਦਰ ਅਜਿਹੇ ਵਿਦਿਆਰਥੀ, ਜੋ ਕਿ ਸਰੀਰਕ ਪੱਖੋਂ ਕਿਸੇ ਕਿਸਮ ਦੀ ਅਪੰਗਤਾ ਝੇਲ ਰਹੇ ਹਨ, ਦੀਆਂ ਲੋੜਾਂ ਮੁਤਾਬਿਕ ਰਾਜ ਸਰਕਾਰ ਨੇ ਸਿਡਨੀ ਦੇ ਦੱਖਣੀ-ਪੱਛਮੀ ਖੇਤਰ ਵਿੱਚ 89 ਮਿਲੀਅਨ ਡਾਲਰਾਂ ਤੋਂ ਵੀ ਜ਼ਿਆਦਾ ਦੇ ਨਿਵੇਸ਼ ਨਾਲ ਨਵੇਂ ਤਿੰਨ ਸਕੂਲ ਬਣਾਉਣ ਦਾ ਫੈਸਲਾ ਲਿਆ ਹੈ।
ਸਿੱਖਿਆ ਮੰਤਰੀ ਨੇ ਕੈਮਡਨ ਤੋਂ ਐਮ.ਪੀ. ਪੀਟਰ ਸਿਜਗ੍ਰੀਵਜ਼ ਨਾਲ ਨਵੇਂ ਬਣੇ ਯੈਂਡੇਲੋਰਾ ਸਕੂਲ ਦਾ ਦੌਰਾ ਕੀਤਾ ਅਤੇ ਪਾਸਫੀਲਡ ਪਾਰਕ ਸਕੂਲ ਲਈ ਥਾਂ ਦਾ ਖੁਲਾਸਾ ਵੀ ਕੀਤਾ ਅਤੇ ਹੋ ਰਹੇ ਨਵ-ਨਿਰਮਾਣ ਵਾਲੀ ਥਾਂ ਉਪਰ ਉਨ੍ਹਾਂ ਸ਼ਿਰਕਤ ਵੀ ਕੀਤੀ।
ਜ਼ਿਕਰਯੋਗ ਹੈ ਕਿ ਯੈਂਡੇਲੋਰਾ ਸਕੂਲ ਰਾਜ ਸਰਕਾਰ ਵੱਲੋਂ 21.8 ਮਿਲੀਅਨ ਡਾਲਰਾਂ ਦੀ ਲਾਗਤ ਨਾਲ ਬਣਾਇਆ ਗਿਆ ਅਜਿਹਾ ਹੀ ਸਪੈਸ਼ਲ ਸਕੂਲ ਹੈ ਜਿੱਥੇ ਕਿ ਅਪਾਹਜ ਬੱਚਿਆਂ ਦੀਆਂ ਲੋੜਾਂ ਮੁਤਾਬਿਕ ਸਿੱਖਿਆ ਪ੍ਰਣਾਲੀ ਅਤੇ ਬੱਚਿਆਂ ਦੀ ਦੇਖ ਰੇਖ ਦੇ ਪ੍ਰਬੰਧ ਕੀਤੇ ਗਏ ਹਨ।
ਨਵੇਂ ਬਣ ਰਹੇ ਸਕੂਲ ਵਿੱਚ ਚਾਰ ਹੱਬਾਂ ਦੇ ਤਹਿਤ 16 ਅਜਿਹੀਆਂ ਥਾਂਵਾਂ ਹਨ ਜਿੱਥੇ ਕਿ ਉਪਰੋਕਤ ਬੱਚੇ ਪੜ੍ਹਾਈ ਲਿਖਾਈ ਅਤੇ ਸਿਖਲਾਈ ਕਰ ਸਕਦੇ ਹਨ ਅਤੇ ਇਸ ਤੋਂ ਇਲਾਵਾ ਇੱਕ ਲਾਇਬ੍ਰੇਰੀ, ਖੇਡਾਂ ਦੇ ਬਾਹਰਵਾਰੀ ਅਤੇ ਇਸ ਦੌਰਾਨ ਸਿੱਖਿਆ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਲਿਆ ਗਿਆ ਉਕਤ ਫੈਸਲਾ ਅਜਿਹੇ ਬੱਚਿਆਂ ਦੀ ਭਲਾਈ ਲਈ ਹੈ ਜੋ ਕਿ ਸਰੀਰਕ ਪੱਖੋਂ ਕਿਸੇ ਨਾ ਕਿਸੇ ਪਾਸੋਂ ਅਪਾਹਜ ਹੁੰਦੇ ਹਨ ਅਤੇ ਅਜਿਹੇ ਸਕੂਲਾਂ ਵਿੱਚ ਪੜ੍ਹਾਈ ਕਰਕੇ ਉਹ ਆਪਣੀ ਜ਼ਿੰਦਗੀ ਨੂੰ ਆਪ ਹੀ ਜੀਉਣ ਦੇ ਧਾਰਨੀ ਹੋ ਜਾਂਦੇ ਹਨ ਅਤੇ ਕਿਸੇ ਉਪਰ ਬੋਝ ਨਹੀਂ ਬਣਦੇ।
ਅੰਦਰਵਾਰੀ ਮੈਦਾਨ, ਬਾਗ ਬਗੀਚੇ, ਅਤੇ ਇਨ੍ਹਾਂ ਸਭ ਤੋਂ ਇਲਾਵਾ ਇੱਕ ਹਾਈਡ੍ਰੋਥੈਰੇਪੀ ਪੂਲ ਵੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਹਾਲ ਵਿੱਚ ਹੀ ਮੇਨਜ਼ਬ੍ਰਿਜ ਸਕੂਲ ਦੀ ਮੁੜ ਤੋਂ ਉਸਾਰੀ ਤੋਂ ਬਾਅਦ ਹੁਣ ਸਕੂਲ ਨੂੰ ਵਿਦਿਅਰਥੀਆਂ ਦੀ ਦੂਸਰੀ ਟਰਮ ਵਾਸਤੇ ਖੋਲ੍ਹਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਚਾਰ ਸਾਲ ਦੇ ਸਮੇਂ ਅੰਦਰ 7 ਬਿਲੀਅਨ ਡਾਲਰਾਂ ਦੀ ਲਾਗਤ ਨਾਲ ਰਾਜ ਦੇ 200 ਸਕੂਲਾਂ ਦਾ ਨਵ-ਨਿਰਮਾਣ ਕਰ ਰਹੀ ਹੈ ਅਤੇ ਇਨ੍ਹਾਂ ਵਿੱਚ ਨਵੇਂ ਸਕੂਲ ਵੀ ਸ਼ਾਮਿਲ ਹਨ ਅਤੇ ਸਰਕਾਰ ਦਾ ਇਹ ਹੁਣ ਤੱਕ ਦਾ ਉਕਤ ਖੇਤਰ ਵਿੱਚ ਸਭ ਤੋਂ ਵੱਡਾ ਉਪਰਾਲਾ ਹੈ।

Install Punjabi Akhbar App

Install
×